ਨੌਜਵਾਨ ਮੁੰਡੇ ਨੂੰ ਆਨਲਾਈਨ ਨੌਕਰੀ ਲੱਭਣੀ ਪਈ ਮਹਿੰਗੀ , ਖਾਤੇ ਤੋਂ ਉੱਡੇ ਏਨੇ ਲੱਖ ਰੁਪਏ

ਆਈ ਤਾਜਾ ਵੱਡੀ ਖਬਰ 

ਜਿਸ ਪ੍ਰਕਾਰ ਨਾਲ ਦੇਸ਼ ‘ਚੋਂ ਬੇਰੋਜ਼ਗਾਰੀ ਵੱਧਦੀ ਪਈ ਹੈ, ਉਸਦੇ ਚੱਲਦੇ ਨੌਜਵਾਨ ਵੱਲੋਂ ਰੋਜ਼ਗਾਰ ਦੇ ਵੱਖੋ ਵੱਖਰੇ ਸਾਧਨ ਲੱਭੇ ਜਾ ਰਹੇ ਹਨ l ਵੱਡੀ ਗਿਣਤੀ ਦੇ ਵਿੱਚ ਯੂਥ ਅਕਸਰ ਨੌਕਰੀ ਲੱਭਣ ਦੇ ਲਈ ਆਨਲਾਈਨ ਮਾਧਿਅਮਾਂ ਦਾ ਇਸਤੇਮਾਲ ਕਰਦੇ ਹਨ, ਜਿਸ ਦੇ ਚਲਦੇ ਉਹਨਾਂ ਨਾਲ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਹੜੀਆਂ ਚਰਚਾਵਾਂ ਦਾ ਵਿਸ਼ਾ ਬਣ ਜਾਂਦੀਆਂ ਹਨ l ਹੁਣ ਇੱਕ ਅਜਿਹਾ ਇਹ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਨੌਜਵਾਨ ਮੁੰਡੇ ਨੂੰ ਆਨਲਾਈਨ ਨੌਕਰੀ ਲੱਭਣੀ ਇੰਨੀ ਜ਼ਿਆਦਾ ਮਹਿੰਗੀ ਪਈ ਕਿ ਉਸਦੇ ਖਾਤੇ ਦੇ ਵਿੱਚੋਂ ਲੱਖਾਂ ਰੁਪਏ ਹੀ ਉੱਡ ਗਏ। ਜਿੱਥੇ ਅੱਜ ਕੱਲ ਆਨਲਾਈਨ ਨੌਕਰੀਆਂ ਤੇ ਪਾਰਟ ਟਾਈਮ ਨੌਕਰੀਆਂ ਦੇ ਨਾਂ ‘ਤੇ ਸਾਈਬਰ ਸਕੈਮ ਦੇ ਮਾਮਲੇ ਹੁਣ ਵੱਧ ਰਹੇ ਹਨ, ਜਿਸ ਕਾਰਨ ਲੋਕ ਵੱਡੀ ਗਿਣਤੀ ਦੇ ਵਿੱਚ ਅਜਿਹੇ ਠੱਗਾਂ ਦੀ ਠੱਗੀ ਦੇ ਲਪੇਟ ਵਿੱਚ ਆਉਂਦੇ ਹਨ।

ਅਜਿਹਾ ਹੀ ਇੱਕ ਹੋਰ ਮਾਮਲਾ ਪੁਣੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ 25 ਸਾਲਾਂ ਦਾ ਮੁੰਡਾ ਠੱਗੀ ਦਾ ਸ਼ਿਕਾਰ ਹੋ ਗਿਆ। ਇਸ ਦੌਰਾਨ ਪੀੜਤ ਨੂੰ 3.07 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉੱਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਬਿਹਤਰ ਨੌਕਰੀ ਦੀ ਭਾਲ ਵਿੱਚ, ਉਂਦਰੀ, ਪੁਣੇ ਦੇ ਇੱਕ 25 ਸਾਲਾਂ ਵਿਅਕਤੀ ਨੇ ਇੱਕ ਆਨਲਾਈਨ ਜੌਬ ਪੋਰਟਲ ‘ਤੇ ਆਪਣੀ ਪ੍ਰੋਫਾਈਲ ਅਪਲੋਡ ਕਰਕੇ ਨੌਕਰੀ ਦੀ ਖੋਜ ਸ਼ੁਰੂ ਕੀਤੀ ।

ਦੱਸ ਦੇਈਏ ਕਿ ਪੀੜਤ ਪਹਿਲਾਂ ਹੀ ਇੱਕ ਪ੍ਰਾਈਵੇਟ ਫਰਮ ਵਿੱਚ ਕੰਮ ਕਰਦੀ ਹੈ। ਹੁਣ ਉਹ ਆਨਲਾਈਨ ਜੌਬ ਪੋਰਟਲ ‘ਤੇ ਸਕੈਮ ਕਰਨ ਵਾਲਿਆਂ ਦੇ ਧਿਆਨ ਵਿੱਚ ਆਇਆ ਅਤੇ ਉਸ ਨੂੰ ਗੂਗਲ ਮੈਪਸ ਰੀਵਿਊ ਲਿਖਣ ਲਈ ਕੰਮ ਦਿੱਤਾ ਗਿਆ।ਉਸ ਦਾ ਭਰੋਸਾ ਹਾਸਲ ਕਰਨ ਲਈ ਜਾਲਸਾਜ਼ਾਂ ਨੇ ਪਹਿਲਾਂ ਉਸ ਦੇ ਬੈਂਕ ਖਾਤੇ ਵਿੱਚ ਥੋੜ੍ਹੀ ਜਿਹੀ ਰਕਮ ਜਮ੍ਹਾਂ ਕਰਵਾਈ।

ਜਿਵੇਂ-ਜਿਵੇਂ ਉਸ ਦਾ ਆਪਸੀ ਸੰਪਰਕ ਵਧਦਾ ਗਿਆ, ਠੱਗਾਂ ਨੇ ਉਸ ਨੂੰ ਵੱਧ ਕਮਾਈ ਲਈ ਨਿਵੇਸ਼ ਕਰਨ ਦਾ ਲਾਲਚ ਦਿੱਤਾ ਅਤੇ ਉਸ ਨੂੰ ਕਿਸੇ ਹੋਰ ਸੋਸ਼ਲ ਨੈਟਵਰਕਿੰਗ ਸਾਈਟ ‘ਤੇ ਇੱਕ ਸਮੂਹ ਵਿੱਚ ਸ਼ਾਮਲ ਹੋਣ ਲਈ ਕਿਹਾ। ਜਿਸ ਤੋਂ ਬਾਅਦ ਠੱਗਾਂ ਦੇ ਵੱਲੋਂ ਇਸ ਨੌਜਵਾਨ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਿਆ ਤੇ ਹੌਲੀ ਹੌਲੀ ਇਸ ਨੌਜਵਾਨ ਦੇ ਖਾਤੇ ਵਿੱਚੋਂ ਇਹਨਾਂ ਠੱਗਾਂ ਦੇ ਵਲੋਂ ਲੱਖਾਂ ਰੁਪਏ ਠੱਗ ਕੇ ਠੱਗੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਇਸ ਚਰਚੇ ਛਿੜੇ ਹੋਏ ਹਨ। ਦੂਜੇ ਪਾਸੇ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਠੱਗਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ l