ਆਈ ਤਾਜਾ ਵੱਡੀ ਖਬਰ 

ਅੱਜਕੱਲ ਦੇ ਰਿਸ਼ਤਿਆਂ ਦੇ ਵਿੱਚ ਕੁੜੱਤਣ ਲਗਾਤਾਰ ਵਧ ਰਹੀ ਹੈ l ਪੁਰਾਣੇ ਸਮਿਆਂ ਵਿੱਚ ਲੋਕ ਰਿਸ਼ਤਿਆਂ ਨੂੰ ਨਿਭਾਉਂਦੇ ਸਨ ਤੇ ਅੱਜ ਕੱਲ ਦੇ ਲੋਕ ਸਿਰਫ ਤੇ ਸਿਰਫ ਰਿਸ਼ਤਿਆਂ ਦੀ ਵਰਤੋਂ ਕਰਦੇ ਹਨ l ਆਪਣੇ ਮਤਲਬ ਦੇ ਲਈ ਲੋਕ ਕੁਝ ਇਸ ਕਦਰ ਡਿੱਗ ਜਾਂਦੇ ਹਨ ਕਿ ਕਈ ਵਾਰ ਉਹਨਾਂ ਵੱਲੋਂ ਅਜਿਹੀਆਂ ਵਾਰਦਾਤਾਂ ਨੂੰ ਅਣਜਾਮ ਦਿੱਤਾ ਜਾਂਦਾ ਹੈ, ਜਿਨਾਂ ਨੂੰ ਸੁਣਣ ਤੋਂ ਬਾਅਦ ਰੂਹ ਕੰਬ ਉੱਠਦੀ ਹੈ l ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਨੌਜਵਾਨ ਦੇ ਵੱਲੋਂ ਪਹਿਲਾਂ ਆਪਣੇ ਪਰਿਵਾਰ ਦੇ ਅੱਠ ਜੀਆਂ ਦਾ ਕਤਲ ਕਰ ਦਿੱਤਾ ਗਿਆ ਤੇ ਫਿਰ ਬਾਅਦ ਵਿੱਚ ਇੱਕ ਹੋਰ ਖੌਫਨਾਕ ਕਦਮ ਚੁੱਕਿਆ ਗਿਆ।

ਮਾਮਲਾ ਮੱਧ ਪ੍ਰਦੇਸ਼ ਦੇ ਛਿੰਦਵਾੜਾ ਤੋਂ ਸਾਹਮਣੇ ਆਇਆ, ਜਿੱਥੇ ਜ਼ਿਲ੍ਹੇ ਦੀ ਆਖਰੀ ਸਰਹੱਦ ‘ਤੇ ਸਥਿਤ ਆਦਿਵਾਸੀ ਬਾਹੁਲ ਖੇਤਰ ‘ਚ ਮਾਹੁਲਝਿਰ ਥਾਣਾ ਅਧੀਨ ਪੈਂਦੇ ਪਿੰਡ ਬੋਦਲਕਛਾਰ ‘ਚ ਇਕ ਆਦਿਵਾਸੀ ਪਰਿਵਾਰ ਦੇ 8 ਲੋਕਾਂ ਦਾ ਸਮੂਹਿਕ ਕਤਲ ਕਰ ਦਿੱਤਾ ਗਿਆ। ਪਰਿਵਾਰ ਦੇ ਬੇਟੇ ਨੇ ਕੁਹਾੜੀ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਕਤਲ ਪਿੱਛੇ ਦੀ ਵਜਹਾ ਹਾਲੇ ਤੱਕ ਸਾਹਮਣੇ ਨਹੀਂ ਆਈ l

ਦੱਸ ਦਈਏ ਕਿ ਇਸ ਨੌਜਵਾਨ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਖੁਦ ਵੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਕਬਾਇਲੀ ਪਰਿਵਾਰ ਦੇ ਇੱਕ ਨੌਜਵਾਨ ਨੇ ਆਪਣੇ ਮਾਤਾ-ਪਿਤਾ, ਪਤਨੀ, ਬੱਚੇ ਅਤੇ ਭਰਾ ਸਮੇਤ ਪਰਿਵਾਰ ਦੇ 8 ਮੈਂਬਰਾਂ ਦਾ ਕੁਹਾੜੀ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਤੇ ਉਸਨੇ ਆਪਣੇ ਆਪ ਨੂੰ ਵੀ ਫਾਂਸੀ ਦੇ ਦਿੱਤੀ ਸੀ। ਜਿਸ ਤੋਂ ਬਾਅਦ ਹੁਣ ਇਲਾਕੇ ਭਰ ਦੇ ਵਿੱਚ ਦਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਕਾਤਲ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਰਾਤ 2-3 ਵਜੇ ਦਿੱਤਾ ਗਿਆ l

ਉੱਥੇ ਹੀ ਜਦੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਤੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ। ਪਰ ਹਾਲੇ ਤੱਕ ਕਤਲ ਦੇ ਕਾਰਨਾ ਬਾਰੇ ਪਤਾ ਨਹੀਂ ਚੱਲ ਸਕਿਆ l ਫਿਲਹਾਲ ਪੁਲਿਸ ਵੱਲੋਂ ਇਸ ਦੇ ਕਾਰਨ ਪਤਾ ਲਗਾਉਣ ਦੇ ਲਈ ਜਾਂਚ ਆਰੰਭ ਕਰ ਦਿੱਤੀ ਗਈ ਹੈ l

Home  ਤਾਜਾ ਖ਼ਬਰਾਂ  ਨੌਜਵਾਨ ਨੇ ਪਹਿਲਾਂ ਪਰਿਵਾਰ ਦੇ 8 ਜੀਆਂ ਦਾ ਕੁਹਾੜੀ ਮਾਰ ਕੀਤਾ ਕਤਲ , ਫਿਰ ਖੁਦ ਵੀ ਚੁੱਕਿਆ ਖੌਫਨਾਕ ਕਦਮ
                                                      
                              ਤਾਜਾ ਖ਼ਬਰਾਂਰਾਸ਼ਟਰੀ                               
                              ਨੌਜਵਾਨ ਨੇ ਪਹਿਲਾਂ ਪਰਿਵਾਰ ਦੇ 8 ਜੀਆਂ ਦਾ ਕੁਹਾੜੀ ਮਾਰ ਕੀਤਾ ਕਤਲ , ਫਿਰ ਖੁਦ ਵੀ ਚੁੱਕਿਆ ਖੌਫਨਾਕ ਕਦਮ
                                       
                            
                                                                   
                                    Previous Postਪੰਜਾਬ ਵਾਸੀਆਂ ਲਈ ਆਈ ਵੱਡੀ ਚੰਗੀ ਖਬਰ ,  ਮੌਸਮ ਵਿਭਾਗ ਵਲੋਂ ਏਨੀਆਂ ਤਰੀਕਾਂ ਨੂੰ ਮੀਂਹ ਪੈਣ ਦੀ ਕੀਤੀ ਭਵਿੱਖਬਾਣੀ
                                                                
                                
                                                                    
                                    Next Postਕੈਨੇਡਾ ਤੋਂ ਆਈ ਵੱਡੀ ਮਾੜੀ ਖਬਰ , 2 ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਭਾਣਾ
                                                                
                            
               
                            
                                                                            
                                                                                                                                            
                                    
                                    
                                    



