ਦਿੱਲੀ ਏਅਰਪੋਰਟ ਤੇ ਉਤਰਨ ਵਾਲੇ ਇਹਨਾਂ ਯਾਤਰੀਆਂ ਲਈ ਹੋ ਗਿਆ ਹੁਣ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਸੰਸਾਰ ਦੇ ਵਿੱਚ ਪੂਰੇ ਲੋਕਾਂ ਨੂੰ ਆਪਣੇ ਡ-ਰ ਦੇ ਸਾਏ ਥੱਲੇ ਰਹਿਣ ਲਈ ਮ-ਜ਼-ਬੂ-ਰ ਕਰਨ ਵਾਲੀ ਬਿਮਾਰੀ ਅਜੇ ਵੀ ਖਤਮ ਨਹੀਂ ਹੋਈ। ਇਸ ਬਿਮਾਰੀ ਨਾਲ ਗ੍ਰਸਤ ਹੋਏ ਲੋਕਾਂ ਦੀ ਗਿਣਤੀ ਦਿਨ ਬ ਦਿਨ ਵਧਦੀ ਹੀ ਜਾ ਰਹੀ ਹੈ। ਜਿਸ ਕਾਰਨ ਸੰਸਾਰ ਦੀ ਸਮੁੱਚੀ ਮਾਨਵ ਜਾਤੀ ਗਹਿਰੀ ਚਿੰਤਾ ਦੇ ਵਿਚ ਆਪਣੇ ਦਿਨ ਕੱਟ ਰਹੀ ਹੈ। ਇਸ ਦੇ ਬੁਰੇ ਪ੍ਰਭਾਵਾਂ ਨੂੰ ਰੋਕਣ ਦੇ ਲਈ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ ਅਤੇ ਕਈ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਹਨ।

ਇਸੇ ਤਹਿਤ ਹੀ ਇੱਕ ਨਵਾਂ ਐਲਾਨ ਦਿੱਲੀ ਦੀ ਸਰਕਾਰ ਵੱਲੋਂ ਕੀਤਾ ਗਿਆ ਹੈ। ਇਹ ਐਲਾਨ ਹਵਾਈ ਯਾਤਰਾ ਕਰ ਬ੍ਰਿਟੇਨ ਤੋਂ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੇ ਸਬੰਧ ਵਿੱਚ ਹੈ ਜਿਸ ਵਿਚ ਉਨ੍ਹਾਂ ਨੂੰ ਇਸ ਕੋਰੋਨਾ ਕਾਲ ਦੌਰਾਨ ਵੱਡੀ ਰਾਹਤ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਬ੍ਰਿਟੇਨ ਤੋਂ ਭਾਰਤ ਆਉਣ ਵਾਲੇ ਯਾਤਰੀ 7 ਦਿਨ ਵਾਸਤੇ ਸੰਸਥਾਗਤ ਕੁਆਰੰਟੀਨ ਵਿਚ ਰਹਿੰਦੇ ਸਨ ਜਿਸ ਉਪਰੰਤ ਕੋਰੋਨਾ ਵਾਇਰਸ ਦੀ ਨੈਗੇਟਿਵ ਰਿਪੋਰਟ ਆਉਣ ਕਾਰਨ ਉਨ੍ਹਾਂ ਨੂੰ ਮੁੜ 7 ਦਿਨ ਵਾਸਤੇ ਘਰ ਵਿੱਚ ਇਕਾਂਤਵਾਸ ਕੀਤਾ ਜਾਂਦਾ ਸੀ।

ਪਰ ਹੁਣ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ 7 ਦਿਨਾਂ ਸੰਸਥਾਗਤ ਕੁਆਰੰਟੀਨ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਪਰ ਇਸ ਦੌਰਾਨ 7 ਦਿਨਾਂ ਦੇ ਘਰੇਲੂ ਇਕਾਂਤਵਾਸ ਨੂੰ ਪਹਿਲਾਂ ਦੀ ਤਰ੍ਹਾਂ ਹੀ ਬਰਕਰਾਰ ਰੱਖਿਆ ਗਿਆ ਹੈ। ਇਸ 7 ਦਿਨਾਂ ਦੀ ਸੰਸਥਾਗਤ ਕੁਆਰੰਟੀਨ ਦੀ ਜ਼ਰੂਰਤ ਨੂੰ ਬ੍ਰਿਟੇਨ ਤੋਂ ਆਉਣ ਵਾਲੇ ਯਾਤਰੀਆ ਵਾਸਤੇ ਖ਼ਤਮ ਕਰਨ ਦੇ ਲਈ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਇੱਕ ਆਦੇਸ਼ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ ਜੋ ਬ੍ਰਿਟੇਨ ਤੋਂ ਆਉਣ ਵਾਲੇ ਯਾਤਰੀਆਂ ਦੇ ਸੰਬੰਧ ਵਿੱਚ ਸੀ।

ਇਸ ਦੌਰਾਨ ਅਰਵਿੰਦ ਕੇਜਰੀਵਾਲ ਵੱਲੋਂ ਇਹਨਾਂ ਅੰਤਰਰਾਸ਼ਟਰੀ ਯਾਤਰੀਆ ਵਾਸਤੇ 7 ਦਿਨਾਂ ਦੀ ਸੰਸਥਾਗਤ ਕੁਆਰੰਟੀਨ ਅਤੇ 7 ਦਿਨਾਂ ਦੇ ਘਰੇਲੂ ਇਕਾਂਤਵਾਸ ਨੂੰ ਜਾਰੀ ਰੱਖਣ ਲਈ ਕਿਹਾ ਸੀ। ਇਹ ਫੈਸਲਾ ਉਨ੍ਹਾਂ ਨੇ ਬ੍ਰਿਟੇਨ ਤੋਂ ਆਉਣ ਵਾਲੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਲੋਕਾਂ ਤੋਂ ਦਿੱਲੀ ਵਾਸੀਆਂ ਨੂੰ ਬਚਾਉਣ ਦੇ ਲਈ ਲਿਆ ਸੀ। ਪਰ ਹੁਣ ਬ੍ਰਿਟੇਨ ਦੇ ਯਾਤਰੀਆਂ ਨੂੰ ਆਰਸੀ ਪੀ ਸੀ ਆਰ ਟੈਸਟ ਨੂੰ ਦਿੱਲੀ ਹਵਾਈ ਅੱਡੇ ਉਪਰ ਕਰਵਾਉਣ ਤੋਂ ਬਾਅਦ ਮਿਲੀ ਨੈਗੇਟਿਵ ਰਿਪੋਰਟ ਜ਼ਰੀਏ ਸਿਰਫ ਸੱਤ ਦਿਨ ਦੇ ਘਰੇਲੂ ਇਕਾਂਤਵਾਸ ਲਈ ਹੀ ਜਾਣਾ ਹੋਵੇਗਾ।