ਨੌਜਵਾਨ ਮੁੰਡਾ ਡੀ ਜੇ ਤੇ ਨਾਗਿਨ ਡਾਂਸ ਤੇ ਰਿਹਾ ਸੀ ਨੱਚ , ਅਚਾਨਕ ਸੱਚਮੁੱਚ ਆਗਿਆ ਕੋਬਰਾ ਹੁਣ ਮੁੰਡੇ ਦੀ ਹਾਲਤ ਬਣੀ ਹੈ ਨਾਜ਼ੁਕ

ਆਈ ਤਾਜਾ ਵੱਡੀ ਖਬਰ 

ਮਨੁੱਖ ਦੀ ਜ਼ਿੰਦਗੀ ‘ਚ ਗਮ ਤੇ ਖੁਸ਼ੀਆਂ ਦੋ ਅਜਿਹੇ ਪਹਿਲੂ ਹਨ, ਜਿਹੜੇ ਸਮੇਂ ਸਮੇਂ ਤੇ ਮਨੁੱਖ ਦੀ ਜ਼ਿੰਦਗੀ ‘ਚ ਅਹਿਮ ਬਦਲਾਅ ਕਰਦੇ ਰਹਿੰਦੇ ਹਨ l ਜਦੋਂ ਮਨੁੱਖ ਦੀ ਜ਼ਿੰਦਗੀ ‘ਚ ਗਮ ਦਾ ਵੇਲਾ ਚਲ ਰਿਹਾ ਹੁੰਦਾ ਹੈ, ਤਾਂ ਇਹ ਔਖਾ ਵੇਲਾ ਮਨੁੱਖ ਨੂੰ ਬਹੁਤ ਕੁਝ ਸਿਖਾ ਕੇ ਜਾਂਦਾ ਹੈ l ਪਰ ਜਦੋਂ ਖੁਸ਼ੀਆਂ ਦਾ ਵੇਲਾ ਆਉਂਦਾ ਹੈ ਤਾਂ, ਮਨੁੱਖ ਵੱਖੋ ਵੱਖਰੇ ਤਰੀਕੇ ਨਾਲ ਆਪਣੀਆਂ ਖੁਸ਼ੀਆਂ ਨੂੰ ਪ੍ਰਗਟ ਕਰਦਾ ਹੈ l ਕਈ ਵਾਰ ਇਹ ਖ਼ੁਸ਼ੀਆਂ ਕੁਝ ਹੀ ਪਲਾ ਦਾ ਮਹਿਮਾਨ ਬਣ ਕੇ ਰਹਿ ਜਾਂਦੀਆਂ ਹਨ। ਇਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਨੌਜਵਾਨ ਮੁੰਡਾ ਇੱਕ ਪਾਰਟੀ ਵਿੱਚ ਨਾਗਿਨ ਡਾਂਸ ਕਰ ਰਿਹਾ ਹੁੰਦਾ ਹੈ ਕਿ ਉਸੇ ਵੇਲੇ ਸੱਚ ਮੁੱਚ ਮੌਕੇ ਤੇ ਕੋਬਰਾ ਸੱਪ ਆ ਜਾਂਦਾ ਹੈ, ਤੇ ਇਹ ਕੋਬਰਾ ਸੱਪ ਇਸ ਮੁੰਡੇ ਨੂੰ ਡੱਸ ਲੈਂਦਾ ਹੈ, ਜਿਸ ਕਾਰਨ ਹੁਣ ਮੁੰਡੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਮਾਮਲਾ ਰਾਜਸਥਾਨ ਦੇ ਅਲਵਰ ਤੋਂ ਸਾਹਮਣੇ ਆਇਆ ਜਿੱਥੇ ਇਕ ਨੌਜਵਾਨ ਨੂੰ ਜਨਮ ਦਿਨ ‘ਤੇ ਹੱਥ ‘ਚ ਸੱਪ ਲੈ ਕੇ ਡਾਂਸ ਕਰਨਾ ਮਹਿੰਗਾ ਪੈ ਗਿਆ, ਹੁਣ ਮੁੰਡੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦਰਅਸਲ ਇਹ ਮੁੰਡਾ ਜਦੋਂ ਡੀਜੇ ਉੱਪਰ ਕੋਬਰਾ ਸੱਪ ਹੱਥ ‘ਚ ਲੈ ਕੇ ਡਾਸ ਕਰ ਰਿਹਾ ਹੁੰਦਾ ਹੈ, ਇਸੇ ਦੌਰਾਨ ਸੱਪ ਨੌਜਵਾਨ ਨੂੰ ਡੰਗ ਲੈਂਦਾ ਹੈ l ਕੋਬਰਾ ਦੇ ਡੰਗਣ ਮਗਰੋਂ ਉਸ ਦੀ ਜਾਨ ਖਤਰੇ ‘ਚ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਨੌਜਵਾਨ ਆਪਣੇ ਜਨਮ ਦਿਨ ‘ਤੇ ਡੀਜੇ ‘ਤੇ ਨਾਗਿਨ ਦੀ ਧੁਨ ਵਜਾ ਕੇ ਡਾਂਸ ਕਰ ਰਿਹਾ ਸੀ।

ਉਸੇ ਵੇਲੇ ਇੱਕ ਕੋਬਰਾ ਸੱਚਮੁੱਚ ਉੱਥੇ ਆ ਗਿਆ, ਜਿਸ ਤੋਂ ਬਾਅਦ ਉਸ ਮੁੰਡੇ ਦੇ ਵੱਲੋਂ ਕੋਬਰਾ ਸੱਪ ਵਿੱਚ ਫੜ ਲਿਆ ਗਿਆ ਤੇ ਮੁੰਡਾ ਹੱਥ ‘ਚ ਸੱਪ ਲੈ ਕੇ ਨੱਚਣ ਲੱਗਾ। ਜਿਸ ਤੋਂ ਬਾਅਦ ਗੁੱਸੇ ‘ਚ ਆਏ ਨਾਗਰਾਜ ਨੇ ਨੌਜਵਾਨ ਨੂੰ ਡੰਗ ਲਿਆ। ਫਿਰ ਮੁੰਡੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਸ ਤੋਂ ਬਾਅਦ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਬਿਹਤਰ ਇਲਾਜ ਲਈ ਜੈਪੁਰ ਭੇਜ ਦਿੱਤਾ ਗਿਆ । ਇਸ ਨੂੰ ਦੇਖ ਕੇ ਪਾਰਟੀ ‘ਚ ਹੜਕੰਪ ਮਚ ਗਿਆ। ਮਾਮਲਾ ਅਲਵਰ ਜ਼ਿਲ੍ਹੇ ਦੇ ਬਾਂਸੂਰ ਸ਼ਹਿਰ ਦਾ ਹੈ।

ਉਥੇ ਹੀ ਮੌਕੇ ਤੇ ਮਾਜ਼ੂਦ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੀਪਕ ਨਸ਼ੇ ‘ਚ ਸੀ, ਜਿਸ ਦੌਰਾਨ ਉਸ ਨੇ ਸੱਪ ਨੂੰ ਫੜ ਲਿਆ। ਉਸ ਨੂੰ ਬਹੁਤ ਮਨ੍ਹਾ ਕੀਤਾ ਗਿਆ, ਪਰ ਉਹ ਨਹੀਂ ਮੰਨਿਆ । ਫਿਲਹਾਲ ਇਸ ਨੌਜਵਾਨ ਦਾ ਇਲਾਜ਼ ਚੱਲਦਾ ਪਿਆ ਹੈ, ਤੇ ਡਾਕਟਰਾਂ ਵਲੋਂ ਨੌਜਵਾਨ ਦੀ ਹਾਲਾਤ ਨਾਜ਼ੁਕ ਦੱਸੀ ਜਾ ਰਹੀ ਹੈ l