BREAKING NEWS
Search

ਪਤੀ ਅਤੇ ਪਤਨੀ ਨੇ ਇਕੱਠਿਆਂ ਦੁਨੀਆ ਨੂੰ ਕਿਹਾ ਅਲਵਿਦਾ, ਪਤਨੀ ਦੀ ਮੌਤ ਤੋਂ 5 ਮਿੰਟ ਬਾਅਦ ਪਤੀ ਨੇ ਤਿਆਗੇ ਪ੍ਰਾਣ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਅਜਿਹੇ ਮਾਮਲੇ ਵਿਆਹ ਵਾਲੇ ਪਵਿੱਤਰ ਰਿਸ਼ਤੇ ਨਾਲ ਜੁੜੇ ਹੁੰਦੇ ਹਨ ਜੋ ਕਈ ਲੋਕਾਂ ਦੀ ਅਜਿਹੀ ਮਿਸਾਲ ਪੈਦਾ ਕਰ ਦਿੰਦੇ ਹਨ ਜਿਸ ਨੂੰ ਲੈ ਕੇ ਲੋਕ ਹੈਰਾਂਨ ਰਹਿ ਜਾਂਦੇ ਹਨ। ਅਜੋਕੇ ਸਮੇਂ ਵਿੱਚ ਬਹੁਤ ਸਾਰੇ ਵਿਆਹ ਟੁੱਟ ਜਾਂਦੇ ਹਨ।ਜਿਸ ਕਰਕੇ ਲੋਕਾਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਪ੍ਰੇਮ ਵਿਆਹ ਅਤੇ ਆਮ ਵਿਆਹ ਦੇ ਵਿੱਚ ਪਤੀ-ਪਤਨੀ ਦਾ ਇੱਕ ਦੂਸਰੇ ਤੇ ਵਿਸ਼ਵਾਸ਼ ਨਾ ਰਹਿਣਾ ਕਈ ਰਿਸ਼ਤਿਆਂ ਦੇ ਖਤਮ ਹੋਣ ਦਾ ਕਾਰਨ ਬਣ ਰਿਹਾ ਹੈ। ਉੱਥੇ ਹੀ ਰਿਸ਼ਤਿਆਂ ਦੀਆਂ ਟੁੱਟਦੀਆਂ ਤਾਰ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਅਲੱਗ ਕਰ ਦਿੰਦੀਆਂ ਹਨ। ਪਰ ਬਹੁਤ ਸਾਰੇ ਪਹਿਲੇ ਵਿਆਹੁਤਾ ਜੋੜੇ ਅਜਿਹੇ ਹਨ ਜਿਨ੍ਹਾਂ ਵੱਲੋਂ ਹਰ ਕਦਮ ਤੇ ਆਪਣੇ ਜੀਵਨ ਸਾਥੀ ਦਾ ਸਾਥ ਦਿੱਤਾ ਜਾਂਦਾ ਹੈ।

ਜਿਸ ਦੇ ਚਲਦਿਆਂ ਹੋਇਆਂ ਅਜਿਹੀਆਂ ਜੋੜੀਆਂ ਬਹੁਤ ਸਾਰੇ ਲੋਕਾਂ ਨੂੰ ਅਜਿਹੇ ਵਿਆਹੁਤਾ ਜੀਵਨ ਵਾਸਤੇ ਪ੍ਰੇਰਿਤ ਵੀ ਕਰਦੀਆਂ ਹਨ। ਜਿਨ੍ਹਾਂ ਵੱਲੋਂ ਜ਼ਿੰਦਗੀ ਵਿੱਚ ਇੱਕ ਦੂਸਰੇ ਦਾ ਸਾਥ ਨਾਲ ਰਹਿ ਕੇ ਨਿਭਾਇਆ ਜਾਂਦਾ ਹੈ ਅਤੇ ਇਸ ਦੁਨੀਆਂ ਤੋਂ ਜਾਣ ਲੱਗੇ ਵੀ ਇਕ ਦੂਸਰੇ ਦਾ ਪੂਰਾ ਸਾਥ ਦਿੱਤਾ ਜਾਂਦਾ ਹੈ। ਹੁਣ ਏਥੇ ਪਤੀ ਅਤੇ ਪਤਨੀ ਵੱਲੋਂ ਇਕੱਠਿਆਂ ਹੀ ਦੁਨੀਆਂ ਨੂੰ ਅਲਵਿਦਾ ਆਖਿਆ ਗਿਆ ਹੈ ਜਿੱਥੇ ਪਤਨੀ ਦੀ ਮੌਤ ਤੋਂ ਪੰਜ ਮਿੰਟ ਬਾਅਦ ਪਤੀ ਨੇ ਵੀ ਪ੍ਰਾਣ ਤਿਆਗ ਦਿੱਤੇ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਿਮਾਚਲ ਤੋਂ ਸਾਹਮਣੇ ਆਇਆ ਹੈ ਜਿੱਥੇ ਹਮੀਰਪੁਰ ਦੇ ਪਿੰਡ ਕਲੂਰ ਵਿੱਚ 68 ਸਾਲਾ ਸਰੋਜ ਜਿਥੇ ਬੀਮਾਰ ਸੀ, ਉੱਥੇ ਹੀ ਸਾਰੇ ਪਰਿਵਾਰ ਵੱਲੋਂ ਉਸ ਦੀ ਦੇਖਭਾਲ ਕੀਤੀ ਜਾਂਦੀ ਰਹੀ ਅਤੇ ਸਵੇਰ ਦੇ ਚਾਰ ਵਜੇ ਜਦੋਂ ਉਹ ਸੌ ਗਏ ਤਾਂ ਬਾਕੀ ਪਰਿਵਾਰ ਵੀ ਸੌਂ ਗਿਆ, ਜਦੋਂ ਸਵੇਰੇ ਉਸ ਨੂੰ ਉਠਾਇਆ ਗਿਆ ਤਾਂ ਉਹ ਨਹੀ ਉਠਾ ਕੇ ਹੈਰਾਨ ਰਹਿ ਗਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ। ਇਸ ਖਬਰ ਦਾ ਪਤਾ ਚੱਲਦਿਆਂ ਹੀ ਉਸ ਦੇ 72 ਸਾਲਾ ਪਤੀ ਰਾਮ ਸਿੰਘ ਦੀ ਸਿਹਤ ਵਿਗੜ ਗਈ ਅਤੇ 5 ਮਿੰਟ ਬਾਅਦ ਹੀ ਉਸਦੀ ਮੌਤ ਹੋ ਗਈ।

ਇਸ ਤੋਂ ਪਹਿਲਾਂ ਕਿ ਇਹ ਗੱਲ ਕਿਸੇ ਦੀ ਸਮਝ ਵਿੱਚ ਆਉਂਦੀ ਇਹ ਸਭ ਕੁੱਝ ਵਾਪਰ ਗਿਆ ਸੀ। ਦੋਹਾਂ ਦੇ ਪਿਆਰ ਨੂੰ ਦੇਖਦੇ ਹੋਏ ਦੋਹਾਂ ਦਾ ਇਕੱਠਾ ਅੰਤਿਮ ਸੰਸਕਾਰ ਕੀਤਾ ਗਿਆ। ਪਤੀ ਪਤਨੀ ਦੇ ਇਕੱਠੇ ਤੁਰ ਜਾਣ ਤੇ ਨਾਲ ਇੱਕ ਦੂਸਰੇ ਪ੍ਰਤੀ ਨਿਭਾਏ ਗਏ ਸਾਥ ਨੂੰ ਲੈ ਕੇ ਲੋਕ ਵੀ ਹੈਰਾਨ ਹਨ ਜੋ ਆਪਣੇ ਪਰਿਵਾਰ ਵਿਚ ਪਿੱਛੇ 2 ਪੁੱਤਰ,ਤੇ ਇਕ ਧੀ ਛੱਡ ਗਏ ਹਨ।