BREAKING NEWS
Search

ਧੀ ਦੇ ਵਿਆਹ ਦੀਆਂ ਤਿਆਰੀਆਂ ਘਰ ਚ ਚਲ ਰਹੀਆਂ ਸਨ ਜੋਰਾਂ ਸ਼ੋਰਾਂ ਨਾਲ , ਪਰ ਵਾਪਰੀ ਅਜਿਹੀ ਘਟਨਾ ਉੱਡੇ ਸਭ ਦੇ ਹੋਸ਼

ਆਈ ਤਾਜਾ ਵੱਡੀ ਖਬਰ 

ਮਾਪੇ ਧੀ ਦੇ ਵਿਆਹ ਲਈ ਉਸਦੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਵਿਆਹ ਦਾ ਸਾਮਾਨ ਜੋੜਣ ਵਿੱਚ ਲੱਗੇ ਹੁੰਦੇ ਹਨ। ਇੱਕ ਇੱਕ ਪਾਈ ਜੋੜ ਕੇ ਮਾਪੇ ਆਪਣੀ ਧੀ ਦਾ ਵਿਆਹ ਲਾਢਾ, ਚਾਵਾਂ ਨਾਲ ਕਰਦੇ ਹਨ। ਪਰ ਜੇਕਰ ਵਿਆਹ ਤੋਂ ਪਹਿਲਾਂ ਕੋਈ ਵੱਡਾ ਘਾਣ ਵਾਪਰ ਜਾਵੇ, ਤਾਂ ਵਿਆਹ ਦੀਆਂ ਖੁਸ਼ੀਆਂ ਉੱਡ ਪੁਡ ਜਾਂਦੀਆਂ ਹਨ। ਇਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਧੀ ਦੇ ਵਿਆਹ ਦੀਆਂ ਤਿਆਰੀਆਂ ਘਰ ਵਿੱਚ ਚਲਦਿਆਂ ਪਈਆਂ ਸਨ। ਰਿਸ਼ਤੇਦਾਰਾਂ ਦਾ ਵੀ ਘਰ ਵਿੱਚ ਤਾਤਾ ਲੱਗਿਆ ਹੋਇਆ ਸੀ। ਘਰ ਵਿੱਚ ਸਭ ਨੱਚ ਗਾ ਕੇ ਵਿਆਹ ਦੀਆਂ ਖੁਸ਼ੀਆਂ ਦਾ ਆਨੰਦ ਮਾਣ ਰਹੇ ਸਨ।

ਇਸੇ ਵਿਚਾਲੇ ਇੱਕ ਘਟਨਾ ਵਾਪਰ ਜਾਂਦੀ ਹੈ ਜਿਹੜੀ ਸਭ ਨੂੰ ਹੈਰਾਨ ਤੇ ਪਰੇਸ਼ਾਨ ਕਰ ਦਿੰਦੀ ਹੈ। ਇਹ ਮਾਮਲਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ, ਲੁਧਿਆਣਾ ਦੇ ਪ੍ਰੇਮ ਨਗਰ ਇਲਾਕੇ ’ਚ ਇਕ ਬੰਦ ਪਏ ਘਰ ਨੂੰ ਚੋਰਾਂ ਦੇ ਵਲੋਂ ਨਿਸ਼ਾਨਾ ਬਣਾਉਂਦਿਆਂ ਹੋਇਆ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ l ਇਸ ਦੌਰਾਨ ਚੋਰਾਂ ਨੇ ਘਰੋਂ ਕੈਸ਼, ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰ ਕਰ ਲਿਆ। ਘਰ ਦਾ ਮਾਲਕ ਬਾਹਰ ਗਿਆ ਹੋਇਆ ਸੀ। ਮਕਾਨ ਮਾਲਕ ਤੇ ਅਨੁਸਾਰ ਚਾਰ ਦਿਨ ਬਾਅਦ ਉਸਦੀ ਬੇਟੀ ਦਾ ਵਿਆਹ ਸੀ ਜਿਸ ਦੀਆਂ ਉਹ ਤਿਆਰੀਆਂ ਦੇ ਵਿੱਚ ਲੱਗੇ ਹੋਏ ਸਨ।

ਇਸ ਦੌਰਾਨ ਜਦੋਂ ਉਹ 4 ਦਿਨ ਬਾਅਦ ਘਰ ਵਾਪਸ ਆਏ ਤਾਂ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ। ਉਨ੍ਹਾਂ ਨੇ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਨੇ ਦੱਸਿਆ ਕਿ ਓਹ ਕਿੱਸੇ ਕੰਮ ਲਈ ਘਰੋਂ ਬਾਹਰ ਗਏ ਸੀ। ਪਿੱਛੋਂ ਘਰ ’ਚ ਚੋਰੀ ਹੋ ਗਈ।

ਜਦ ਉੱਥੇ ਪੁੱਜੇ ਤਾਂ ਘਰ ਦੇ ਤਾਲ਼ੇ ਟੁੱਟੇ ਹੋਏ ਸਨ। ਚੋਰ ਘਰ ਵਿਚ ਪਏ ਡੇਢ ਲੱਖ ਰੁਪਏ, 5 ਤੋਲੇ ਗਹਿਣੇ, ਨਵੇਂ ਕੱਪੜੇ ਅਤੇ ਹੋਰ ਸਾਮਾਨ ਲੈ ਗਏ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਸੰਬੰਧੀ ਕਾਰਵਾਈ ਕੀਤੀ। ਪੁਲਿਸ ਵੱਲੋਂ ਚੋਰ ਨੂੰ ਕਾਬੂ ਕਰਨ ਦੇ ਲਈ ਵੱਖ-ਵੱਖ ਥਾਵਾਂ ਤੇ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ।