ਨੌਸਰਬਾਜ਼ਾਂ ਵਲੋਂ ਵਿਦੇਸ਼ ਭੇਜੇ ਨੌਜਵਾਨ ਮੁੰਡੇ ਦੀ ਹੋਈ ਮੌਤ, ਮਾਪਿਆਂ ਤੇ ਟੁਟਿਆ ਦੁੱਖਾਂ ਦਾ ਪਹਾੜ

ਆਈ ਤਾਜਾ ਵੱਡੀ ਖਬਰ 

ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਆਪਣੇ ਘਰ ਦੇ ਹਾਲਾਤਾਂ ਨੂੰ ਸੁਧਾਰਨ ਲਈ ਵਿਦੇਸ਼ੀ ਧਰਤੀ ਵੱਲ ਰੁਖ ਕਰਦੇ ਹਨ । ਜਿਥੇ ਉਨ੍ਹਾਂ ਨੂੰ ਕਈ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ| ਵਿਦੇਸ਼ੀ ਧਰਤੀ ਤੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਕਈ ਵਾਰ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਦੇ ਚਲਦਿਆਂ ਕਈ ਵਾਰ ਉਨ੍ਹਾਂ ਦੀ ਜਾਨ ਤਕ ਚਲੀ ਜਾਂਦੀ ਹੈ| ਤਾਜ਼ਾ ਮਾਮਲਾ ਸਰਬੀਆ ਤੋਂ ਸਾਹਮਣੇ ਆਇਆ, ਜਿੱਥੇ ਨੌਸਰਬਾਜ਼ਾਂ ਦੇ ਜਾਲ ਚ ਫਸੇ ਦਸੂਹਾ ਦੇ ਨੌਜਵਾਨ ਦੀ ਮੌਤ ਹੋ ਜਾਣ ਸਬੰਧੀ ਖਬਰ ਪ੍ਰਾਪਤ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸਾਹਿਲ ਕੁਮਾਰ ਵਜੋਂ ਹੋਈ ਹੈ ।

ਮੌਤ ਦੀ ਖਬਰ ਮਿਲਦਿਆਂ ਸਾਰ ਹੀ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ| ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੀ ਲਾਸ਼ ਨੂੰ ਸਰਬੀਆ ਤੋਂ ਕਢਵਾ ਕੇ ਵਾਰਸਾਂ ਹਵਾਲੇ ਕੀਤਾ ਜਾਵੇ ।

ਸਾਹਿਲ ਦੇ ਪਿਤਾ ਨੇ ਦੱਸਿਆ ਕਿ ਦਸੂਹਾ ਦੇ ਰਹਿਣ ਵਾਲੇ ਦੋ ਅਤੇ ਪਟਿਆਲਾ ਦੇ ਨੌਸਰਬਾਜ਼ ਦੇ ਇਕ ਵਿਅਕਤੀ ਨੇ ਪੁੱਤਰ ਸਾਹਿਲ ਨੂੰ ਪੁਰਤਗਾਲ ਭੇਜਣ ਦੇ ਨਾਂ ਤੇ 12 ਲੱਖ ਰੁਪਏ ਦੀ ਰਕਮ ਲਈ ਸੀ । ਜਿਸ ਤੋਂ ਬਾਅਦ ਉਸ ਦੀ ਫਲਾਈਟ ਇਸ ਸਾਲ 4 ਜੂਨ ਨੂੰ ਹੋਈ ਸੀ ।

ਜਿਸ ਤੋਂ ਪਹਿਲਾਂ ਉਹ ਦੁਬਈ ਚਲਾ ਗਿਆ। ਇਸ ਤੋਂ ਬਾਅਦ ਉਸ ਨੂੰ ਸਰਬੀਆ ਭੇਜ ਦਿਤਾ ਗਿਆ । ਜਿੱਥੇ ਚਾਰ ਮਹੀਨੇ ਤੱਕ ਉਸ ਨੂੰ ਕੈਂਪ ਵਿੱਚ ਰੱਖਿਆ ਗਿਆ ਜਿਸ ਤੋਂ ਬਾਅਦ ਉਸ ਦੇ ਪਰਵਾਰਕ ਮੈਂਬਰਾਂ ਦੇ ਵੱਲੋਂ ਨੌਸਰਬਾਜ਼ਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ| ਪਰ ਉਹ ਹਮੇਸ਼ਾਂ ਇਹੀ ਆਖਦੇ ਸੀ ਸਾਹਿਲ ਬਿਲਕੁਲ ਠੀਕ ਹੈ ਪਰ ਹੁਣ ਪਰਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ|