ਪਤੀ ਦੇ ਮਰਨ ਦੇ ਬਾਅਦ ਘਰਵਾਲੀ ਨਾਲ ਅਰਥੀ ਤੇ ਚੂੜੀਆਂ ਤੋੜਨ ਦੇ ਤੁਰੰਤ ਬਾਅਦ ਜੋ ਹੋ ਗਿਆ ਸਾਰੇ ਰਹਿ ਗਏ ਹੈਰਾਨ

6650

ਆਈ ਤਾਜਾ ਵੱਡੀ ਖਬਰ

ਪਿਆਰ ਤੇ ਸੱਚੇ ਰਿਸ਼ਤੇ ਉਹ ਹੁੰਦੇ ਨੇ ਜਿਨ੍ਹਾਂ ਦੀਆਂ ਤੰਦਾਂ ਵੀ ਨਹੀਂ ਟੁੱਟਦੀਆਂ । ਅਜਿਹੇ ਰਿਸ਼ਤੇ ਜਿੰਦਗੀ ਵਿੱਚ ਹਰ ਮੋੜ ਤੇ ਸਾਥ ਦਿੰਦੇ ਹਨ। ਪਤੀ-ਪਤਨੀ ਦਾ ਪਵਿੱਤਰ ਰਿਸ਼ਤਾ, ਜ਼ਿੰਦਗੀ ਦੇ ਦੁੱਖ-ਸੁਖ ਵਿਚ ਹਰ ਕਦਮ ਤੇ ਸਾਥ ਦਿੰਦਾ ਹੈ। ਕੁਝ ਜੋੜੀਆਂ ਨੂੰ ਉਪਰ ਤੋਂ ਹੀ ਰੱਬ ਬਣਾ ਕੇ ਭੇਜਦਾ ਹੈ। ਜੋ ਹਮੇਸ਼ਾ ਹੀ ਲੋਕਾਂ ਨੂੰ ਯਾਦ ਰਹਿੰਦੀਆਂ ਨੇ ਤੇ ਪਿਆਰ ਕਰਨ ਵਾਲਿਆਂ ਲਈ ਇਕ ਮਿਸਾਲ ਬਣ ਜਾਦੀਆਂ ਨੇ।

ਜਿਨਾਂ ਦਾ ਪਿਆਰ ਸੱਚਾ ਹੁੰਦਾ ਹੈ ,ਉਹ ਮਰਨ ਤੇ ਵੀ ਸਾਥ ਨਿਭਾ ਦਿੰਦੇ ਨੇ। ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਕਈ ਵਾਰ ਵੇਖਣ ਤੇ ਸੁਣਨ ਨੂੰ ਮਿਲੇ ਹਨ। ਅਜਿਹਾ ਮਾਮਲਾ ਸਾਹਮਣੇ ਆਇਆ ਹੈ ਗਵਾਲੀਅਰ ਦੇ ਵਿੱਚ,ਜਿੱਥੇ ਪਤੀ ਦੇ ਮਰਨ ਦੇ ਬਾਅਦ ਘਰਵਾਲੀ ਨਾਲ ਅਰਥੀ ਤੇ ਚੂੜੀਆਂ ਤੋੜਨ ਦੇ ਉਪਰੰਤ ਜੋਂ ਹੋਇਆ, ਉਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਇੱਕ ਅਜਿਹਾ ਹਾਦਸਾ ਸਾਹਮਣੇ ਆਇਆ ਹੈ।

ਜੋ ਪਿਆਰ ਕਰਨ ਵਾਲਿਆਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗਵਾਲੀਅਰ ਦੇ ਇਕ 75 ਸਾਲਾਂ ਕਾਰੋਬਾਰੀ ਕਮਲ ਕਿਸ਼ੋਰ ਗਰਗ ਤਿੰਨ ਦਿਨ ਪਹਿਲਾਂ ਹੀ ਇਕ ਦੁਰਘਟਨਾ ਦਾ ਸ਼ਿਕਾਰ ਹੋ ਗਏ ਸਨ। ਕਮਲ ਕਿਸ਼ੋਰ ਇੱਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਇਕ ਨਰਸਿੰਗ ਹੋਮ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਵੀਰਵਾਰ ਸਵੇਰ ਉਨ੍ਹਾਂ ਦੀ ਮੌਤ ਹੋ ਗਈ।

ਜਦੋਂ ਉਨ੍ਹਾਂ ਦੀ ਅਰਥੀ ਆਖਰੀ ਸਮੇਂ ਸਜਾਈ ਗਈ, ਉਸ ਵਕਤ ਉਨ੍ਹਾਂ ਦੀ ਪਤਨੀ ਨੂੰ ਇਕ ਰਸਮ ਕਰਨ ਲਈ ਲਿਆਂਦਾ ਗਿਆ। ਜਿਸ ਵਿੱਚ ਆਰਥੀ ਤੇ ਚੂੜੀਆਂ ਤੋੜਨ ਅਤੇ ਪਰਿਕਰਮਾ ਕਰਨੀ ਸੀ। ਮ੍ਰਿਤਕ ਦੀ ਪਤਨੀ ਅੰਗੂਰੀ ਦੇਵੀ ਨੂੰ ਅਚਾਨਕ ਗਹਿਰਾ ਸਦਮਾ ਲੱਗਾ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਅੰਗੂਰੀ ਦੇਵੀ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਹਸਪਤਾਲ ਦੇ ਸਟਾਫ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਸ ਘਟਨਾ ਕਾਰਨ ਲੋਕ ਹੈਰਾਨ ਰਹਿ ਗਏ। ਉਨ੍ਹਾਂ ਦੀ ਮੌਤ ਤੋਂ ਬਾਅਦ ਸਭ ਲੋਕ ਇਨ੍ਹਾਂ ਦੇ ਪਿਆਰ ਦੀ ਚਰਚਾ ਕਰ ਰਹੇ ਹਨ। ਪਤੀ ਪਤਨੀ ਦਾ ਸੰਸਕਾਰ ਇਕੱਠੇ ਲਕਸ਼ਮੀ ਗੰਜ ਸਥਿੱਤ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ ਹੈ। ਦੋਹਾਂ ਦੀ ਅਰਥੀ ਨੂੰ ਸਜਾਇਆ ਗਿਆ, ਅੱਗੇ ਪਤੀ ਦੀ ਅਰਥੀ ਤੇ ਉਸ ਦੇ ਪਿੱਛੇ ਪਤਨੀ ਦੀ ਅਰਥੀ ਨੂੰ ਲਿਜਾਇਆ ਗਿਆ।