BREAKING NEWS
Search

ਨੌਜਵਾਨ ਮੁੰਡੇ ਨੇ ਤੈਸ਼ ਚ ਆਕੇ ਪਤਨੀ ਸਣੇ ਕਾਰ ਚ 90 ਦੀ ਸਪੀਡ ਨਾਲ ਮਾਰੀ ਨਹਿਰ ਚ ਛਾਲ , 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਆਈ ਤਾਜਾ ਵੱਡੀ ਖਬਰ 

ਮਨੁੱਖ ਦੀ ਜ਼ਿੰਦਗੀ ‘ਚ ਖੁਸ਼ੀਆਂ ਤੇ ਗਮ ਸਮੇਂ ਸਮੇਂ ਤੇ ਆਉਂਦੇ ਹੀ ਰਹਿੰਦੇ ਹਨ l ਖੁਸ਼ੀਆਂ ਵੇਲੇ ਹਰ ਮਨੁੱਖ ਇਸ ਸਮੇਂ ਦਾ ਆਨੰਦ ਮਾਣਦਾ ਹੈ, ਪਰ ਜਦੋਂ ਦੁੱਖਾਂ ਦਾ ਵੇਲਾ ਆਉਂਦਾ ਹੈ ਤਾਂ ਬਹੁਤ ਸਾਰੇ ਲੋਕ ਹਿੰਮਤ ਹਾਰ ਜਾਂਦੇ ਹਨ l ਕਈ ਲੋਕ ਤਾਂ ਅਜਿਹੇ ਵੀ ਹੁੰਦੇ ਹਨ ਜਿਹੜੇ ਜ਼ਿੰਦਗੀ ਦੇ ਵਿੱਚ ਆਈਆਂ ਮੁਸੀਬਤਾਂ ਦੇ ਕਾਰਨ ਇੰਨੇ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹਨ ਕਿ ਉਹਨਾਂ ਵਲੋਂ ਕਈ ਵਾਰ ਖ਼ੌਫਨਾਕ ਕਦਮ ਤੱਕ ਚੁੱਕ ਲਏ ਜਾਂਦੇ ਹਨ। ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਤੈਸ਼ ਵਿੱਚ ਆਏ ਨੌਜਵਾਨ ਨੇ ਆਪਣੀ ਪਤਨੀ ਸਮੇਤ ਕਾਰ ਦੀ ਨੱਬੇ ਦੀ ਸਪੀਡ ਕਰਕੇ ਨਹਿਰ ਵਿੱਚ ਛਾਲ ਮਾਰ ਦਿੱਤੀ l ਦੱਸਿਆ ਜਾ ਰਿਹਾ ਹੈ ਕਿ ਇਸ ਵਿਆਹੇ ਜੋੜੇ ਦਾ ਪੰਜ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ l

ਇਹ ਰੂਹ ਕੰਬਾਊ ਮਾਮਲਾ ਉੱਤਰ ਪ੍ਰਦੇਸ਼ ਦੇ ਅਮਰੋਹਾ ਤੋਂ ਸਾਹਮਣੇ ਆਇਆ ਹੈ। ਜਿੱਥੇ ਪੈਸਿਆਂ ਨੂੰ ਲੈ ਕੇ ਪਿਤਾ ਨਾਲ ਹੋਏ ਝਗੜੇ ਤੋਂ ਬਾਅਦ ਗੁੱਸੇ ਵਿੱਚ ਆਏ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਨਾਲ ਕਾਰ ਸਮੇਤ ਗੰਗਾ ਨਦੀ ਵਿਚ ਛਾਲ ਮਾਰ ਦਿੱਤੀ। ਵੇਖਦੇ ਹੀ ਵੇਖਦੇ ਕਾਰ ਤੇਜ਼ ਵਹਾਅ ‘ਚ ਵਹਿ ਕੇ ਗਾਇਬ ਹੋ ਗਈ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਦੇ ਨਾਲ ਪਤੀ-ਪਤਨੀ ਤੇ ਕਾਰ ਦੀ ਭਾਲ ਲਈ ਫਲੱਡ ਲਾਈਟ ਵਿਚ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ। ਅੱਜ ਸਵੇਰੇ ਪਤੀ ਦੀ ਲਾਸ਼ ਬਰਾਮਦ ਹੋ ਗਈ ਹੈ, ਜਦਕਿ ਪਤਨੀ ਅਤੇ ਕਾਰ ਦੀ ਭਾਲ ਅਜੇ ਵੀ ਜਾਰੀ ਹੈ।

ਉਥੇ ਹੀ ਦੱਸ ਦੇਈਏ ਕਿ ਪੂਰਾ ਮਾਮਲਾ ਗਜਰੌਲਾ ਇਲਾਕੇ ਦੇ ਸਿਕਰੀ ਖਾਦਰ ਪਿੰਡ ਦਾ ਹੈ। ਇੱਥੇ ਸਾਬਿਰ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਸਾਬਿਰ ਦੇ 2 ਪੁੱਤਰ ਅਤੇ 4 ਧੀਆਂ ਹਨ। ਇਨ੍ਹਾਂ ਵਿਚ ਸਾਬਿਰ ਦਾ ਵੱਡਾ ਪੁੱਤਰ 22 ਸਾਲਾ ਸ਼ਾਨੇ ਆਲਮ ਪਿੰਡ ਦੀ ਦੁਕਾਨ ਵਿਚ ਦਰਜੀ ਦਾ ਕੰਮ ਕਰਦਾ ਸੀ।

ਉਥੇ ਹੀ ਜ਼ਿਲ੍ਹਾ ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ, ਜਦੋਂ ਸ਼ਾਨ-ਏ-ਆਲਮ ਨਾਂ ਦੇ ਵਿਅਕਤੀ ਨੇ ਆਪਣੇ ਪਰਿਵਾਰ ਨਾਲ ਬਹਿਸ ਮਗਰੋਂ ਆਪਣੀ ਪਤਨੀ ਨੂੰ ਬਿਠਾ ਕੇ ਆਪਣੀ ਕਾਰ ਨਦੀ ਵਿਚ ਸੁੱਟ ਦਿੱਤੀ। ਅੱਜ ਸਵੇਰੇ ਉਕਤ ਵਿਅਕਤੀ ਆਲਮ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਪਰ ਦੂਜੇ ਪਾਸੇ ਉਸ ਦੀ ਪਤਨੀ ਦਾ ਪਤਾ ਨਹੀਂ ਲੱਗ ਸਕਿਆ। ਜਿਸ ਦੀ ਭਾਲ ਪੁਲਿਸ ਦੇ ਵਲੋਂ ਲਗਾਤਾਰ ਕੀਤੀ ਜਾ ਰਹੀ ਹੈ।9