ਦਾਦੀ ਦੀ ਉਮਰ ਚ ਵੀ ਜਵਾਨ ਦਿੱਖ ਇਸ ਔਰਤ ਨੇ ਰਚਿਆ ਇਤਿਹਾਸ , ਕੀਤਾ ਇਹ ਮੁਕਾਮ ਹਾਸਿਲ

701

ਆਈ ਤਾਜਾ ਵੱਡੀ ਖਬਰ 

ਦੁਨੀਆਂ ਦੀ ਹਰ ਇਕ ਔਰਤ ਇਹੀ ਚਾਹੁੰਦੀ ਹੈ ਕਿ ਉਹ ਸਦਾ ਜਵਾਨ ਰਹੇ l ਉਸਦੇ ਸਰੀਰ ਤੇ ਸਕਿਨ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਨਾ ਹੋਵੇ l ਇਸ ਪਿੱਛੇ ਦੀ ਵਜਹਾ ਇਹ ਹੈ ਕਿ ਔਰਤ ਲਈ ਉਸ ਦੀ ਸੁੰਦਰਤਾ ਬਹੁਤ ਜਿਆਦਾ ਅਹਮੀਅਤ ਰੱਖਦੀ ਹੈ। ਜਿਸ ਨੂੰ ਕਾਇਮ ਰੱਖਣ ਦੇ ਲਈ ਔਰਤਾਂ ਵੱਲੋਂ ਕਈ ਪ੍ਰਕਾਰ ਦੇ ਘਰੇਲੂ ਨੁਸਖਿਆਂ ਦੇ ਨਾਲ ਨਾਲ ਕਈ ਪ੍ਰਕਾਰ ਦੇ ਟਰੀਟਮੈਂਟ ਕਰਵਾਏ ਜਾਂਦੇ ਹਨ ਤਾਂ ਜੋ ਉਹਨਾਂ ਦੀ ਸੁੰਦਰਤਾ ਬਰਕਰਾਰ ਰਹੇ l ਪਰ ਅੱਜ ਤੁਹਾਨੂੰ ਇੱਕ ਅਜਿਹੀ ਔਰਤ ਬਾਰੇ ਦੱਸਾਂਗੇ, ਜੋ ਦਾਦੀ ਦੀ ਉਮਰ ਵਿੱਚ ਵੀ ਜਵਾਨ ਦਿਖਦੀ ਹੈ ਤੇ ਇਸ ਔਰਤ ਵੱਲੋਂ ਅਜਿਹਾ ਇਤਿਹਾਸ ਰਚਿਆ ਗਿਆ ਜਿਸ ਦੇ ਚਲਦੇ ਪੁਲਿਸ ਔਰਤ ਦੇ ਚਰਚੇ ਦੂਰ ਦੂਰ ਤੱਕ ਹਨ l

ਦੱਸ ਦਈਏ ਕਿ 60 ਸਾਲਾ ਅਲੇਜੈਂਡਰਾ ਮਾਰੀਸਾ ਰੌਡਰਿਗਜ਼ ਨੇ ਇਤਿਹਾਸ ਰਚ ਦਿੱਤਾ ਹੈ। ਇਤਿਹਾਸ ਰਚਣ ਦਾ ਕਾਰਨ ਵੀ ਤੁਹਾਡੇ ਨਾਲ ਸਾਂਝਾ ਕਰ ਲੈਦੇ ਆਂ ਕਿ ਅਲੇਜੈਂਡਰਾ ਮਾਰੀਸਾ ਰੌਡਰਿਗਜ਼ ਨੇ ਮਿਸ ਯੂਨੀਵਰਸ ਬਿਊਨਸ ਆਇਰਸ 2024 ਦਾ ਖਿਤਾਬ ਜਿੱਤਿਆ ਹੈ। ਅਲੇਜੈਂਡਰਾ ਅਰਜਨਟੀਨਾ ਦੇ ਬਿਊਨਸ ਆਇਰਸ ਸੂਬੇ ਦੀ ਰਾਜਧਾਨੀ ਲਾ ਪਲਾਟਾ ਤੋਂ ਇੱਕ ਵਕੀਲ ਅਤੇ ਪੱਤਰਕਾਰ ਹੈ। ਉਮਰ ਅਤੇ ਸੁੰਦਰਤਾ ਬਾਰੇ ਧਾਰਨਾਵਾਂ ਨੂੰ ਤੋੜਨ ‘ਚ ਉਸ ਦੀ ਜਿੱਤ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ।

ਉਥੇ ਹੀ ਇੱਕ ਰਿਪੋਰਟ ਅਨੁਸਾਰ, ਰੌਡਰਿਗਜ਼ ਦੀ ਜਿੱਤ ਇੱਕ ਇਤਿਹਾਸਕ ਪਲ ਹੈ ਕਿਉਂਕਿ ਉਹ ਅਜਿਹੀ ਵੱਕਾਰੀ ਸੁੰਦਰਤਾ ਮੁਕਾਬਲਾ ਜਿੱਤਣ ਵਾਲੀ ਆਪਣੀ ਉਮਰ ਦੀ ਪਹਿਲੀ ਔਰਤ ਬਣ ਗਈ ਹੈ। ਉਸ ਦੀ ਮਨਮੋਹਕ ਮੁਸਕਰਾਹਟ ਅਤੇ ਦਿਆਲੂ ਵਿਹਾਰ ਨੇ ਜੱਜਾਂ ਅਤੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਸੋਸ਼ਲ ਮੀਡੀਆ ਉਪਰ ਸਾਂਝੀ ਕੀਤੀ ਗਈ ਇਸ ਵੀਡੀਓ ਵਿੱਚ ਇਸ ਜਿੱਤ ਨਾਲ, ਰੌਡਰਿਗਜ਼ ਮਈ 2024 ‘ਚ ਹੋਣ ਵਾਲੀ ਮਿਸ ਯੂਨੀਵਰਸ ਅਰਜਨਟੀਨਾ ਦੀ ਰਾਸ਼ਟਰੀ ਚੋਣ ‘ਚ ਬਿਊਨਸ ਆਇਰਸ ਦੀ ਪ੍ਰਤੀਨਿਧਤਾ ਕਰਨ ਲਈ ਤਿਆਰ ਹੈ।

ਉਹ ਮਿਸ ਯੂਨੀਵਰਸ ਵਰਲਡ ਮੁਕਾਬਲੇ ‘ਚ ਹਿੱਸਾ ਲੈਣ ਲਈ ਅਰਜਨਟੀਨਾ ਦੇ ਝੰਡੇ ਨੂੰ ਮਾਣ ਨਾਲ ਲੈ ਕੇ ਜਾਵੇਗੀ, ਜੋ ਕਿ 28 ਸਤੰਬਰ, 2024 ਨੂੰ ਮੈਕਸੀਕੋ ‘ਚ ਹੋਣ ਵਾਲੀ ਹੈ। ਸੋ ਇਸ ਔਰਤ ਵੱਲੋਂ ਇਹ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ ਗਿਆ ਜਿਸ ਦੀਆਂ ਗੱਲਾਂ ਤੇ ਚਰਚਾਵਾਂ ਦੂਰ ਦੂਰ ਤੱਕ ਛਿੜੀਆਂ ਹੋਈਆਂ ਹਨ l