ਧਰਨਾ ਦੇ ਰਹੇ ਕਿਸਾਨਾਂ ਦੀ ਇਸ ਪਾਰਟੀ ਨਾਲ ਹੋ ਗਈ ਅੱਜ ਓਹੀ ਗਲ੍ਹ ਜਿਸਦਾ ਡਰ ਸੀ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਅੱਜ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਵਿਆਪੀ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਚੱਕਾ ਜਾਮ ਕੀਤਾ ਗਿਆ। ਜਿਸ ਦੇ ਚਲਦੇ ਹੋਏ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ ਸਭ ਮੇਨ ਹਾਈਵੇਅ ਨੂੰ ਬੰਦ ਕੀਤਾ ਗਿਆ। ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰਦੇ ਹੋਏ ਇਹ ਚੱਕਾ ਜਾਮ ਕੀਤਾ ਗਿਆ ਹੈ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਕਿਸਾਨ ਜਥੇਬੰਦੀਆਂ ਦੀ ਹਮਾਇਤ ਕੀਤੀ ਗਈ ਹੈ , ਅੱਜ ਦੇ ਚੱਕਾ ਜਾਮ ਵਿੱਚ ਪੂਰਾ ਸਮਰਥਨ ਦਿੱਤਾ ਗਿਆ ਹੈ।

ਉਥੇ ਹੀ ਧਰਨਾ ਦੇ ਰਹੇ ਕਿਸਾਨਾਂ ਦੀ ਇਕ ਪਾਰਟੀ ਨਾਲ ਹੋ ਗਈ ਹੈ ਅੱਜ ਉਹ ਗੱਲ ਜਿਸ ਦਾ ਡਰ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਬਠਿੰਡਾ ਦੀ ਹੈ। ਜਿੱਥੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਭਾਈ ਘਨਈਆ ਚੌਕ ਬਠਿੰਡਾ ਵਿਖੇ ਸੜਕ ਜਾਮ ਕੀਤੀ ਗਈ ਸੀ। ਇਸ ਮੌਕੇ ਤੇ ਸਭ ਸਿਆਸੀ ਪਾਰਟੀਆਂ ਦੇ ਆਗੂ ਵੀ ਖੇਤੀ ਕਨੂੰਨ ਬਿੱਲਾਂ ਵਿਰੋਧੀ ਚੱਕਾ ਜਾਮ ਦੇ ਵਿੱਚ ਹਾਜ਼ਰ ਹੋਏ ਸਨ। ਕਿਸਾਨ ਜਥੇਬੰਦੀਆਂ ਵੱਲੋਂ ਚੌਕ ਜਾਮ ਕਰਕੇ ਆਵਾਜਾਈ ਰੋਕਣ ਦਾ ਪ੍ਰੋਗਰਾਮ ਸੀ।

ਉੱਥੇ ਮੌਜੂਦ ਆਮ ਆਦਮੀ ਪਾਰਟੀ ਦੇ ਆਗੂ ਕੋਲ ਵੀ ਬੀਕੇਯੂ ਉਗਰਾਹਾਂ ਦੇ ਝੰਡੇ ਸਨ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਅਮਰਜੀਤ ਹਨੀ ਨੇ ਦੱਸਿਆ ਕਿ ਆਪ ਕੋਲ ਜਿਸ ਉਗਰਾਹਾਂ ਦੇ ਝੰਡੇ ਸਨ ਉਸ ਧੜੇ ਦਾ ਵੱਖਰਾ ਪ੍ਰੋਗ੍ਰਾਮ ਸੀ ।ਇਸ ਮੌਕੇ ਆਪ ਦੇ ਆਗੂਆਂ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਜਿਸ ਕਰਕੇ ਉਨ੍ਹਾਂ ਨੂੰ ਰੋਕਿਆ ਸੀ। ਇਸ ਦੌਰਾਨ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਕਾਫ਼ੀ ਤਲਖੀ ਵਧ ਗਈ।

ਦੂਜੇ ਪਾਸੇ ਹਰਮੀਤ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਆਮ ਕਿਸਾਨ ਵੀ ਵਾਂਗ ਧਰਨੇ ਵਿੱਚ ਸ਼ਾਮਲ ਹੋਏ ਸਨ। ਉਹਨਾਂ ਕੋਲ ਕੋਈ ਝੰਡਾ ਨਹੀਂ ਸੀ ਤੇ ਕੋਈ ਨਾਅਰਾ ਨਹੀਂ ਲਗਾਇਆ ਗਿਆ। ਕੁਝ ਲੋਕਾਂ ਵੱਲੋਂ ਸਿਆਸਤ ਕਰਦੇ ਹੋਏ ਉਹਨਾਂ ਨੂੰ ਧੱਕੇ ਮਾਰੇ ਸਨ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਵੱਖ ਵੱਖ ਜਥੇਬੰਦੀਆਂ ਆਪਣੇ ਆਪਣੇ ਝੰਡਿਆਂ ਦੇ ਨਾਲ ਅੱਜ ਚੱਕਾ ਜਾਮ ਵਿਚ ਪਹੁੰਚੀਆਂ ਸਨ। ਕਿਸੇ ਹੋਰ ਪਾਰਟੀ ਦੇ ਝੰਡੇ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ।

ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਦਾ ਕਹਿਣਾ ਹੈ ਕਿ ਉਹ ਆਪ ਅਤੇ ਵਕੀਲ ਭਾਈਚਾਰੇ ਦੀ ਤਰਫੋਂ ਸੰਘਰਸ਼ ਦੇ ਵਿਚ ਸ਼ਾਮਿਲ ਹੋਏ ਸਨ। ਝੰਡੇ ਵੀ ਉਥੇ ਪਏ ਸਨ, ਜਿਨ੍ਹਾਂ ਵਿੱਚੋਂ ਇੱਕ ਉਹਨਾਂ ਨੂੰ ਫੜਾ ਦਿਤਾ ਗਿਆ ਸੀ।ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਸਟੇਜ ਤੋਂ ਬੋਲਣ ਲਈ ਸਮਾਂ ਮੰਗਿਆ ਤਾਂ ਪਾਰਟੀ ਦੇ ਆਗੂਆਂ ਵੱਲੋਂ ਉਹਨਾਂ ਨਾਲ ਕਾਫੀ ਤਲਖ ਕਲਾਮੀ ਕੀਤੀ ਗਈ। ਜਿਸ ਕਾਰਨ ਆਗੂਆਂ ਵਿਚਕਾਰ ਝੜਪ ਹੋ ਗਈ ਤੇ ਸਥਿਤੀ ਨੂੰ ਵੇਖਦੇ ਹੋਏ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮਸਲਾ ਖਤਮ ਹੋ ਗਿਆ ਹੈ । ਇਹ ਐਨਾ ਵੱਡਾ ਨਹੀਂ ਸੀ, ਜਿਨ੍ਹਾਂ ਬਣਾ ਦਿੱਤਾ ਗਿਆ ਹੈ।