ਨੌਜਵਾਨ ਮੁੰਡੇ ਦੀ ਖੌਫਨਾਕ ਕਦਮ ਚੁੱਕਣ ਕਾਰਨ ਹੋਈ ਸੀ ਮੌਤ , ਨਹੀਂ ਹੋਇਆ ਸਿਵਾ ਠੰਡਾ ਜਹਾਨੋ ਤੁਰ ਗਈ ਮਾਂ

ਆਈ ਤਾਜਾ ਵੱਡੀ ਖਬਰ 

ਇਸ ਦੁਨੀਆਂ ਤੇ ਸਭ ਤੋਂ ਜ਼ਿਆਦਾ ਅਨਮੋਲ ਰਿਸ਼ਤਾ ਮਾਂ ਤੇ ਬੱਚੇ ਦਾ ਹੁੰਦਾ ਹੈ l ਮਾਂ ਆਪਣੇ ਬੱਚੇ ਖਾਤਿਰ ਲੱਖਾਂ, ਦਰਦ ਸਹਾਰ ਕੇ ਉਸ ਨੂੰ ਇੱਕ ਚੰਗਾ ਜੀਵਨ ਦੇਣ ਲਈ ਹਰ ਸੰਭਵ ਕੋਸ਼ਿਸ਼ਾਂ ਕਰਦੀ ਹੈ। ਪਰ ਜਦੋਂ ਬੱਚੇ ਨੂੰ ਕੋਈ ਖਰੋਚ ਤੱਕ ਆ ਜਾਂਦੀ ਹੈ ਤਾਂ, ਮਾਂ ਦੀ ਜਾਨ ਨਿਕਲ ਜਾਂਦੀ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਨੌਜਵਾਨ ਮੁੰਡੇ ਦੀ ਖੌਫਨਾਕ ਕਦਮ ਚੁੱਕਣ ਦੇ ਕਾਰਨ ਮੌਤ ਹੋ ਗਈ। ਪਰ ਇਸ ਦੌਰਾਨ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਜੇ ਪੁੱਤ ਦਾ ਸਿਵਾ ਠੰਡਾ ਨਹੀਂ ਹੁੰਦਾ, ਕਿ ਮਾਂ ਵੀ ਦਮ ਤੋੜ ਦਿੰਦੀ ਹੈ।

ਮਾਮਲਾ ਮਾਨਸਾ ਤੋ ਸਾਹਮਣੇ ਆ, ਜਿੱਥੇ ਮਾਨਸਾ ਦੇ ਪਿੰਡ ਖਿਆਲਾ ਕਲਾਂ ’ਚ, ਇੱਕ ਨੌਜਵਾਨ ਵੱਲੋਂ ਕਰਜੇ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ ਜਾਂਦੀ ਐ, ਹਜੇ ਇਸ ਨੌਜਵਾਨ ਦੀ ਮੌਤ ਨੂੰ ਚਾਰ ਦਿਨ ਵੀ ਨਹੀਂ ਹੁੰਦੇ ਕਿ ਕੈਂਸਰ ਦੀ ਨਾਮੁਰਾਦ ਬੀਮਾਰੀ ਕਾਰਨ ਇਸ ਨੌਜਵਾਨ ਦੀ ਮਾਂ ਹਰਬੰਸ ਕੌਰ ਦੀ ਮੌਤ ਹੋ ਗਈ, ਦੱਸਿਆ ਜਾ ਰਿਹਾ ਹੈ ਕਿ ਇਹ ਬਜ਼ੁਰਗ ਔਰਤ ਨਾ ਮੁਰਾਦ ਬਿਮਾਰੀ ਨਾਲ ਪੀੜਿਤ ਸੀ ।

ਜਿਸ ਕਾਰਨ ਪਿੰਡ ਭਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ , ਉਥੇ ਹੀ ਇਹ ਇਸ ਮਾਮਲੇ ਸੰਬੰਧੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਕਿਸਾਨ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਚਾਰ ਦਿਨ ਪਹਿਲਾਂ ਇਸ ਔਰਤ ਦੇ ਨੌਜਵਾਨ ਪੁੱਤਰ ਰਣਜੀਤ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ, ਹਾਲੇ ਉਸਦਾ ਸਿਵਾ ਠੰਡਾ ਵੀ ਨਹੀਂ ਹੋਇਆ ਕਿ ਉਸਦੀ ਮਾਂ ਜਿਸਦੇ ਲਗਾਤਾਰ ਮਹਿੰਗੇ ਇਲਾਜ ਕਰਵਾਉਣ ਕਾਰਨ ਪਰਿਵਾਰ ਕਰਜ਼ੇ ਦੇ ਹੇਠ ਆ ਚੁੱਕਾ ਹੈ, ਦੀ ਮੌਤ ਹੋ ਗਈ, ਜਿਸ ਕਾਰਨ ਇਹ ਪਰਿਵਾਰ ਹੁਣ ਪੂਰਾ ਦਾ ਪੂਰਾ ਦੁੱਖਾਂ ਦੇ ਵਿੱਚ ਲਿਪਟ ਚੁੱਕਿਆ ਹੈ

ਦੂਜੇ ਪਾਸੇ ਇਲਾਕੇ ਭਰ ਦੇ ਵਿੱਚ ਸੋਗ ਤੇ ਲਹਿਰ ਪਾਈ ਜਾ ਰਹੀ ਹੈ । ਅੱਗੇ ਉਹਨਾਂ ਨੇ ਦੱਸਿਆ ਕਿ ਰਣਜੀਤ ਸਿੰਘ ਦਾ ਬਾਪ ਵੀ ਕੈਂਸਰ ਨਾਲ ਜੂਝ ਰਿਹਾ ਹੈ। ਜਿਸ ਕਾਰਨ ਉਨ੍ਹਾਂ ਵੱਲੋਂ ਬਾਪੂ ਰਣਜੀਤ ਸਿੰਘ ਦੇ ਇਲਾਜ ਲਈ ਮਦਦ ਦੀ ਗੁਹਾਰ ਲਗਾਈ ਗਈ।