ਦਿਵਾਲੀ ਦੇ ਚਾਅ ਚ ਤਿਆਰੀਆਂ ਕਰਦਿਆਂ 4 ਬੱਚਿਆਂ ਦੀ ਹੁਣੇ ਹੁਣੇ ਹੋਈ ਇਸ ਤਰਾਂ ਹੋਈ ਮੌਤ , ਛਾਇਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਇਸ ਸਾਲ ਦੇ ਵਿੱਚ ਮੰਦਭਾਗੀਆਂ ਘਟਨਾਵਾਂ ਦੇ ਆਉਣ ਦਾ ਸਿਲਸਿਲਾ ਪਤਾ ਨਹੀਂ ਕਦੋਂ ਖਤਮ ਹੋਵੇਗਾ। ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਬੱਚਿਆਂ ਨਾਲ ਵਾਪਰਨ ਵਾਲੀਆ ਘਟਨਾਵਾਂ ਦੇ ਵਿਚ ਵੀ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਮਾਸੂਮ ਬੱਚਿਆਂ ਦੀਆਂ ਮੌਤਾਂ ਨੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿੱਥੇ ਬੱਚਿਆਂ ਵਿੱਚ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਚਾਅ ਵੇਖੇ ਜਾ ਰਹੇ ਹਨ।

ਉਥੇ ਹੀ ਬੱਚਿਆਂ ਨਾਲ ਵਾਪਰਨ ਵਾਲੀਆ ਘਟਨਾਵਾਂ ਦੇ ਵਿਚ ਵੀ ਵਾਧਾ ਹੋਇਆ ਹੈ। ਮੱਧ ਪ੍ਰਦੇਸ਼ ਦੇ ਵਿੱਚ ਪਹਿਲਾਂ ਵੀ ਬੋਰਵੈਲ ਵਿੱਚ ਡਿੱਗੇ ਬੱਚੇ ਦੀ ਮੌਤ ਦੇ ਕਾਰਨ ,ਸਭ ਸੋਗ ਵਿਚ ਹਨ । ਉੱਥੇ ਹੀ ਹੁਣ ਦਿਵਾਲੀ ਦੇ ਚਾਅ ਦੀਆਂ ਤਿਆਰੀਆਂ ਕਰ ਰਹੇ ਚਾਰ ਮਾਸੂਮ ਬੱਚਿਆਂ ਨਾਲ ਹਾਦਸਾ ਵਾਪਰ ਗਿਆ ਹੈ। ਜਿਸ ਕਾਰਨ ਬੱਚਿਆਂ ਦੀ ਮੌਤ ਦੀ ਖਬਰ ਸਾਹਮਣੇ ਆਉਂਦੇ ਸਾਰ ਇੱਕ ਵਾਰ ਫਿਰ ਤੋਂ ਸੋਗ ਦੀ ਲਹਿਰ ਫੈਲ ਗਈ ਹੈ।

ਇਹ ਘਟਨਾ ਮੱਧ ਪ੍ਰਦੇਸ਼ ਦੇ ਭੋਪਾਲ ਜਿਲੇ ਵਿੱਚ ਵਾਪਰੀ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਿੰਡ ਬਰਖੇੜੀ ਨੇੜੇ ਇੱਕ ਨਾਲੇ ਦੇ ਕਿਨਾਰੇ ਤੇ ਕੁਝ ਬੱਚੇ , ਦੀਵਾਲੀ ਦੇ ਤਿਉਹਾਰ ਤੇ ਘਰ ਦੀ ਸਫ਼ਾਈ ਕਰਨ ਲਈ ਮਿੱਟੀ ਦੀ ਖੁਦਾਈ ਕਰ ਰਹੇ ਸਨ। ਉਹ ਇਥੋਂ ਮਿੱਟੀ ਲੈਣ ਆਏ ਸਨ ,ਜਿਸ ਨਾਲ ਉਹ ਆਪਣੇ ਘਰ ਦੇ ਵਿਹੜੇ ਨੂੰ ਲਿਪ ਸਕਣ। ਇਸ ਦੌਰਾਨ ਵੀ ਇਹ ਹਾਦਸਾ ਵਾਪਰ ਗਿਆ। ਮਿੱਟੀ ਦੀ ਖਾਨ ਵਿਚ ਖੁਦਾਈ ਦੌਰਾਨ ਹੀ ਮਿੱਟੀ ਧਸ ਗਈ।

ਜਿਸ ਕਾਰਨ 6 ਬੱਚੇ ਹੇਠਾਂ ਦੱਬੇ ਗਏ। ਇਨ੍ਹਾਂ ਬੱਚਿਆਂ ਦੀ ਉਮਰ 5 ਤੋਂ 12 ਸਾਲ ਦੇ ਦਰਮਿਆਨ ਦੱਸੀ ਜਾਂਦੀ ਹੈ।ਬੱਚਿਆਂ ਨੂੰ ਆਕਸੀਜਨ ਨਾ ਮਿਲਣ ਕਾਰਨ ਤੇ ਸਾਹ ਘੁੱਟ ਜਾਣ ਕਾਰਨ ਉਨ੍ਹਾਂ ਵਿੱਚੋਂ 4 ਬੱਚਿਆਂ ਦੀ ਮੌਕੇ ਤੇ ਮੌਤ ਹੋ ਗਈ। ਜਿਨ੍ਹਾਂ ਵਿੱਚੋਂ ਦੋ ਬੱਚਿਆਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਹੈ। ਹੁਣ ਤਕ ਮ੍ਰਿਤਕ ਬੱਚਿਆਂ ਦੇ ਨਾਮ ਸਾਹਮਣੇ ਨਹੀਂ ਆ ਸਕੇ। ਜਦੋਂ ਤੱਕ ਸਭ ਉਨ੍ਹਾਂ ਦੀ ਮਦਦ ਕਰਨ ਲਈ ਪਹੁੰਚੇ , ਤਾਂ ਬਹੁਤ ਦੇਰ ਹੋ ਚੁੱਕੀ ਸੀ। ਇਸ ਘਟਨਾ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਪਾਟਿਲ ਵੱਲੋਂ ਬੱਚਿਆਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।