ਦੁਨੀਆ ਦੇ ਇਨ੍ਹਾਂ 5 ਦੇਸ਼ਾਂ ਚ ਨਹੀਂ ਹੈ ਏਅਰਪੋਰਟ ! ਲੋਕਾਂ ਇੰਝ ਕਰਦੇ ਹਨ ਹਵਾਈ ਸਫ਼ਰ

ਆਈ ਤਾਜਾ ਵੱਡੀ ਖਬਰ 

ਆਪਣੀ ਮੰਜਲ ਤੱਕ ਜਲਦ ਅਤੇ ਆਸਾਨੀ ਨਾਲ ਜਾਣ ਵਾਸਤੇ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਹਵਾਈ ਸਫ਼ਰ ਕੀਤਾ ਜਾਂਦਾ ਹੈ ਉਥੇ ਹੀ ਕੁਝ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਹਵਾਈ ਸਫ਼ਰ ਕਰਨਾ ਲੋਕਾਂ ਲਈ ਮੁਸ਼ਕਲ ਹੈ। ਕਿਉਂਕਿ ਉਨ੍ਹਾਂ ਕੁਝ ਦੇਸ਼ਾਂ ਵਿਚ ਆਪਣੇ ਹਵਾਈ ਅੱਡੇ ਹੀ ਨਹੀਂ ਹਨ। ਹੁਣ ਦੁਨੀਆ ਦੇ ਇਨ੍ਹਾਂ 5 ਦੇਸ਼ਾਂ ਚ ਨਹੀਂ ਹੈ ਏਅਰਪੋਰਟ ! ਲੋਕਾਂ ਇੰਝ ਕਰਦੇ ਹਨ ਹਵਾਈ ਸਫ਼ਰ , ਜਿਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਉਨ੍ਹਾਂ ਪੰਜ ਦੇਸ਼ਾਂ ਦੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਜਿੱਥੇ ਹਵਾਈ ਅੱਡੇ ਨਾ ਹੋਣ ਦੇ ਚਲਦਿਆਂ ਹੋਇਆਂ ਵੀ ਲੋਕਾਂ ਵੱਲੋਂ ਸਫ਼ਰ ਕੀਤਾ ਜਾਂਦਾ ਹੈ। ਦੁਨੀਆਂ ਦੇ ਇਨ੍ਹਾਂ ਪੰਜ ਖੂਬਸੂਰਤ ਦੇਸ਼ਾਂ ਦੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਜਿਸ ਨਾਲ ਉਹਨਾਂ ਲੋਕਾਂ ਨੂੰ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰਨਾ ਆਸਾਨ ਹੋ ਜਾਵੇਗਾ ਜੋ ਇਸ ਜਗ੍ਹਾ ਦੀ ਸੈਰ ਕਰਨਾ ਚਾਹੁੰਦੇ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਏਨਡੋਰਾ ਦੀ,ਇਹ ਯੂਰਪ ਦਾ ਛੇਵਾਂ ਤੇ ਸਭ ਤੋਂ ਛੋਟਾ ਦੇਸ਼ ਮੰਨਿਆ ਜਾਂਦਾ ਹੈ ਜੋ ਕਿ ਦੁਨੀਆ ਦੇ ਵਿੱਚ ਸੋਲਵੇਂ ਨੰਬਰ ਤੇ ਸਭ ਤੋਂ ਛੋਟੇ ਦੇਸ਼ਾਂ ਵਿੱਚ ਸ਼ਾਮਲ ਹੈ।

ਇਸ ਦੇਸ਼ ਵਿੱਚ ਕੋਈ ਵੀ ਹਵਾਈ ਅੱਡਾ ਨਾ ਹੋਣ ਦੇ ਚੱਲਦਿਆਂ ਹੋਇਆਂ ਤਿੰਨ ਹੈਲੀਪੈਡ ਬਣਾਏ ਗਏ ਹਨ। ਤੇ ਉਦੋਂ ਤੱਕ ਯੂਰਪ ਦੇ ਸਭ ਤੋਂ ਨਜ਼ਦੀਕੀ ਹਵਾਈ ਅੱਡੇ ਦੀ ਵਰਤੋਂ ਲੋਕਾਂ ਵੱਲੋਂ ਕੀਤੀ ਜਾਂਦੀ ਹੈ। ਜਿਸ ਵਾਸਤੇ 12 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਂਦੀ ਹੈ। ਇਹ ਦੇਸ਼ ਪਹਾੜਾਂ ਤੇ ਵਸਿਆ ਹੋਇਆ ਹੈ ਅਤੇ ਇਸ ਦੀ ਜਨਸੰਖਿਆ 85 ਹਜ਼ਾਰ ਦੇ ਕਰੀਬ ਹੈ। ਅੰਡੋਰਾ ਜੋ ਲਗਭਗ 468 ਵਰਗ ਕਿਲੋਮੀਟਰ ਵਿਚ ਫੈਲਿਆ ਹੋਇਆ ਹੈ। ਦੂਜੇ ਨੰਬਰ ਤੇ ਲਿਕਟਨਸਟਾਈਨ ਆਉਂਦਾ ਹੀ। ਇਹ ਵੀ ਯੂਰਪ ਦਾ ਇੱਕ ਦੇਸ਼ ਵੀ ਹੈ, ਜੋ ਆਸਟਰੀਆ ਅਤੇ ਸਵਿਟਜ਼ਰਲੈਂਡ ਦੇ ਵਿਚਕਾਰ ਸਥਿਤ ਹੈ।

ਏਥੋਂ ਦੇ ਲੋਕਾਂ ਵੱਲੋਂ ਹਵਾਈ ਸਫਰ ਕਰਨ ਵਾਸਤੇ ਨਜ਼ਦੀਕੀ ਹਵਾਈ ਅੱਡਾ ਸਵਿਟਜ਼ਰਲੈਂਡ ਦੇ ਜ਼ਿਊਰਿਖ ਹਵਾਈ ਅੱਡੇ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਦੇਸ਼ 160 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ ਅਤੇ ਲੋਕ ਜਰਮਨ ਭਾਸ਼ਾ ਬੋਲਦੇ ਹਨ। ਬੱਸ ਅੱਡੇ ਤੱਕ ਜਾਣ ਵਾਸਤੇ ਲੋਕਾਂ ਨੂੰ ਬੱਸ ਸਫ਼ਰ ਦੀ ਜ਼ਰੂਰਤ ਪੈਂਦੀ ਹੈ। ਇਸ ਦੇਸ਼ ਵਿੱਚ ਵੀ ਇੱਕ ਹੈਲੀ ਪੋਰਟ ਹੈ। ਇਸ ਤਰ੍ਹਾਂ ਤੀਜੇ ਨੰਬਰ ਤੇ ਦਿ ਵੈਟਿਕਨ ਸਿਟੀ ਦਾ ਨਾਮ ਆਉਂਦਾ ਹੈ। ਜੋ ਦੁਨੀਆ ਵਿਚ ਸਭ ਤੋਂ ਛੋਟਾ ਦੇਸ਼ ਹੋਣ ਦਾ ਦਰਜਾ ਰੱਖਦਾ ਹੈ। ਇਸ ਦੇਸ਼ ਦੇ ਲੋਕਾਂ ਨੂੰ Fiumicino ਅਤੇ Ciampino ਹਵਾਈ ਅੱਡਿਆਂ ‘ਤੇ ਜਾਣਾ ਪੈਂਦਾ ਹੈ ਜਿੱਥੇ ਰੇਲ ਰਾਹੀਂ ਪਹੁੰਚਣ ਲਈ 30 ਮਿੰਟ ਲੱਗਦੇ ਹਨ।

ਇਸ ਦੇਸ਼ ਦਾ ਖੇਤਰਫਲ ਸਿਰਫ 0.44 ਵਰਗ ਕਿਲੋਮੀਟਰ ਹੈ। ਹਵਾਈ ਅੱਡਾ ਨਾ ਹੋਣ ਦੇ ਚਲਦੇ ਹੋਇਆ ਹਵਾਈ ਅੱਡੇ ਤੱਕ ਪਹੁੰਚਣ ਵਾਸਤੇ ਲੋਕਾਂ ਨੂੰ ਪੈਦਲ ਜਾਂ ਵਾਹਨਾਂ ਰਾਹੀਂ ਸਫ਼ਰ ਕਰਨਾ ਪੈਂਦਾ ਹੈ। ਚੌਥਾ ਦੇਸ਼ ਮੋਨੈਕੋ ਪ੍ਰਿਸਿਪੈਲਿਟੀ ਹੈ। ਇਸ ਦੇਸ਼ ਵਿੱਚ ਵੀ ਹਵਾਈ ਅੱਡਾ ਨਾ ਹੋਣ ਤੇ ਚਲਦਿਆਂ ਹੋਇਆਂ ਲੋਕ ਵਧੇਰੇ ਕਰਕੇ ਰੇਲਵੇ ਨਾਲ ਜੁੜੇ ਹੋਏ ਹਨ। ਦੇਸ਼ ਵਿੱਚ ਵੀ ਹਵਾਈ ਅੱਡਾ ਨਹੀਂ ਹੈ ਅਤੇ ਲੋਕਾਂ ਨੂੰ ਗੁਆਂਢੀ ਦੇਸ਼ ਵਿਚ ਜਾ ਕੇ ਹਵਾਈ ਸਫ਼ਰ ਕਰਨਾ ਪੈਂਦਾ ਹੈ ਇਸ ਵਾਸਤੇ ਉਹ ਕਾਰ ਰਾਹੀਂ ਸਫ਼ਰ ਤੈਅ ਕਰਦੇ ਹਨ। ਜਿਸ ਵਾਸਤੇ 30 ਮਿੰਟ ਦਾ ਸਫਰ ਕਰਨਾ ਪੈਂਦਾ ਹੈ।