ਦੁਨੀਆ ਦੀ ਇਹ ਨਦੀ ਸਭ ਤੋਂ ਕਾਲੀ , ਪਾਣੀ ਨਜਰ ਆਉਂਦਾ ਕੋਲੇ ਵਰਗਾ ਵਜ੍ਹਾ ਜਾਣ ਰਹੇ ਜਾਵੋਗੇ ਹੈਰਾਨ

ਆਈ ਤਾਜਾ ਵੱਡੀ ਖਬਰ 

ਪਾਣੀ ਮਨੁੱਖ ਦੀ ਜ਼ਿੰਦਗੀ ਨੂੰ ਜੀਵਤ ਰੱਖਣ ਦੇ ਲਈ ਬਹੁਤ ਜਿਆਦਾ ਜਰੂਰੀ ਹੈ। ਬਿਨਾਂ ਪਾਣੀ ਤੋਂ ਮਨੁੱਖ ਦਾ ਜੀਵਨ ਸੰਭਵ ਨਹੀਂ ਹੈ l ਪਾਣੀ ਜਿੱਥੇ ਮਨੁੱਖ ਦੀ ਪਿਆਸ ਬੁਝਾਉਂਦਾ ਹੈ ਉਥੇ ਹੀ ਬਹੁਤ ਸਾਰੇ ਘਰੇਲੂ ਕੰਮ ਕਰਨ ਦੇ ਲਈ ਪਾਣੀ ਦੀ ਖਾਸ ਵਰਤੋਂ ਕੀਤੀ ਜਾਂਦੀ ਹੈ l ਦੁਨੀਆਂ ਭਰ ‘ਚ ਪਾਣੀ ਦੇ ਵੱਖ-ਵੱਖ ਸਰੋਤ ਹਨ, ਜਿਨਾਂ ਵਿੱਚ ਨਦੀਆਂ,ਨਾਲੇ, ਨਹਿਰਾ ਤੇ ਸਮੁੰਦਰ ਸ਼ਾਮਿਲ ਹਨ। ਪਰ ਹੁਣ ਤੁਹਾਨੂੰ ਦੁਨੀਆਂ ਦੀ ਉਸ ਨਦੀ ਬਾਰੇ ਦੱਸਾਂਗੇ ਜਿੱਥੇ ਚਾਰੇ ਪਾਸੇ ਕਾਲਾ ਹੀ ਕਾਲਾ ਪਾਣੀ ਨਜ਼ਰ ਆਉਂਦਾ ਹੈ l ਇਸ ਪਾਣੀ ਦੇ ਕਾਲੇ ਹੋਣ ਦਾ ਕਾਰਨ ਵੀ ਹੁਣ ਤੁਹਾਨੂੰ ਦੱਸਦੇ ਹਾਂ l ਦਰਅਸਲ ਵਿਗਿਆਨੀਆਂ ਨੇ ਦੁਨੀਆ ਦੀਆਂ ਸਭ ਤੋਂ ਕਾਲੀਆਂ ਨਦੀਆਂ ਵਿਚੋਂ ਇਕ ਦੀ ਖੋਜ ਕੀਤੀ, ਜਿਹੜੀ ਅਫਰੀਕੀ ਦੇਸ਼ ਕਾਗੋ ਵਿਚ ਓਏ ਸਥਿਤ ਹੈ ਤੇ ਇਸ ਨਦੀ ਦਾ ਨਾਮ ‘ਰੁਕੀ ਨਦੀ’ ਦੱਸਿਆ ਜਾ ਰਿਹਾ ਹੈ ।

ਇਹ ਉਥੋਂ ਦੀ ਕਾਂਗੋ ਨਦੀ ਦੀ ਇਕ ਸਹਾਇਕ ਨਦੀ ਹੈ। ਜਿਸ ਨਦੀ ਦਾ ਪਾਣੀ ਪੂਰੀ ਤਰ੍ਹਾਂ ਦੇ ਨਾਲ ਕਾਲਾ ਹੈ l ਦੂਰ ਦੁਰਾਡੇ ਤੱਕ ਇਸ ਨਦੀ ਦਾ ਪਾਣੀ ਕੋਲੇ ਦੇ ਰੰਗ ਵਰਗਾ ਕਾਲਾ ਨਜ਼ਰ ਆਉਂਦਾ ਹੈ। ਜਿਸ ਨੂੰ ਲੈ ਕੇ ਹੁਣ ਵਿਗਿਆਨੀਆਂ ਦੇ ਵੱਲੋਂ ਖਾਸ ਖੋਜ ਕੀਤੀ ਗਈ ਹੈ ਤੇ ਇਸ ਨਦੀ ਨੂੰ ਲੈ ਕੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸਦੇ ਪਾਣੀ ਦਾ ਰੰਗ ਇੰਨਾ ਕਾਲਾ ਹੋਣ ਦਾ ਕਾਰਨ ਉਸ ਵਿਚ ਘੁਲੇ ਆਰਗੈਨਿਕ ਮੈਟਰ ਹੈ । ਉਨ੍ਹਾਂ ਦੱਸਿਆ ਕਿ ਰੁਕੀ ਨਦੀ ਦੇ ਕਾਲਾ ਰੰਗ ਉਸ ਦੇ ਆਸਪਾਸ ਦੇ ਰੇਨਫਾਰੈਸਟ ਦੇ ਘੁਲਣਸ਼ੀਲ ਕਾਰਬਨਿਕ ਪਦਾਰਥਾਂ ਦੇ ਉਸਦੇ ਪਾਣੀ ਵਿਚ ਭਾਰੀ ਮਾਤਰਾ ਵਿਚ ਮਿਲਣ ਨਾਲ ਮਿਲਦਾ ਹੈ।

ਕਾਂਗੋ ਵਿਚ ਸਵਿਟਜ਼ਰਲੈਂਡ ਦੇ ਆਕਾਰ ਤੋਂ ਚਾਰ ਗੁਣਾ ਵੱਡੇ ਡ੍ਰੇਨੇਜ ਬੇਸਿਨ ਹਨ ਜਿਸ ਵਿਚ ਸੜ ਹੋਏ ਦਰੱਖਤ ਤੇ ਪੌਦਿਆਂ ਨਾਲ ਕਾਰਬਨ ਯੁਕਤ ਕੰਪਾਊਂਡਸ ਨਿਕਲਦੇ ਹਨ ਜੋ ਭਾਰੀ ਮੀਂਹ ਤੇ ਹੜ੍ਹ ਕਾਰਨ ਰੁਕੀ ਨਦੀ ਵਿਚ ਵਿਹ ਜਾਂਦੇ ਹਨ।

ਇਸ ਪਾਣੀ ਦਾ ਰੰਗ ਇੰਨਾ ਜਿਆਦਾ ਕਾਲਾ ਹੁੰਦਾ ਹੈ ਕੀ ਇਸ ਵਿੱਚ ਆਪਣਾ ਚਿਹਰਾ ਤੱਕ ਨਜ਼ਰ ਨਹੀਂ ਆਉਂਦਾ l ਇਸਨੂੰ ਲੈ ਕੇ ਵਿਗਿਆਨੀਆਂ ਨੇ ਇਹ ਵੀ ਦੇਖਿਆ ਕਿ ਰੁਕੀ ਨਦੀ ਅਮੇਜਨ ਦੀ ਰਿਓ ਨੇਗ੍ਰਾ, ਜੋ ਦੁਨੀਆ ਦੀ ਸਭ ਤੋਂ ਵੱਡੀ ਕਾਲੇ ਪਾਣੀ ਦੀ ਨਦੀ ਹੈ, ਤੋਂ 1.5 ਗੁਣਾ ਵੱਧ ਡੂੰਘੀ ਹੈ। ਰਿਸਰਚਰ ਨੇ ਦਾਅਵਾ ਕੀਤਾ ਕਿ ਰੁਕੀ ਬੇਸਿਨ ਦੇ ਹੇਠਾਂ ਭਾਰੀ ਮਾਤਰਾ ਵਿਚ ਪੀਟ ਬੋਗਸ ਮਿੱਟੀ ਜੰਮੀ ਹੋਈ ਹੈ। ਇਹੀ ਇਹ ਖਾਸ ਵਜਹਾ ਹੈ ਕਿ ਇਸ ਨਦੀ ਦਾ ਪਾਣੀ ਕਾਫੀ ਕਾਲਾ ਹੈ l