ਨੋਇਡਾ ਚ ਲੋਕਾਂ ਨੂੰ ਆਸਮਾਨ ਚ ਉਡਦਾ ਦਿਸਿਆ ਏਲੀਅਨ, ਪੁਲਸ ਵੀ ਕੋਲ ਜਾਣ ਤੋਂ ਡਰੀ – ਫਿਰ ਦੇਖੋ ਕੀ ਹੋਇਆ

ਲੋਕਾਂ ਨੂੰ ਆਸਮਾਨ ਚ ਉਡਦਾ ਦਿਸਿਆ ਏਲੀਅਨ,

ਕਦੇ ਕਦੇ ਬਹੁਤ ਹੈਰਾਨ ਕਰਨ ਵਾਲੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਨ੍ਹਾਂ ਨੂੰ ਸੁਣ ਕੇ ਹੈਰਾਨੀ ਵੀ ਹੁੰਦੀ ਹੈ ਤੇ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਨੋਇਡਾ ਤੋਂ ਵੀ ਅਜਿਹੀ ਇਕ ਘਟਨਾ ਖਬਰ ਮਿਲੀ ਹੈ। ਜਿਸ ਕਰਕੇ ਉਥੋਂ ਦੇ ਲੋਕ ਕਾਫੀ ਡਰ ਗਏ ਸਨ। ਕਿਉਂਕਿ ਉਨ੍ਹਾਂ ਨੂੰ ਅਸਮਾਨ ਵਿਚ ਇਕ ਏਲੀਅਨ ਉਡਦਾ ਦਿਸਿਆ ਸੀ ।

ਜਿਸ ਕਾਰਨ ਉਸ ਇਲਾਕੇ ਦੇ ਲੋਕ ਕਾਫ਼ੀ ਸ-ਹਿ- ਮ ਗਏ ਤੇ ਉਨ੍ਹਾਂ ਵਿਚ ਕਾਫੀ ਹਲਚਲ ਪੈਦਾ ਹੋ ਗਈ ਸੀ।ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰੇਟਰ ਨੋਏਡਾ ਦੇ ਪਿੰਡ ਭੱਟਾ ਪਰਸੋਲ ਵਿੱਚ ਸ਼ਨੀਵਾਰ ਨੂੰ ਇਲਾਕੇ ਦੇ ਲੋਕਾਂ ਨੇ ਅਸਮਾਨ ਦੇ ਵਿਚ ਇਕ ਅਜੀਬ ਪਰਦੇਸੀ ਚੀਜ਼ ਉਡਦੀ ਵੇਖੀ। ਜਿਸ ਨੂੰ ਵੇਖ ਕੇ ਉਨ੍ਹਾਂ ਨੇ ਉਸ ਚੀਜ਼ ਨੂੰ ਏਲੀਅਨ ਸਮਝ ਲਿਆ। ਉਨ੍ਹਾਂ ਦੱਸਿਆ ਕਿ ਉਹ ਲੋਕ ਕਾਫ਼ੀ ਡਰ ਗਏ ਸਨ। ਉਹ ਪਰਦੇਸੀ ਕਾਫੀ ਸਮਾਂ ਹਵਾ ਦੇ ਵਿੱਚ ਉੱਡਦਾ ਰਿਹਾ ਤੇ ਫਿਰ ਜ਼ਮੀਨ ਤੇ ਡਿੱਗਿਆ, ਤੇ ਝਾੜੀਆਂ ਦੇ ਵਿਚਕਾਰ ਚਲਦੇ ਹੋਏ ਵੇਖਿਆ। ਉਹ ਇਹ ਨਹੀਂ ਸਮਝ ਸਕੇ ਕਿ ਉਹ ਕੀ ਚੀਜ਼ ਹੈ।

ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਮੌਕੇ ਤੇ ਪੁੱਜੀ ਅਤੇ ਉਸ ਪ੍ਰਦੇਸੀ ਚੀਜ਼ ਦੇ ਨੇੜੇ ਜਾਣ ਤੋਂ ਡਰ ਰਹੀ ਸੀ। ਘਟਨਾ ਵਾਲੀ ਜਗ੍ਹਾ ਤੇ ਭੀੜ ਵੀ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਕਾਫੀ ਸਮਾਂ ਇੰਤਜਾਰ ਕਰਨ ਤੋਂ ਬਾਅਦ ਪੁਲਿਸ ਹਿੰਮਤ ਵਿਖਾ ਕੇ ਉਸਦੇ ਕੋਲ ਜਾਣ ਵਿੱਚ ਸਫਲ ਹੋ ਗਈ। ਪੁਲਸ ਵੀ ਉੱਥੇ ਜਾ ਕੇ ਸਭ ਕੁਝ ਵੇਖ ਕੇ ਹੈਰਾਨ ਰਹਿ ਗਈ। ਕਿਉਂਕਿ ਉਹ ਕੋਈ ਏਲੀਅਨ ਨਹੀਂ ਸੀ। ਉਹ ਇੱਕ ਹਵਾ ਵਾਲਾ ਆਇਰਨ ਮੈਨ ਗ਼ੁਬਾਰਾ ਸੀ।

ਜੋ ਹਵਾ ਵਿੱਚ ਉੱਡ ਰਿਹਾ ਸੀ। ਜਦੋਂ ਇਸ ਗੁਬਾਰੇ ਦੀ ਹਵਾ ਘਟ ਹੋਣੀ ਸ਼ੁਰੂ ਹੋਈ ਤਾਂ ਇਹ ਜ਼ਮੀਨ ਤੇ ਆ ਗਿਆ। ਜੋ ਨਹਿਰ ਦੀਆਂ ਝਾੜੀਆਂ ਵਿੱਚ ਫਸ ਗਿਆ। ਪਾਣੀ ਦੇ ਵਹਾਅ ਨਾਲ ਇਹ ਹਿੱਲ ਰਿਹਾ ਸੀ। ਜਿਸ ਨੂੰ ਵੇਖ ਕੇ ਲੋਕ ਡਰ ਗਏ। ਜੋ ਲੋਕ ਇਸ ਬੈਲੂਨ ਸੁਪਰ ਹੀਰੋ ਆਇਰਨ ਮੈਨ ਦੀ ਸ਼ਕਲ ਤੋਂ ਜਾਣੂ ਨਹੀਂ ਸਨ। ਉਹ ਇਸ ਨੂੰ ਪਹਿਚਾਣ ਨਹੀਂ ਸਕੇ। ਇਸ ਦੀ ਅਜੀਬ ਸ਼ਕਲ ਵੇਖ ਕੇ ਡਰ ਗਏ। ਨੋਇਡਾ ਪੁਲਿਸ ਨੇ ਆਪਣੇ ਟਵਿਟਰ ਹੈਂਡਲ ਤੇ ਇਸ ਆਇਰਨ ਮੈਨ ਗੁਬਾਰੇ ਦੀ ਤਸਵੀਰ ਵੀ ਸਾਂਝੀ ਕੀਤੀ ਸੀ। ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਇੱਕ ਗੁਬਾਰਾ ਹੈ ਤਾਂ ਲੋਕਾਂ ਦਾ ਡਰ ਘਟ ਹੋਇਆ।