ਮਾਪੇ ਆਪਣੇ ਬੱਚਿਆਂ ਖਾਤਰ ਦੁਨੀਆਂ ਦੀਆਂ ਸਾਰੀਆਂ ਮੁਸੀਬਤਾਂ ਝੱਲ ਸਕਦੇ ਹਨ l ਦੂਜੇ ਪਾਸੇ ਬੱਚੇ ਵੀ ਆਪਣੇ ਮਾਪਿਆਂ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦੇ l ਪਰ ਅੱਜ ਤੁਹਾਨੂੰ ਇੱਕ ਧੀ ਦਾ ਅਜਿਹਾ ਕਾਤਲਾਨਾ ਰੂਪ ਵਿਖਾਵਾਂਗੇ, ਜਿਸ ਧੀ ਦੇ ਵੱਲੋਂ ਆਪਣੇ ਮਾਪਿਆਂ ਦਾ ਕਤਲ ਕਰਕੇ ਚਾਰ ਸਾਲਾਂ ਤੱਕ ਘਰ ਦੇ ਵਿੱਚ ਹੀ ਉਹਨਾਂ ਦੀਆਂ ਲਾਸ਼ਾਂ ਨੂੰ ਛੁਪਾ ਕੇ ਰੱਖਿਆ। ਇਸ ਬਾਰੇ ਸੁਣਨ ਤੋਂ ਬਾਅਦ ਹਰ ਕਿਸੇ ਦੇ ਵੱਲੋਂ ਹੈਰਾਨਗੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਮਾਮਲਾ ਲੰਡਨ ਦੇ ਬਰਤਾਨੀਆ ਤੋਂ ਸਾਹਮਣੇ ਆਇਆ l ਜਿੱਥੇ ਵਰਜੀਨੀਆ ਮੈਕਕੁਲੋ ਨਾਂ ਦੀ ਔਰਤ ਨੂੰ ਆਪਣੇ ਮਾਤਾ-ਪਿਤਾ ਦੇ ਕਤਲ ਕਰ ਦਿੱਤਾ ਤੇ ਕਤਲ ਤੋਂ ਬਾਅਦ ਉਨਾਂ ਦੀਆਂ ਲਾਸ਼ਾਂ ਨੂੰ ਕਈ ਸਾਲਾਂ ਤੱਕ ਘਰ ਦੇ ਅੰਦਰ ਹੀ ਰੱਖਿਆ l ਜਿਸ ਦੇ ਚਲਦੇ ਇਹ ਮਾਮਲਾ ਜਦੋਂ ਅਦਾਲਤ ਕੋਲ ਪਹੁੰਚਿਆ ਤਾਂ, ਅਦਾਲਤ ਨੇ ਇਸ ਮਾਮਲੇ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ । ਅਦਾਲਤ ਨੇ ਹੁਕਮ ਦਿੱਤਾ ਹੈ ਕਿ ਉਸ ਨੂੰ ਅਗਲੇ 36 ਸਾਲਾਂ ਤੱਕ ਪੈਰੋਲ ‘ਤੇ ਰਿਹਾਅ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਨੇ ਸਭ ਨੂੰ ਉਦੋਂ ਹੈਰਾਨ ਕਰ ਦਿੱਤਾ, ਜਦੋਂ ਇਹ ਖੁਲਾਸਾ ਹੋਇਆ ਕਿ ਵਰਜੀਨੀਆ ਨੇ 4 ਸਾਲਾਂ ਤੱਕ ਆਪਣੇ ਮਾਤਾ-ਪਿਤਾ ਦੀਆਂ ਲਾਸ਼ਾਂ ਨਾਲ ਇੱਕੋ ਘਰ ਵਿੱਚ ਰਹਿਣਾ ਚੁਣਿਆ। ਕੋਰਟ ਨੇ ਕਿਹਾ ਕਿ ਇਸ ਘਿਣਾਉਣੀ ਕਾਰਵਾਈ ਨੇ ਮਾਪਿਆਂ ਅਤੇ ਬੱਚਿਆਂ ਵਿਚਕਾਰ ਵਿਸ਼ਵਾਸ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਹੈ। ਜੱਜ ਜੇਰੇਮੀ ਜੌਹਨਸਨ ਨੇ ਮਾਮਲੇ ਨੂੰ ਬਹੁਤ ਗੰਭੀਰ ਦੱਸਦਿਆਂ ਕਿਹਾ ਕਿ ਵਰਜੀਨੀਆ ਵੱਲੋਂ ਕੀਤੇ ਗਏ ਅਪਰਾਧ ਨੇ ਪਰਿਵਾਰਕ ਰਿਸ਼ਤਿਆਂ ਨੂੰ ਠੇਸ ਪਹੁੰਚਾਈ ਹੈ। ਜ਼ਿਕਰਯੋਗ ਹੈ ਕਿ ਇਸ ਕਤਲ ਬਾਰੇ ਉਸ ਵੇਲੇ ਪਤਾ ਚੱਲਿਆ ਜਦੋਂ ਇੱਕ ਘਰ ਦੇ ਵਿੱਚ ਉਹ ਦੋ ਲਾਸ਼ਾਂ ਬਰਾਮਦ ਹੋਈਆਂ, ਜਦੋਂ ਇਹਨਾਂ ਲਾਸ਼ਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ, ਕੀ ਦੋਵੇਂ ਜਿਹੜੇ ਮ੍ਰਿਤਕ ਪਤੀ ਪਤਨੀ ਹਨ ਉਹਨਾਂ ਦੀ ਬੱਚੀ ਦੇ ਵੱਲੋਂ ਵੀ ਇਸ ਵਾਰਦਾਤ ਨੂੰ ਅਣਜਾਣ ਦਿੱਤਾ ਗਿਆ l ਫਿਲਹਾਲ ਅਦਾਲਤ ਵੱਲੋਂ ਇਸ ਲੜਕੀ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਉਸ ਨੂੰ ਜੇਲ ਅੰਦਰ ਡੱਕ ਦਿੱਤਾ ਗਿਆ ਹੈ।