ਆਈ ਤਾਜ਼ਾ ਵੱਡੀ ਖਬਰ 

ਆਏ ਦਿਨੀਂ ਵਾਪਰਨ ਵਾਲੀਆਂ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਅਤੇ ਆਪਸੀ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੰਦੀਆਂ ਹਨ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਉਨ੍ਹਾਂ ਰਿਸ਼ਤਿਆਂ ਉਪਰ ਕਈ ਸਵਾਲ ਖੜ੍ਹੇ ਕਰ ਦਿੰਦੇ ਹਨ ਜਿਨ੍ਹਾਂ ਨੂੰ ਪਵਿੱਤਰ ਰਿਸ਼ਤਿਆਂ ਵਿੱਚੋਂ ਇਕ ਮੰਨਿਆ ਜਾਂਦਾ ਹੈ। ਸਿਆਣੇ ਸੱਚ ਹੀ ਆਖਦੇ ਹਨ ਕਿ ਹਰ ਰਿਸ਼ਤਾ ਆਪਣੀ ਜਗ੍ਹਾ ਹੁੰਦਾ ਹੈ ਪਰ ਜਿੱਥੇ ਪਤੀ ਪਤਨੀ ਦਾ ਇਕ ਮਜ਼ਬੂਤ ਅਤੇ ਪਵਿੱਤਰ ਰਿਸ਼ਤਾ ਖੜਾ ਹੋ ਜਾਂਦਾ ਹੈ ਉਥੇ ਉਸ ਦੀ ਜਗਾ ਕੋਈ ਹੋਰ ਨਹੀ ਲੈ ਸਕਦਾ। ਪਰ ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪਤੀ-ਪਤਨੀ ਅਜਿਹੇ ਹਨ ਜਿਨ੍ਹਾਂ ਵੱਲੋਂ ਆਪਣੇ ਜੀਵਨ ਸਾਥੀ ਨਾਲ ਵਿਸ਼ਵਾਸਘਾਤ ਕੀਤਾ ਜਾਂਦਾ ਹੈ।

ਜਿੱਥੇ ਉਨ੍ਹਾਂ ਵੱਲੋਂ ਆਪਣੀ ਜੀਵਨ ਸਾਥੀ ਨੂੰ ਮੌਤ ਦੇ ਘਾਟ ਵੀ ਉਤਾਰ ਦਿੱਤਾ ਜਾਂਦਾ ਹੈ। ਜਿੱਥੇ ਅਜਿਹੇ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਪਰਿਵਾਰਾਂ ਵਿਚ ਆਪਸੀ ਵਿਵਾਦ ਪੈਦਾ ਹੋ ਜਾਂਦੇ ਹਨ। ਉੱਥੇ ਹੀ ਅਜਿਹੇ ਲੋਕ ਸਮਾਜ ਵਿੱਚ ਵੀ ਸਭ ਦੇ ਸਾਹਮਣੇ ਸ਼ਰਮਸਾਰ ਹੋ ਜਾਂਦੇ ਹਨ। ਹੁਣ ਪਤੀ ਉਪਰ ਪਤਨੀ ਨੂੰ ਨਹਿਰ ਵਿਚ ਧੱਕਾ ਮਾਰਨ ਦਾ ਦੋਸ਼ ਲਗਾ ਹੈ ਜਿੱਥੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ।

ਜਿੱਥੇ 10 ਜੂਨ ਨੂੰ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦੇ ਪੇਕੇ ਜਾਣ ਪਿਛੋਂ ਉਸਦੇ ਪੇਕੇ ਘਰ ਫੋਨ ਕਰਕੇ ਪੁੱਛਿਆ ਗਿਆ ਸੀ ਕਿ ਉਹ ਆਪਣੇ ਘਰ ਪਹੁੰਚ ਗਈ ਹੈ, ਅਤੇ ਉਸ ਵੱਲੋਂ ਦੱਸਿਆ ਗਿਆ ਸੀ ਕਿ ਜਿੱਥੇ ਉਹ ਦੋਨੋਂ ਪਤੀ-ਪਤਨੀ ਦਰਗਾਹ ਉਪਰ ਨਤਮਸਤਕ ਹੋਣ ਲਈ ਗਏ ਸਨ, ਉਥੇ ਹੀ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਪਤਨੀ ਰੰਜਨਾ ਉਸ ਨਾਲ ਗੁੱਸੇ ਹੋ ਕੇ ਪੇਕੇ ਘਰ ਚਲੀ ਗਈ ਹੈ

ਉਸਦੇ ਘਰ ਨਾ ਆਉਣ ਤੇ ਪਰਿਵਾਰ ਵੱਲੋਂ ਸੰਜੂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਉੱਥੇ ਹੀ ਪੁਲਿਸ ਵੱਲੋ ਰੰਜਨਾ ਦੀ ਮਾਂ ਵੱਲੋਂ ਸ਼ਿਕਾਇਤ ਕੀਤੇ ਜਾਣ ਉਪਰ ਸੰਜੂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਗਈ। ਉੱਥੇ ਹੀ ਪੁਲਿਸ ਵੱਲੋਂ ਸੰਜੂ ਤੋਂ ਪੁੱਛਗਿੱਛ ਦੌਰਾਨ ਹੀ ਮ੍ਰਿਤਕਾਂ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਕੀਤੀ ਗਈ ਹੈ। ਉਥੇ ਹੀ ਮ੍ਰਿਤਕਾਂ ਦੇ ਪਰਿਵਾਰ ਵੱਲੋਂ ਸੰਜੂ ਉਪਰ ਆਪਣੀ ਪਤਨੀ ਨੂੰ ਨਹਿਰ ਵਿਚ ਸੁੱਟ ਕੇ ਮਾਰ ਦੇਣ ਦਾ ਦੋਸ਼ ਲਗਾਇਆ ਗਿਆ ਹੈ।


                                       
                            
                                                                   
                                    Previous Postਪੰਜਾਬ : ਖੁਸ਼ੀਆਂ ਬਦਲੀਆਂ ਗਮ ਚ ਇਕੋ ਦਿਨ ਬਾਪ ਦੀ ਅਰਥੀ ਅਤੇ ਧੀ ਦੀ ਡੋਲੀ ਉਠੀ ਘਰ ਚੋਂ
                                                                
                                
                                                                    
                                    Next Postਮੁੱਖਮੰਤਰੀ ਚਰਨਜੀਤ ਚੰਨੀ ਬਾਰੇ ਆਈ ਵੱਡੀ ਖਬਰ, ਕਰੀਬੀ ਤੇ ਪਰਚਾ ਦਰਜ- ਐਸ ਸੀ ਕੋਟੇ ਚ ਜਨਰਲ ਕੁੜੀ ਨੂੰ ਦਵਾਈ ਨੌਕਰੀ
                                                                
                            
               
                            
                                                                            
                                                                                                                                            
                                    
                                    
                                    



