ਆਈ ਤਾਜਾ ਵੱਡੀ ਖਬਰ 

ਇਸ ਧਰਤੀ ਵਾਸਤੇ ਆਏ ਦਿਨ ਕੋਈ ਨਾ ਕੋਈ ਨਵੀਂ ਮੁਸ਼ਕਲ ਖੜ੍ਹੀ ਰਹਿੰਦੀ ਹੈ। ਪਹਿਲਾਂ ਤੋਂ ਹੀ ਇਸ ਦੁਨੀਆਂ ਉੱਪਰ ਬਹੁਤ ਸਾਰੇ ਦੁੱਖ-ਦਰਦ ਮੌਜੂਦ ਹਨ ਅਤੇ ਪਿਛਲੇ ਸਾਲ ਤੋਂ ਕਈ ਲੋਕਾਂ ਨੂੰ ਸ਼ਿਕਾਰ ਬਣਾਏ ਮੌਤ ਦੇ ਘਾਟ ਉਤਾਰ ਚੁੱਕੀ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੇ ਇਨਸਾਨਾਂ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਕੀਤਾ ਹੈ। ਧਰਤੀ ਦੇ ਉੱਪਰ ਹੀ ਬਹੁਤ ਸਾਰੀਆਂ ਦਿਕਤਾਂ ਦਰਪੇਸ਼ ਆ ਰਹੀਆਂ ਹਨ ਪਰ ਹੁਣ ਪ੍ਰਿਥਵੀ ਦੀ ਬਾਹਰੀ ਦੁਨੀਆਂ ਤੋਂ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਇਕ ਵੱਡਾ ਖ਼ਤਰਾ ਆ ਰਿਹਾ ਹੈ।

ਸੁਪਰਸੋਨਿਕ ਮਿਜ਼ਾਈਲ ਤੋਂ ਵੀ ਕਈ ਗੁਣਾਂ ਵੱਧ ਤੇਜ਼ੀ ਦੇ ਨਾਲ ਇਹ ਉਲਕਾ ਪਿੰਡ ਧਰਤੀ ਵੱਲ ਆ ਰਿਹਾ ਹੈ। ਜੇਕਰ ਨਾਸਾ ਦੇ ਅੰਕੜਿਆਂ ਅਨੁਸਾਰ ਗੌਰ ਕੀਤਾ ਜਾਵੇ ਤਾਂ ਇਹ ਉਲਕਾ ਪਿੰਡ 29 ਨਵੰਬਰ ਦੀ ਰਾਤ ਨੂੰ ਧਰਤੀ ਤੋਂ ਕਈ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਉੱਪਰ ਗੁਜ਼ਰ ਜਾਵੇਗਾ। ਇਸ ਦਾ ਮਤਲਬ ਇਹ ਹੈ ਕਿ ਇਹ ਬੁਰਜ ਖਲੀਫਾ ਜਿੰਨਾ ਵੱਡਾ ਉਲਕਾ ਪਿੰਡ ਧਰਤੀ ਦੇ ਨਾਲ ਨਹੀਂ ਟਕਰਾਵੇਗਾ।

ਵਿਗਿਆਨੀਆਂ ਵੱਲੋਂ ਨੋਟ ਕੀਤੇ ਗਏ ਅਨੁਸਾਰ ਇਸਦੀ ਹੁਣ ਤੱਕ ਦੀ ਰਫ਼ਤਾਰ 90,000 ਕਿਲੋਮੀਟਰ ਪ੍ਰਤੀ ਘੰਟਾ ਹੈ। ਇੰਨੀ ਗਤੀ ਦੇ ਨਾਲ ਇਹ ਉਲਕਾ ਪਿੰਡ ਧਰਤੀ ਦੇ ਇਰਦ ਗਿਰਦ ਇੱਕ ਘੰਟੇ ਵਿੱਚ ਤਕਰੀਬਨ 3 ਚੱਕਰ ਕੱਟ ਸਕਦਾ ਹੈ। ਇਸ ਉਲਕਾਪਿੰਡ ਨੂੰ ਨਾਸਾ ਵੱਲੋਂ 1532201 2000 WO107 ਦਾ ਨਾਮ ਦਿੱਤਾ ਗਿਆ ਹੈ। ਉਲਕਾ ਪਿੰਡ ਨਾਲ ਜੁੜੀਆਂ ਹੋਈਆਂ ਘਟਨਾਵਾਂ ਹਾਲ ਹੀ ਦੇ ਸਾਲਾਂ ਦੌਰਾਨ ਭਾਰਤ ਵਿੱਚ ਵੀ ਵਾਪਰ ਚੁੱਕੀਆਂ ਹਨ। ਭਾਰਤ ਦੇ ਵਿੱਚ ਇਸੇ ਸਾਲ ਜੂਨ ਮਹੀਨੇ ਦੌਰਾਨ ਰਾਜਸਥਾਨ ਦੇ ਜਾਲੋਰ ਜ਼ਿਲੇ ਵਿੱਚ ਪੈਂਦੇ ਕਸਬੇ ਸਾਂਚੌਰ ਵਿੱਚ ਇੱਕ ਉਲਕਾ ਪਿੰਡ ਆਣ ਡਿੱਗਿਆ ਸੀ।


                                       
                            
                                                                   
                                    Previous Postਦਿੱਲੀ ਚ ਆਪ ਪਾਰਟੀ ਵਾਲੇ ਕਿਸਾਨਾਂ ਲਈ ਕਰ ਰਹੇ ਇਹ ਤਿਆਰੀਆਂ ਦੇਖੋ ਤਸਵੀਰਾਂ ਅਤੇ ਪੂਰੀ ਖਬਰ
                                                                
                                
                                                                    
                                    Next Postਰੂਸੀ ਵੈਕਸੀਨ ਦੇ ਭਾਰਤ ਚ ਬਾਰੇ, ਹੁਣ ਆਈ ਇਹ ਤਾਜਾ ਵੱਡੀ ਖਬਰ
                                                                
                            
               
                             
                                                                            
                                                                                                                                             
                                     
                                     
                                    




