ਦੂਜੀ ਸੰਸਾਰ ਜੰਗ ਦਾ ਹੀਰੋ 100 ਸਾਲ ਦੀ ਉਮਰ ਚ ਕਰਾਉਣ ਜਾ ਰਿਹਾ ਵਿਆਹ , ਏਨੀ ਉਮਰ ਦੀ ਹੈ ਪ੍ਰੇਮਿਕਾ

943

ਆਈ ਤਾਜਾ ਵੱਡੀ ਖਬਰ 

ਇਸ ਧਰਤੀ ਉੱਪਰ ਅਜਿਹੀਆਂ ਬਹੁਤ ਸਾਰੀਆਂ ਸ਼ਖਸ਼ੀਅਤਾਂ ਹਨ ਜਿਨਾਂ ਨੇ ਆਪਣੇ ਟੈਲੈਂਟ ਤੇ ਆਪਣੀ ਵੱਖਰੀ ਪਹਿਚਾਣ ਦੇ ਨਾਲ ਇਸ ਦੁਨੀਆਂ ਦੇ ਉੱਪਰ ਰਾਜ ਕੀਤਾ l ਜਿਨਾਂ ਵਿੱਚੋਂ ਇੱਕ ਨਾਮ ਹੈਰੋਲਡ ਟੇਰੇਂਸ ਦਾ ਹੈ l ਇਹਨਾਂ ਦੇ ਲਈ ਇਹ ਨਾਮ ਕਾਫੀ ਸੁਰਖਿਆ ਬਟੋਰਦਾ ਪਿਆ ਹੈ। ਸੁਰਖੀਆਂ ਬਟੋਰਨ ਦਾ ਕਾਰਨ ਇਹ ਹੈ ਕਿ ਦੂਜੀ ਸੰਸਾਰ ਜੰਗ ਦਾ ਹੀਰੋ 100 ਸਾਲ ਦੀ ਉਮਰ ਚ ਵਿਆਹ ਕਰਾਉਣ ਜਾ ਰਿਹਾ ਹੈ l ਜਿਸ ਔਰਤ ਨਾਲ ਇਹ ਵਿਆਹ ਕਰਵਾਉਣ ਜਾ ਰਹੇ ਹਨ ਉਹਨਾਂ ਦੀ ਉਮਰ 96 ਸਾਲ ਦੀ ਹੈ ਤੇ ਇਹ ਉਨਾਂ ਦੀ ਪ੍ਰੇਮਿਕਾ ਦੱਸੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਉਹ ਅਗਲੇ ਮਹੀਨੇ ਫਰਾਂਸ ਵਿੱਚ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਨ ਜਾ ਰਿਹਾ। ਉਨ੍ਹਾਂ ਦੀ ਉਮਰ 100 ਸਾਲ ਹੈ ਤੇ ਉਸ ਦੀ ਪ੍ਰੇਮਿਕਾ 96 ਸਾਲ ਦੀ ਹੈ। ਦੋਵੇਂ 2021 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਵਿਆਹ ਦਾ ਸਥਾਨ ਵੀ ਬਹੁਤ ਖਾਸ ਹੈ। ਉਨ੍ਹਾਂ ਦੱਸਿਆ ਕਿ ਵਿਆਹ ਉਸ ਬੀਚ ‘ਤੇ ਹੋ ਰਿਹਾ, ਜਿੱਥੇ ਵਿਸ਼ਵ ਯੁੱਧ ਦੌਰਾਨ ਅਮਰੀਕੀ ਫੌਜੀ ਲੜਨ ਲਈ ਉਤਰੇ ਸਨ। ਦੱਸਿਆ ਜਾ ਰਿਹਾ ਹੈ ਕਿ ਹੈਰੋਲਡ ਆਪਣੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਤੇ ਉਹ ਆਪਣੇ ਵਿਆਹ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹਨ।

ਹੈਰੋਲਡ, ਜਿਸ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕੀ ਹਵਾਈ ਸੈਨਾ ਵਿੱਚ ਸੇਵਾ ਕੀਤੀ ਸੀ, ਓਹਨਾ ਨੂੰ ਡੀ-ਡੇਅ ਲੈਂਡਿੰਗ ਦੀ 80ਵੀਂ ਵਰ੍ਹੇਗੰਢ, 6 ਜੂਨ ਨੂੰ ਸਨਮਾਨਿਤ ਕੀਤਾ ਜਾਵੇਗਾ। ਉਸ ਸਮੇਂ ਉਹਨਾਂ ਦਾ ਕਾਫੀ ਨਾਮ ਸਾਹਮਣੇ ਆਇਆ ਸੀ ਪਰ ਇਸੇ ਵਿਚਾਲੇ ਹੁਣ ਇਹ ਨਾਮ ਇੱਕ ਵਾਰ ਫਿਰ ਤੋਂ ਮੀਡੀਆ ਦੇ ਵਿੱਚ ਸੁਰਖਿਆ ਬਟੋਰਦਾ ਪਿਆ ਹੈ ਤੇ ਇਸਦੇ ਪਿੱਛੇ ਦਾ ਕਾਰਨ ਇਹ ਹੈ ਕਿ ਉਹ ਹੁਣ ਵਿਆਹ ਕਰਵਾਉਣ ਜਾ ਰਹੇ ਹਨ l

ਜਿਸ ਨੂੰ ਲੈ ਕੇ ਬਹੁਤ ਸਾਰੇ ਲੋਕ ਜਿੱਥੇ ਉਨਾਂ ਦੀ ਇਸ ਖੁਸ਼ੀ ਦੇ ਉੱਪਰ ਉਤਸ਼ਾਹ ਪ੍ਰਗਟ ਕਰਦੇ ਪਏ ਨੇ, ਦੂਜੇ ਪਾਸੇ ਬਹੁਤ ਸਾਰੇ ਲੋਕ ਇਸ ਨੂੰ ਲੈ ਕੇ ਟਰੋਲਿੰਗ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ l