ਆਈ ਤਾਜਾ ਵੱਡੀ ਖਬਰ
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਵਿਸ਼ਵ ਪੱਧਰ ਤੇ ਹਰ ਜਗ੍ਹਾ ਵਸਦੇ ਭਾਈਚਾਰੇ ਵੱਲੋਂ ਕੀਤਾ ਜਾ ਰਿਹਾ ਹੈ। ਜਿੱਥੇ ਇਸ ਕਿਸਾਨੀ ਸੰਘਰਸ਼ ਵਿਚ ਪੰਜਾਬ ਦੇ ਗਾਇਕ ਅਤੇ ਕਲਾਕਾਰ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਉਥੇ ਹੀ ਦੇਸ਼ ਦਾ ਹਰ ਵਰਗ ਕਿਸਾਨੀ ਸੰਘਰਸ਼ ਨੂੰ ਭਰਪੂਰ ਸਮਰਥਨ ਕਰ ਰਿਹਾ ਹੈ। ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਵੱਲੋਂ ਵੀ ਰੋਜ਼ ਹੀ ਆਪਣੇ ਆਪਣੇ ਦੇਸ਼ਾ ਅੰਦਰ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। 26 ਜਨਵਰੀ ਦੀ ਘਟਨਾ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਹਨ।
ਪੁਲਿਸ ਵੱਲੋ ਰਸਤੇ ਰੋਕ ਕੇ ਕਿਸਾਨਾਂ ਉੱਪਰ ਲਾ-ਠੀ-ਚਾ-ਰ-ਜ ਕੀਤਾ ਗਿਆ ਹੈ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਕੇਸਾਂ ਵਿਚ ਫਸਾ ਕੇ ਹਿਰਾਸਤ ਵਿਚ ਰੱਖਿਆ ਹੋਇਆ ਹੈ। ਦੁਨੀਆਂ ਦਾ ਇਹ ਚੋਟੀ ਦਾ ਖਿਡਾਰੀ ਵੀ ਹੁਣ ਕਿਸਾਨਾਂ ਦੇ ਹੱਕ ਵਿੱਚ ਆ ਗਿਆ ਹੈ। ਜਿਸ ਦੀ ਚਰਚਾ ਦੁਨੀਆਂ ਵਿੱਚ ਸਭ ਪਾਸੇ ਹੋ ਰਹੀ ਹੈ। ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਵਿਦੇਸ਼ਾਂ ਵਿੱਚ ਵੀ ਵੱਡੇ ਪੱਧਰ ਤੇ ਕੀਤੇ ਜਾ ਰਹੇ ਹਨ। 26 ਜਨਵਰੀ ਨੂੰ ਹੋਈ ਘਟਨਾਵਾਂ ਦੀਆਂ ਤਸਵੀਰਾਂ ਪੂਰੀ ਦੁਨੀਆਂ ਦੇ ਸਾਹਮਣੇ ਆ ਚੁੱਕੀਆਂ ਹਨ,
ਕਿ ਕਿਸ ਤਰ੍ਹਾਂ ਦਿੱਲੀ ਪੁਲੀਸ ਵੱਲੋਂ ਨਿ-ਹੱ-ਥੇ ਲੋਕਾਂ ਉਪਰ ਲਾ-ਠੀ-ਚਾ-ਰ-ਜ ਕੀਤਾ ਜਾ ਰਿਹਾ ਹੈ। ਹੁਣ ਬ੍ਰਿਟਿਸ਼ ਬੋਕਸਰ ਕੈਲ ਬਰੂਕ ਵੱਲੋਂ ਵੀ ਕਿਸਾਨੀ ਸੰਘਰਸ਼ ਨੂੰ ਹਮਾਇਤ ਦਿੰਦੇ ਹੋਏ, ਸੋਸ਼ਲ ਮੀਡੀਆ ਦੇ ਜ਼ਰੀਏ ਆਪਣਾ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਤੇ ਇੱਕ ਟਵੀਟ ਕੀਤਾ ਹੈ ਜਿਸ ਵਿੱਚ ਕਿਸਾਨ ਦੀ ਤਸਵੀਰ ਸ਼ੇਅਰ ਕੀਤੀ ਗਈ ਹੈ, ਤੇ ਲਿਖਿਆ ਹੈ ਸਟਾਪ ਦਿਸ ਨਾਓ, ਅਤੇ ਹੈਸ਼ ਟੈਗ ਜਸਟਿਸ ਫਾਰ ਦਾ ਕਿਸਾਨ । ਉਨ੍ਹਾਂ ਵੱਲੋਂ ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਸਾਂਝੀ ਕੀਤੀ ਗਈ
ਤਸਵੀਰ ਨੂੰ ਟਵਿੱਟਰ ਤੇ ਕੁਝ ਹੀ ਮਿੰਟਾਂ ਵਿੱਚ 2800 ਲੋਕ ਕੁਮੈਂਟ ਕਰ ਚੁੱਕੇ ਹਨ ਅਤੇ 20 ਹਜ਼ਾਰ ਤੋਂ ਵੀ ਵੱਧ ਲੋਕਾਂ ਵੱਲੋਂ ਰੀਟਵੀਟ ਕੀਤਾ ਗਿਆ ਹੈ , ਇਸ ਤਸਵੀਰ ਨੂੰ ਲਾਈਕ ਕਰਨ ਵਾਲੇ ਲੋਕਾਂ ਦੀ ਗਿਣਤੀ 40 ਹਜ਼ਾਰ ਤੋਂ ਵੀ ਉੱਪਰ ਹੈ। ਉਨ੍ਹਾਂ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਵਿੱਚ ਇੱਕ ਪੁਲੀਸ ਵਾਲਾ ਇਕ ਸਿੱਖ ਨੌਜਵਾਨ ਉਪਰ ਤ-ਸ਼ੱ-ਦ-ਦ ਰਿਹਾ ਹੈ।
Home ਤਾਜਾ ਜਾਣਕਾਰੀ ਦੁਨੀਆਂ ਦਾ ਇਹ ਚੋਟੀ ਦਾ ਖਿਡਾਰੀ ਆਇਆ ਕਿਸਾਨਾਂ ਦੇ ਹੱਕ ਚ – ਕੀਤਾ ਇਹ ਕੰਮ ਸਾਰੀ ਦੁਨੀਆਂ ਤੇ ਹੋ ਗਈ ਹੁਣ ਚਰਚਾ

ਤਾਜਾ ਜਾਣਕਾਰੀ