ਦੁਨੀਆਂ ਦਾ ਸਭ ਤੋਂ ਮਹਿੰਗਾ ਕਬੂਤਰ ਬਾਡੀਗਾਰਡਾਂ ਦੀ ਨਿਗਰਾਨੀ ਚ ਰਹਿੰਦਾ ਹੈ, ਮੁੱਲ ਜਾਣ ਵੱਡੇ ਵੱਡੇ ਚੋਂਕ ਜਾਣਗੇ ਦੇਖੋ ਕੀਮਤ

1248

ਮੁੱਲ ਜਾਣ ਵੱਡੇ ਵੱਡੇ ਚੋਂਕ ਜਾਣਗੇ ਦੇਖੋ ਕੀਮਤ

ਦੁਨੀਆਂ ਦੇ ਵਿੱਚ ਲੋਕਾਂ ਦੇ ਸ਼ੌਕ ਅਵੱਲੇ ਹਨ। ਜਿਨ੍ਹਾਂ ਬਾਰੇ ਅਸੀਂ ਖ਼ਬਰਾਂ ਪੜ੍ਹਦੇ ਤੇ ਵੇਖਦੇ ਰਹਿੰਦੇ ਹਾਂ। ਬਹੁਤ ਸਾਰੇ ਲੋਕਾਂ ਨੇ ਆਪਣੇ ਅਜਿਹੇ ਸ਼ੋਕਾਂ ਦੇ ਕਾਰਨ ਬਹੁਤ ਸਾਰੇ ਰਿਕਾਰਡ ਪੈਦਾ ਕੀਤੇ ਹੁੰਦੇ ਹਨ। ਜਿਨ੍ਹਾਂ ਦੀ ਬਦੌਲਤ ਦੁਨੀਆ ਵਿੱਚ ਉਹ ਆਪਣਾ ਇਕ ਵੱਖਰਾ ਮੁਕਾਮ ਹਾਸਲ ਕਰ ਲੈਂਦੇ ਹਨ। ਬਹੁਤ ਸਾਰੇ ਲੋਕ ਕਬੂਤਰ ਰੱਖਣ ਦੇ ਸ਼ੌਕੀਨ ਹੁੰਦੇ ਹਨ। ਜੋ ਇਨ੍ਹਾਂ ਕਬੂਤਰਾਂ ਨੂੰ ਖ਼ਾਸ ਮੌਕਿਆਂ ਤੇ ਹੀ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਹਨ।

ਇਸ ਤਰ੍ਹਾਂ ਦੇ ਕਬੂਤਰ ਬਹੁਤ ਸਾਰੇ ਪ੍ਰੋਗਰਾਮਾਂ ਦਾ ਸ਼ਿੰਗਾਰ ਬਣਦੇ ਹਨ। ਪਰ ਅੱਜ ਅਸੀਂ ਆਪਣੀ ਖਬਰ ਵਿੱਚ ਜਿਸ ਕਬੂਤਰ ਬਾਰੇ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਹੈ ਉਸ ਦੀ ਖ਼ਬਰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਹ ਕਬੂਤਰ ਦੁਨੀਆ ਦਾ ਸਭ ਤੋਂ ਮਹਿੰਗਾ ਕਬੂਤਰ ਹੈ। ਬੈਲਜ਼ੀਅਮ ਦੇ ਵਿੱਚ ਇੱਕ ਕਬੂਤਰ ਨੂੰ ਲੈ ਕੇ ਕਿਮ ਨਾਂ ਦੀ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ। ਕਿਮ ਨਾਂ ਦੇ ਕਬੂਤਰ ਨੂੰ ਦੁਨੀਆਂ ਵਿੱਚ ਸਭ ਤੋਂ ਮਹਿੰਗਾ ਕਬੂਤਰ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।

ਇਹ ਕਬੂਤਰ ਇਕ ਰੇਸਿੰਗ ਕਬੂਤਰ ਹੈ, ਜੋ ਬਾਡੀਗਾਰਡਾਂ ਦੀ ਨਿਗਰਾਨੀ ਵਿਚ ਰਹਿੰਦਾ ਹੈ। ਇਸ ਕਬੂਤਰ ਦੀ ਨਿਲਾਮੀ ਲਈ 13 ਲੱਖ ਯੂਰੋ ਕੀਮਤ ਰੱਖੀ ਗਈ ਹੈ। ਕਿਉਂਕਿ ਸਾਰੇ ਰੇਸਿੰਗ ਕਬੂਤਰਾਂ ਨੂੰ ਵੇਚਣ ਲਈ ਪ੍ਰਸਿੱਧ ਕਬੂਤਰਪਾਲਕ ਕੰਪਨੀ ਹਾਕ ਵੈਨ ਡੇ ਵੂਵਰ ਨੇ ਇਸ ਮਹੀਨੇ ਵਿੱਚ ਬੋਲੀ ਲਗਾਈ ਹੈ। ਜਿਸ ਵਿੱਚ ਇਹ ਕਬੂਤਰ ਸਭ ਤੋਂ ਮਹਿੰਗਾ ਕਬੂਤਰ ਬਣ ਗਿਆ ਹੈ। ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਕਬੂਤਰ ਸਭ ਰਿਕਾਰਡ ਤੋੜ ਦੇਵੇਗੀ।

ਇਸ ਤੋਂ ਬਿਨਾਂ ਪਿਓ ਪੁੱਤਰ ਦੀ ਜੋੜੀ ਜੋ ਗੈਸਟਨ ਅਤੇ ਕਰਟ ਵੈਨ ਡੇ ਵੁਵਰ ਦੇ ਕਬੂਤਰਾਂ ਨੂੰ ਵੀ ਕਈ ਰਾਸ਼ਟਰੀ ਖਿਤਾਬ ਮਿਲ ਚੁੱਕੇ ਹਨ। 226 ਬੋਲੀਆਂ ਡੇਢ ਘੰਟੇ ਵਿੱਚ ਲਗਾਈਆਂ ਗਈਆਂ। ਇਸ ਡੇਢ ਘੰਟੇ ਵਿਚ ਹੀ 226 ਬੋਲੀਆਂ ਕਬੂਤਰ ਕਿਮ ਤੇ ਲੱਗੀਆਂ ਹਨ। ਜਿਸ ਵਿੱਚ ਸਭ ਤੋਂ ਮਹਿੰਗੀ ਬੋਲੀ ਇੱਕ 1. 19 ਕਰੋੜ ਰੁਪਏ ਦੀ ਹੈ। ਇਸ ਤੋਂ ਪਹਿਲਾਂ ਇਹ ਖਿਤਾਬ ਅਰਮਾਡੋਂ ਨਾਂ ਦੇ ਇੱਕ ਕਬੂਤਰ ਦੇ ਸਿਰ ਸੀ। ਬੋਲੀ ਲਈ ਅਜੇ ਚਾਰ ਦਿਨ ਹੋਰ ਬਾਕੀ ਹਨ।

ਇਸ ਕਬੂਤਰ ਦੀ ਸੁਰੱਖਿਆ ਲਈ ਇੱਕ ਕੰਪਨੀ ਦੁਆਰਾ ਇਸ ਦੀ ਬੇਮਿਸਾਲ ਸਭ ਤੋਂ ਉੱਚੀ ਬੋਲੀ ਦੇ ਕਾਰਨ ਕੀਤੀ ਜਾ ਰਹੀ ਹੈ। ਇਸ ਦੀ ਸੁਰੱਖਿਆ ਨੂੰ ਇਸ ਲਈ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਜਦੋਂ ਤੱਕ ਇਹ ਕਬੂਤਰ ਆਪਣੇ ਨਵੇਂ ਮਾਲਕ ਕੋਲ ਨਹੀਂ ਜਾਂਦਾ ਉਦੋਂ ਤਕ ਇਸ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇਸ ਤੋਂ ਪਹਿਲਾਂ 2019 ਵਿਚ ਅਰਮਾਡੋਂ ਲਈ 12,52,000 ਯੂਰੋ ਅਰਥਾਤ 1.10 ਕਰੋੜ ਦਾ ਭੁਗਤਾਨ ਕੀਤਾ ਸੀ।