ਬਾਲੀਵੁੱਡ ਇੰਡਸਟਰੀ ‘ਚ ਅਜਿਹੇ ਬਹੁਤ ਸਾਰੇ ਅਦਾਕਾਰ ਹਨ, ਜਿਨਾਂ ਵੱਲੋਂ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਦੇ ਉੱਪਰ ਰਾਜ ਕੀਤਾ ਗਿਆ ਹੈ। ਜਿਨਾਂ ਵਿੱਚ ਇੱਕ ਨਾਮ ਅਦਾਕਾਰ ਅਮਿਤਾਭ ਬੱਚਣ ਦਾ ਵੀ ਸਾਹਮਣੇ ਆਉਂਦਾ ਹੈ। ਅਮਿਤਾਭ ਬਚਨ ਨੇ ਆਪਣੀ ਸਖਤ ਮਿਹਨਤ ਨਾਲ ਦੁਨੀਆਂ ਭਰ ਦੇ ਵਿੱਚ ਇੱਕ ਵੱਖਰੀ ਪਛਾਣ ਬਣਾਈ ਗਈ ਹੈ। ਇਸੇ ਵਿਚਾਲੇ ਹੁਣ ਅਮਿਤਾਭ ਬੱਚਨ ਦੇ ਨਾਲ ਜੁੜੀ ਹੋਈ ਇੱਕ ਬੇਹਦ ਪੂਰੀ ਖਬਰ ਸਾਹਮਣੇ ਆਈ l ਉਹਨਾਂ ਦੇ ਪਰਿਵਾਰਕ ਮੈਂਬਰ ਦੀ ਮੌਤ ਹੋ ਚੁੱਕੀ ਹੈ l

 ਜਿਸ ਕਾਰਨ ਉਹਨਾਂ ਨੂੰ ਇੱਕ ਡੂੰਘਾ ਸਦਮਾ ਲੱਗਿਆ l ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਅਦਾਕਾਰ ਅਮਿਤਾਭ ਬੱਚਨ ਦੀ ਸੱਸ ਦਾ ਦਿਹਾਂਤ ਹੋ ਗਿਆ l ਜਯਾ ਬੱਚਨ ਦੀ ਮਾਂ ਇੰਦਰਾ ਭਾਦੁੜੀ ਨੇ 94 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ, ਜਿਸ ਕਾਰਨ ਜਯਾ ਬਚਨ ਡੂੰਘੇ ਸਦਮੇ ਵਿੱਚ ਹਨ । ਦੱਸਿਆ ਜਾ ਰਿਹਾ ਹੈ ਕਿ ਇੰਦਰਾ ਭਾਦੁੜੀ ਨੇ ਭੋਪਾਲ ‘ਚ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਜਯਾ ਤੇ ਅਭਿਸ਼ੇਕ ਭੋਪਾਲ ਪਹੁੰਚ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਮੀਡੀਆ ਰਿਪੋਰਟਾਂ ਮੁਤਾਬਕ ਇੰਦਰਾ ਭਾਦੁੜੀ ਪਿਛਲੇ ਕੁਝ ਸਮੇਂ ਤੋਂ ਬੀਮਾਰ ਸੀ । ਉਨ੍ਹਾਂ ਨੂੰ ਉਮਰ ਸੰਬੰਧੀ ਸਮੱਸਿਆਵਾਂ ਸਨ, ਜਿਸ ਕਾਰਨ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਸੀ। ਇਹ ਖਬਰ ਮਿਲਦੇ ਹੀ ਅਭਿਸ਼ੇਕ ਬੱਚਨ ਅਤੇ ਜਯਾ ਰਾਤ ਨੂੰ ਹੀ ਭੋਪਾਲ ਚਲੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਬਾਕੀ ਪੂਰਾ ਬੱਚਨ ਪਰਿਵਾਰ ਪ੍ਰਾਈਵੇਟ ਜੈੱਟ ਰਾਹੀਂ ਮੁੰਬਈ ਤੋਂ ਭੋਪਾਲ ਲਈ ਰਵਾਨਾ ਹੋਇਆ ਹੈ। ਜਿਵੇਂ ਹੀ ਇਹ ਖਬਰ ਜਿਹਾ ਤੇ ਅਮਿਤਾਭ ਬੱਚਣ ਦੇ ਫੈਨਸ ਤੱਕ ਪਹੁੰਚੀ ਉਹਨਾਂ ਵਲੋਂ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ l ਸੋ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਜਰੀਏ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ l

                                       
                            
                                                                   
                                    Previous Postਪੰਜਾਬੀ ਫਿਲਮ ਇੰਡਸਟਰੀ ਨੂੰ ਲਗਿਆ ਵੱਡਾ ਝਟਕਾ , ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ
                                                                
                                
                                                                    
                                    Next Postਮਰ ਚੁੱਕੇ ਸਖਸ਼ ਦੇ ਅਚਾਨਕ ਸ਼ਰੀਰ ਚ ਹੋਈ ਹਰਕਤ , ਫਿਰ ਬਾਅਦ ਚ ਜੋ ਹੋਇਆ ਹਰੇਕ ਰਹੇ ਗਿਆ ਹੈਰਾਨ
                                                                
                            
               
                             
                                                                            
                                                                                                                                             
                                     
                                     
                                    



