BREAKING NEWS
Search

ਧੀ ਦੇ ਵਿਆਹ ਚ ਨੱਚਦੇ ਨੱਚਦੇ ਪਿਓ ਦੀ ਹੋਈ ਅਚਾਨਕ ਮੌਤ , ਖੁਸ਼ੀਆਂ ਬਦਲੀਆਂ ਮਾਤਮ ਚ

ਆਈ ਤਾਜਾ ਵੱਡੀ ਖਬਰ 

ਜਦੋਂ ਕਿਸੇ ਘਰ ਦੇ ਵਿਚ ਵਿਆਹ ਹੁੰਦਾ ਹੈ ਤਾਂ ਪੂਰੇ ਦੇ ਪੂਰੇ ਪਰਿਵਾਰ ਨੂੰ ਬਹੁਤ ਖੁਸ਼ੀ ਹੁੰਦੀ ਹੈ । ਉਸ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਹੈ ਖਾਸ ਤੌਰ ਜਿਆਦਾ ਖੁਸ਼ੀ ਵਿਆਹ ਵੇਲੇ ਬਚੇ ਦੇ ਮਾਪਿਆ ਨੂੰ ਹੁੰਦੀ । ਜਦੋਂ ਵਿਆਹ ਤੋਂ ਪਹਿਲਾਂ ਹੋਈ ਕੋਈ ਦਰਦਨਾਕ ਘਟਨਾ ਵਾਪਰ ਜਾਂਦੀ ਹੈ ਤਾਂ ਵਿਆਹ ਦਾ ਮਾਹੌਲ ਇਕਦਮ ਤਬਦੀਲ ਹੋ ਜਾਂਦਾ ਹੈ । ਅਜਿਹਾ ਹੀ ਮਾਮਲਾ ਉਤਰਾਖੰਡ ਤੋਂ ਸਾਹਮਣੇ ਆਇਆ ਜਿਥੇ ਇਕ ਬੇਹੱਦ ਦੁਖਦਾਈ ਘਟਨਾ ਵਾਪਰੀ । ਦਰਾਅਸਲ ਧੀ ਦੇ ਵਿਆਹ ਤੇ ਇਕ ਪਿਉ ਖੂਬ ਨੱਚ-ਟੱਪ ਰਿਹਾ ਸੀ ਕਿ ਉਸੇ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਤੇ ਵਿਆਹ ਦਾ ਮਾਹੌਲ ਮਾਤਮ ਵਿੱਚ ਬਦਲ ਜਾਂਦਾ ਹੈ|

ਸੋਸ਼ਲ ਮੀਡੀਆ ਤੇ ਇਸਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ| ਜਿਸ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਪਿਓ ਖੁਸ਼ੀ ਵਿਚ ਨੱਚ ਰਿਹਾ ਹੁੰਦਾ ਹੈ ਇਸਤੋਂ ਬਾਅਦ ਉਹ ਜ਼ਮੀਨ ਤੇ ਡਿੱਗ ਜਾਂਦਾ ਹੈ ਤੇ ਖੁਸ਼ੀ ਦਾ ਮਹੌਲ ਮਾਤਮ ਵਿੱਚ ਤਬਦੀਲ ਹੋ ਜਾਂਦਾ ਹੈ| ਉਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੇ ਕੁੜੀ ਦੇ ਮਾਮੇ ਦਾ ਕੋਲੋਂ ਕਨਿਆ ਦਾਨ ਕਰਵਾਇਆ ਤੇ ਕੁੜੀ ਨੂੰ ਤੋਰ ਦਿੱਤਾ|

ਜ਼ਿਕਰਯੋਗ ਹੈ ਕਿ ਇਕ ਪਾਸੇ ਜਦੋਂ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ ਤੇ ਦੂਜੇ ਪਾਸੇ ਕੁੜੀ ਦਾ ਪਿਓ ਦਾ ਨਚਦਾ ਹੋਇਆ ਦਿਖਾਈ ਦੇ ਰਿਹਾ ਸੀ । ਫਿਰ ਓੁਹ ਨੀਚੇ ਡਿਗ ਜਾਂਦਾ ਹੈ । ਉਸਨੂੰ ਹਸਪਤਾਲ ਲਿਜਾਇਆ ਜਾਂਦਾ ਹੇ ਜਿਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ|

ਇਸ ਘਟਨਾ ਦੇ ਵਾਪਰਨ ਤੋਂ ਬਾਅਦ ਵਿਆਹ ਵਾਲਾ ਮਾਹੌਲ ਮਾਤਮ ਛਾ ਗਿਆ ਅਤੇ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ।