ਨਹੀਂ ਮੰਨਿਆ ਲਵ ਮੈਰਿਜ ਲਈ ਬਾਪ ਤਾਂ 16 ਸਾਲਾਂ ਧੀ ਨੇ ਦਿੱਤੀ ਖੌਫਨਾਕ ਸਜ਼ਾ , ਤੁਹਾਡੇ ਵੀ ਉੱਡ ਜਾਣਗੇ ਹੋਸ਼

ਆਈ ਤਾਜਾ ਵੱਡੀ ਖਬਰ 

ਅੱਜਕੱਲ ਦੀ ਨੌਜਵਾਨ ਪੀੜੀ ਲਵ ਮੈਰਿਜ ਕਰਵਾਉਣ ਦੇ ਵਿੱਚ ਵਿਸ਼ਵਾਸ ਰੱਖਦੀ ਹੈ, ਉਹਨਾਂ ਦਾ ਮੰਨਣਾ ਹੈ ਕਿ ਲਵ ਮੈਰਿਜ ਜਿਆਦਾ ਸਫਲ ਚਲਦੀ , ਕਿਉਂਕਿ ਇਸ ਵਿੱਚ ਲੜਕਾ ਲੜਕੀ ਵਿਆਹ ਤੋਂ ਪਹਿਲਾਂ ਹੀ ਇੱਕ ਦੂਜੇ ਨੂੰ ਜਾਣਦੇ ਹੁੰਦੇ ਹਨ l ਪਰ ਕਈ ਵਾਰ ਲਵ ਮੈਰਿਜ ਕਰਵਾਉਣ ਸਮੇਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਸਭ ਦੇਖ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੰਦੀਆਂ ਹਨ। ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ 16 ਸਾਲਾਂ ਦੀ ਧੀ ਚਾਹੁੰਦੀ ਸੀ ਕਿ ਉਸਦਾ ਬਾਪ ਉਸਦੇ ਪਸੰਦੀਦਾ ਮੁੰਡੇ ਨਾਲ ਉਸ ਦਾ ਵਿਆਹ ਕਰ ਦੇਵੇ l ਪਰ ਜਦੋਂ ਬਾਪ ਨਹੀਂ ਮੰਨਿਆ ਤਾਂ 16 ਸਾਲਾਂ ਦੀ ਧੀ ਦੇ ਵੱਲੋਂ ਆਪਣੇ ਬਾਪ ਨੂੰ ਅਜਿਹੀ ਖੌਫਨਾਕ ਸਜ਼ਾ ਦਿੱਤੀ ਗਈ।

ਜਿਸ ਬਾਰੇ ਸੁਣਣ ਤੋਂ ਬਾਅਦ ਤੁਹਾਡੇ ਵੀ ਹੋਸ਼ ਉਡ ਜਾਣਗੇ। ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਜਿੱਥੇ ਹਰਿਆਣਾ ਦੇ ਫਰੀਦਾਬਾਦ ‘ਚ ਇਕ ਨਾਬਾਲਗ ਧੀ ਨੇ ਖੌਫਨਾਕ ਕਦਮ ਚੁੱਕਦਿਆਂ ਹੋਇਆ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ l ਇਨਾ ਹੀ ਨਹੀਂ ਸਗੋਂ ਇਹਨਾਂ ਵੱਲੋਂ ਲਾਸ਼ ਨੂੰ ਨਾਲੇ ‘ਚ ਸੁੱਟ ਦਿੱਤਾ। ਉੱਥੇ ਹੀ ਜਦੋਂ ਪਰਿਵਾਰ ਦੇ ਵੱਲੋਂ ਇਸ ਵਿਅਕਤੀ ਦੀਪ ਗੁਮਸ਼ੁਦਗੀ ਦੀ ਰਿਪੋਰਟ ਪੁਲਿਸ ਨੂੰ ਦਿੱਤੀ ਗਈ ਤਾਂ ਪੂਰੇ 14 ਦਿਨਾਂ ਬਾਅਦ ਪੁਲਸ ਨੇ ਇਸ ਮਾਮਲੇ ਵਿਚ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ, ਜਿਸ ਬਾਰੇ ਸੁਣਨ ਤੋਂ ਬਾਅਦ ਤੁਹਾਡੇ ਵੀ ਹੋਸ਼ ਉੱਡ ਜਾਣਗੇ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਪਿਤਾ ਲਵ ਮੈਰਿਜ ਲਈ ਰਾਜ਼ੀ ਨਹੀਂ ਹੋਏ ਤਾਂ, ਧੀ ਨੇ ਆਪਣੇ ਪ੍ਰੇਮੀ ਅਤੇ ਉਸ ਦੇ ਦੋਸਤ ਨਾਲ ਮਿਲ ਕੇ ਕਤਲ ਕਰਵਾ ਦਿੱਤਾ। ਪੁਲਸ ਨੇ ਨਾਬਾਲਗ ਧੀ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਹੈ। ਪਰ ਇਸ ਘਟਨਾ ਨੇ ਜਿੱਥੇ ਇਲਾਕੇ ਭਰ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ। ਉੱਥੇ ਹੀ ਪਰਿਵਾਰ ਦੇ ਵਿੱਚ ਹੁਣ ਮਾਤਮ ਦਾ ਮਾਹੌਲ ਬਣ ਚੁੱਕਿਆ ਹੈ।

ਉਧਰ ACP ਕ੍ਰਾਈਮ ਅਮਨ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ‘ਚ ਸਲੀਮ ਉਰਫ਼ ਲਾਲਾ ਤੇ ਕਾਸਿਮ ਦੇ ਨਾਂ ਸ਼ਾਮਲ ਹਨ। ਮੁਲਜ਼ਮ ਸਲੀਮ ਆਦਰਸ਼ ਕਾਲੋਨੀ ਦਾ ਵਸਨੀਕ ਹੈ ਅਤੇ ਮੁਲਜ਼ਮ ਕਾਸਿਮ ਕੁਰੈਸ਼ੀਪੁਰ ਦਾ ਰਹਿਣ ਵਾਲਾ ਹੈ। ਤੀਜਾ ਦੋਸ਼ੀ ਮ੍ਰਿਤਕ ਦੀ ਨਾਬਾਲਗ ਧੀ ਹੈ, ਜਿਸ ਨੇ ਮੁਲਜ਼ਮਾਂ ਨਾਲ ਮਿਲ ਕੇ ਆਪਣੇ ਪਿਤਾ ਦੇ ਕਤਲ ਦੀ ਯੋਜਨਾ ਬਣਾਈ ਸੀ। ਫਿਲਹਾਲ ਪੁਲਿਸ ਵੱਲੋਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਮਾਮਲੇ ਸਬੰਧੀ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।