BREAKING NEWS
Search

ਦਾਦੇ ਨਾਲ ਚਾਵਾਂ ਨਾਲ ਖੇਤ ਗਏ ਬਚੇ ਨੂੰ ਮਿਲੀ ਇਸ ਤਰਾਂ ਮੌਤ ਦੇਖ ਨਿਕਲੀਆਂ ਸਭ ਦੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਆਏ ਦਿਨ ਹੀ ਬੱਚਿਆਂ ਨਾਲ ਵਾਪਰਨ ਵਾਲੇ ਹਾਦਸੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਬੱਚਿਆਂ ਨਾਲ ਵਾਪਰੀਆਂ ਇਨ੍ਹਾਂ ਹਾਦਸਿਆਂ ਦੀਆਂ ਖ਼ਬਰਾਂ ਨੂੰ ਸੁਣ ਸਭ ਦਾ ਮਨ ਬਹੁਤ ਦੁਖੀ ਹੋ ਜਾਂਦਾ ਹੈ। ਮਾਪਿਆਂ ਵਲੋਂ ਬੱਚਿਆਂ ਦੀ ਹਰ ਖੁਸ਼ੀ ਲਈ ਬਹੁਤ ਕੁਝ ਕੀਤਾ ਜਾਂਦਾ ਹੈ। ਮਾਸੂਮ ਬੱਚੇ ਵੀ ਆਪਣੇ ਮਾਪਿਆਂ ਨਾਲ ਇੰਨਾ ਜਿਆਦਾ ਮੋਹ ਕਰਦੇ ਹਨ। ਜਦੋਂ ਮਾਪੇ ਘਰ ਦਾ ਕੰਮ ਕਰਦੇ ਹਨ , ਤਾਂ ਮਾਸੂਮ ਬੱਚਿਆਂ ਵੱਲੋਂ ਨਿੱਕੇ ਨਿੱਕੇ ਹੱਥਾਂ ਨਾਲ ਆਪਣੇ ਮਾਪਿਆਂ ਦੀ ਮਦਦ ਕੀਤੀ ਜਾਂਦੀ ਹੈ। ਜਿਸ ਨੂੰ ਵੇਖ ਕੇ ਮਾਂ ਪਿਓ ਬਹੁਤ ਖੁਸ਼ ਹੁੰਦੇ ਹਨ, ਪਰ ਕਦੇ ਕਦੇ ਇਹੋ ਜਿਹੀ ਮਦਦ ਦੌਰਾਨ ਕਈ ਹਾਦਸੇ ਵਾਪਰ ਜਾਂਦੇ ਹਨ।

ਜੋ ਉਨ੍ਹਾਂ ਮਾਪਿਆਂ ਲਈ ਪੂਰੀ ਜਿੰਦਗੀ ਲਈ ਇਕ ਦਰਦਨਾਕ ਹਾਦਸਾ ਬਣ ਕੇ ਰਹਿ ਜਾਂਦੇ ਹਨ। ਇਸ ਸਾਲ ਦੇ ਵਿੱਚ ਮੰਦਭਾਗੀਆਂ ਘਟਨਾਵਾਂ ਦੇ ਆਉਣ ਦਾ ਸਿਲਸਿਲਾ ਪਤਾ ਨਹੀਂ ਕਦੋਂ ਖਤਮ ਹੋਵੇਗਾ। ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਬੱਚਿਆਂ ਨਾਲ ਵਾਪਰਨ ਵਾਲੀਆ ਘਟਨਾਵਾਂ ਦੇ ਵਿਚ ਵੀ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਮਾਸੂਮ ਬੱਚਿਆਂ ਦੀਆਂ ਮੌਤਾਂ ਨੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਹੁਣ ਇਕ ਵਾਰ ਫਿਰ ਇਸ ਤਰਾਂ ਦਾ ਮਾਮਲਾ ਸਾਹਮਣੇ ਆਇਆ ਹੈ । ਜਿਥੇ ਖੇਤਾ ਵਿੱਚ ਦਾਦੇ ਨਾਲ ਗਏ ਬੱਚੇ ਨੂੰ ਇਸ ਤਰ੍ਹਾਂ ਮੌਤ ਮਿਲੀ , ਕਿ ਬੱਚੇ ਨੂੰ ਦੇਖ ਕੇ ਸਬ ਦੀਆਂ ਧਾਹਾਂ ਨਿਕਲ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਪੈਂਦੇ ਪਿੰਡ ਡੋਹਕ ਦੀ ਹੈ। ਜਿੱਥੇ ਵਾਪਰੇ ਇੱਕ ਹਾਦਸੇ ਵਿਚ 12 ਸਾਲਾ ਬੱਚੇ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ 12 ਸਾਲਾਂ ਪ੍ਰਭਨੂਰ ਆਪਣੇ ਪਿਤਾ ਅਤੇ ਦਾਦੇ ਨਾਲ ਜ਼ਮੀਨ ਵਾਹੁਣ ਲਈ ਟਰੈਕਟਰ ਤੇ ਨਾਲ ਚਲਾ ਗਿਆ।

ਪ੍ਰਭਨੂਰ ਦਾ ਆਪਣੇ ਪਿਤਾ ਨਾਲ ਵਧੇਰੇ ਲਗਾਵ ਹੋਣ ਕਾਰਨ , ਵੱਧ ਸਮਾਂ ਉਸਦੇ ਨਾਲ ਹੀ ਬਤੀਤ ਕਰਦਾ। ਟਰੈਕਟਰ ਚਲਾਉਣ ਦੇ ਸ਼ੌਂਕ ਲਈ ਉਹ ਵੀ ਆਪਣੇ ਦਾਦੇ ਨਾਲ ਖੇਤਾਂ ਵਿੱਚ ਟਰੈਕਟਰ ਤੇ ਸਵਾਰ ਹੋ ਗਿਆ। ਜਿਸ ਸਮੇਂ ਪ੍ਰਭਨੂਰ ਦਾ ਦਾਦਾ ਟਰੈਕਟਰ ਚਲਾ ਰਿਹਾ ਸੀ ਤਾਂ ਪ੍ਰਭਨੂਰ ਟਰੈਕਟਰ ਦੇ ਮਗਰਾਟ ਉਪਰ ਸਵਾਰ ਸੀ। ਬੱਚੇ ਦਾ ਸੰਤੁਲਨ ਵਿਗੜਨ ਕਾਰਨ ਉਹ ਅਚਾਨਕ ਚੱਲਦੇ ਹੋਏ ਟਰੈਕਟਰ ਤੋਂ ਹੇਠਾਂ ਡਿੱਗਿਆ। ਉਸ ਸਮੇਂ ਹੀ ਉਸ ਦੇ ਉਪਰ ਦੀ ਟਰੈਕਟਰ ਦਾ ਇਕ ਟਾਇਰ ਲੰਘ ਗਿਆ।

ਉਸ ਸਮੇਂ ਜ਼ਖ਼ਮੀ ਹਾਲਤ ਵਿੱਚ ਬੱਚੇ ਨੂੰ ਪਿਤਾ ਅਤੇ ਦਾਦੇ ਵੱਲੋਂ ਮੁਕਤਸਰ ਸਾਹਿਬ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ। ਉਸ ਬੱਚੇ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿੱਥੇ ਪਹੁੰਚ ਕੇ ਬੱਚੇ ਦੀ ਮੌਤ ਹੋ ਗਈ ਹੈ। ਡਾਕਟਰਾਂ ਵੱਲੋਂ ਦੱਸਣ ਮੁਤਾਬਕ ਬੱਚੇ ਦਾ ਲੀਵਰ ਖ਼ਤਮ ਹੋਣ ਕਾਰਨ ਬਚਾਅ ਨਹੀਂ ਹੋ ਸਕਿਆ। ਕਿਉਂਕਿ ਬੱਚੇ ਦੇ ਉਪਰ ਟਰੈਕਟਰ ਦਬਾਅ ਵੱਧ ਸੀ, ਜਿਸ ਨਾਲ ਬੱਚੇ ਦਾ ਲਿਵਰ ਖ਼ਰਾਬ ਹੋ ਗਿਆ ਸੀ । ਸ਼ੁੱਕਰਵਾਰ ਨੂੰ ਪ੍ਰਭੂ ਨੂਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਆਉਣ ਵਾਲੇ ਸ਼ੁੱਕਰਵਾਰ ਨੂੰ ਪਿੰਡ ਵਿਚ ਹੀ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਕੀਤੀ ਜਾਵੇਗੀ। ਇਹ ਬੱਚਾ ਸੰਧੂ ਪਰਿਵਾਰ ਦਾ ਇਕਲੌਤਾ ਵਾਰਸ ਸੀ। ਇਸ ਬੱਚੇ ਦੇ ਜਾਣ ਨਾਲ ਪਰਿਵਾਰ, ਰਿਸ਼ਤੇਦਾਰਾਂ ਤੇ ਪਿੰਡ ਵਿਚ ਸੋਗ ਦੀ ਲਹਿਰ ਹੈ।