ਧੀ ਨੇ ਭੱਜ ਕੇ ਕਰਾਈ ਸੀ ਲਵ ਮੈਰਿਜ , ਪਿਓ ਨੇ ਘਰ ਬੁਲਾ ਕੀਤਾ ਅਜਿਹਾ ਖੌਫਨਾਕ ਕਾਂਡ ਕਦੇ ਸੋਚਿਆ ਵੀ ਨਹੀਂ ਸੀ

ਆਈ ਤਾਜਾ ਵੱਡੀ ਖਬਰ 

ਅੱਜ ਕੱਲ ਦੇ ਸਮੇਂ ਵਿੱਚ ਨੌਜਵਾਨ ਪੀੜੀ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਉਣ ਤਜਵੀਹ ਦਿੰਦੇ ਹੈ l ਪਰ ਕਈ ਵਾਰ ਜਾਤਾ-ਪਾਤਾਂ ਤੇ ਪਰਿਵਾਰ ਕਾਰਨ, ਗੱਲ ਵਿਆਹ ਤੱਕ ਨਹੀਂ ਪੁੱਜਦੀ ਤੇ ਫਿਰ ਲੜਕਾ ਲੜਕੀ ਵੱਲੋਂ ਕਈ ਵਾਰ ਗਲਤ ਕਦਮ ਵੀ ਚੁੱਕੇ ਜਾਂਦੇ ਹਨ l ਜਿਸਦਾ ਖਮਿਆਜ਼ਾ ਉਹਨਾਂ ਨੂੰ ਬਾਅਦ ਵਿੱਚ ਭੁਗਤਣਾ ਪੈਂਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਕੁੜੀ ਨੇ ਭੱਜ ਕੇ ਲਵ ਮੈਰਿਜ ਕਰਵਾਈ ਸੀ ਤੇ ਫਿਰ ਗੁੱਸੇ ਵਿੱਚ ਆਏ ਕੁੜੀ ਦੀ ਪਰਿਵਾਰਕ ਮੈਂਬਰਾਂ ਵੱਲੋਂ ਮੁੰਡੇ ਨਾਲ ਅਜਿਹੀ ਖੌਫਨਾਕ ਵਾਰਦਾਤ ਨੂੰ ਅਣਜਾਮ ਦਿੱਤਾ ਗਿਆ, ਜਿਸ ਨੂੰ ਸੁਣ ਕੇ ਰੂਹ ਤੱਕ ਕੰਬ ਉੱਠਦੀ ਹੈ l

ਇਹ ਮਾਮਲਾ ਬਿਹਾਰ ਦੇ ਮੁਜੱਫਰਪੁਰ ਤੋਂ ਸਾਹਮਣੇ ਆਇਆ l ਜਿੱਥੇ ਪ੍ਰੇਮ ਸਬੰਧਾਂ ਤੋਂ ਨਾਰਾਜ਼ ਪਿਤਾ ਨੇ ਵਿਆਹ ਨੂੰ ਲੈ ਕੇ ਖੌਫਨਾਕ ਫੈਸਲਾ ਲਿਆ, ਜਿਸ ਕਾਰਨ ਲੜਕੀ ਦਾ ਪਿਤਾ ਇਸ ਵਿਆਹ ਤੋਂ ਨਾਖੁਸ਼ ਸੀ ਤੇ ਇਸੇ ਨਾ ਖੁਸ਼ੀ ਦੇ ਕਾਰਨ ਉਸ ਵੱਲੋਂ ਕਿਸੇ ਬਹਾਨੇ ਧੀ ਨੂੰ ਬੁਲਾਇਆ ਤੇ ਫਿਰ ਧੀ ਤੇ ਜਵਾਈ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ l ਫਿਰ ਉਸ ਵੱਲੋਂ ਬੜੀ ਹੁਸ਼ਿਆਰੀ ਦੇ ਨਾਲ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਸ਼ੀ ਦੀ ਬੇਟੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਹਾਲਾਂਕਿ ਇਸ ਪ੍ਰੇਮੀ ਜੋੜੇ ਵੱਲੋਂ ਸ਼ੋਰ ਮਚਾਇਆ ਗਿਆ ਤੇ ਫਿਰ ਕਿਸੇ ਤਰ੍ਹਾਂ ਉਹਨਾਂ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ।

ਫਿਲਹਾਲ ਜ਼ਖਮੀ ਲੜਕੀ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਤੇ ਉਸ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਮੁਜ਼ੱਫਰਪੁਰ ਦੇ ਪਿੰਡ ਵਾਸੁਦੇਵ ਛਪਰਾ ਦੀ ਰਹਿਣ ਵਾਲੀ ਜੂਹੀ ਨੇ ਆਪਣੀ ਕੋਚਿੰਗ ਕਲਾਸ ‘ਚ ਪੜ੍ਹਦੇ ਨੌਜਵਾਨ ਸੋਨੂੰ ਨਾਲ ਭੱਜ ਕੇ ਵਿਆਹ ਕਰ ਲਿਆ ਸੀ, ਜਿਸ ਤੋਂ ਬਾਅਦ ਲੜਕੀ ਦਾ ਪਰਿਵਾਰ ਇਸ ਗੱਲ ਤੋਂ ਖੁਸ਼ ਨਹੀਂ ਸੀ ਤੇ ਉਹਨਾਂ ਵੱਲੋਂ ਆਪਣੇ ਪਰਿਵਾਰ ਨੂੰ ਕਈ ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਜਿਸ ਤੋਂ ਬਾਅਦ ਦੋਵਾਂ ਨੇ ਭੱਜ ਕੇ ਵਿਆਹ ਕਰਵਾ ਲਿਆ l

ਅੰਤ ਗੁੱਸੇ ਵਿੱਚ ਆਏ ਪਿਓ ਦੇ ਵੱਲੋਂ ਦੋਵਾਂ ਨੂੰ ਕਿਸੇ ਬਹਾਨੇ ਸੱਦ ਕੇ ਘਰ ਵਿੱਚ ਬੰਦ ਕਰਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਦੋਵਾਂ ਨੇ ਮਸਾ ਜਾਣ ਬਚਾਈ l ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।