BREAKING NEWS
Search

ਤੋਬਾ ਤੋਬਾ ਕੁੜੀ ਨੇ ਮੁੰਡੇ ਨਾਲ ਬਣਾਈ ਇਕੱਠਿਆਂ ਮਰਨ ਦੀ ਇਹ ਸਕੀਮ-ਪਰ ਕੁੜੀ ਖੇਡ ਗਈ ਗੇਮ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੇ ਵਿੱਚ ਇਨੀਆ ਜ਼ਿੰਦਗੀਆ ਇਸ ਦੁਨੀਆ ਤੋਂ ਤੋਂ ਦੂਰ ਹੋ ਜਾਣਗੀਆਂ । ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ।ਇਸ ਸਾਲ ਦੇ ਵਿਚ ਇਕ ਤੋਂ ਬਾਅਦ ਇਕ ਇਹੋ ਜਿਹੀਆਂ ਦੁਖਦਾਈ ਖਬਰ ਸੁਣਨ ਨੂੰ ਮਿਲਦੀਆਂ ਰਹੀਆਂ ਹਨ। ਜਿਸ ਤੋਂ ਲੱਗਦਾ ਹੈ ਕਿ ਇਹ ਸਾਲ ਸਿਰਫ ਦੁਖਦਾਈ ਖ਼ਬਰ ਸੁਣਾਉਣ ਲਈ ਹੀ ਆਇਆ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਵੱਲੋਂ ਕਈ ਵਾਰ ਜਵਾਨੀ ਦੇ ਜੋਸ਼ ਵਿੱਚ ਗਲਤ ਫੈਸਲੇ ਲਏ ਜਾ ਰਹੇ ਹਨ।

ਮਾਪੇ ਜਿੱਥੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਸੁਨਹਿਰੀ ਸੁਪਨੇ ਵੇਖਦੇ ਹਨ। ਉਥੇ ਹੀ ਬੱਚਿਆਂ ਦੇ ਗਲਤ ਫੈਸਲੇ ਕਾਰਨ ਮਾਂ-ਬਾਪ ਪੂਰੀ ਤਰਾਂ ਟੁੱਟ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਕੁੜੀ ਵੱਲੋਂ ਮੁੰਡੇ ਦੇ ਨਾਲ ਮਰਨ ਦੀ ਸਕੀਮ ਬਣਾਈ ਗਈ। ਪਰ ਬਾਅਦ ਵਿੱਚ ਕੁੜੀ ਗੇਮ ਖੇਡ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਜਿਲ਼੍ਹਾ ਮੋਗਾ ਅਧੀਨ ਆਉਂਦੇ ਪਿੰਡ ਮੰਗੇਵਾਲਾ ਦੇ ਇਕ ਨੌਜਵਾਨ ਦੀ ਹੈ। ਜਿਸ ਦੀ ਮੌਤ 1 ਨਵੰਬਰ ਨੂੰ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਣ ਦੀ ਸੂਚਨਾ ਮਿਲੀ ਹੈ।

ਮ੍ਰਿਤਕ ਦੇ ਪਿਤਾ ਵੱਲੋ ਪਿੰਡ ਦੀ ਹੀ ਇੱਕ ਕੁੜੀ ਅਤੇ ਉਸ ਦੇ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਚਮਕੌਰ ਸਿੰਘ 21 ਸਾਲ ਦੇ ਗੁਆਂਢ ਵਿਚ ਰਹਿਣ ਵਾਲੀ ਮਾਇਆ ਨਾਮਕ ਇਕ ਕੁੜੀ ਨਾਲ ਪਿਛਲੇ 6 ਸਾਲਾਂ ਤੋਂ ਪ੍ਰੇਮ ਸੰਬੰਧ ਚੱਲ ਰਹੇ ਸਨ । ਜਿਸ ਕਰਕੇ ਦੋਨੋਂ ਵਿਆਹ ਕਰਵਾਉਣਾ ਚਾਹੁੰਦੇ ਸਨ। ਪਰ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ ।

ਘਟਨਾ 28 ਅਕਤੂਬਰ ਦੀ ਹੈ ਜਿਸ ਦਿਨ ਚਮਕੌਰ ਸਿੰਘ ਆਪਣੇ ਘਰ ਛੱਤ ਤੇ ਸੁੱਤਾ ਹੋਇਆ ਸੀ ਤਾਂ, ਮਾਇਆ ਜ਼ਹਿਰੀਲੀ ਪੀਣ ਵਾਲੀ ਇਕ ਦਵਾਈ ਦੀ ਬੋਤਲ ਲੈ ਕੇ ਉਨ੍ਹਾਂ ਦੇ ਘਰ ਦੇ ਕੋਲ ਵਾਲੀ ਗਲੀ ਵਿੱਚ ਆਈ ਸੀ । ਜਿਸ ਨੇ ਉਹ ਦਵਾਈ ਚਮਕੌਰ ਸਿੰਘ ਨੂੰ ਛੱਤ ਤੇ ਸੁੱਟ ਦਿੱਤੀ । ਉਸ ਲੜਕੀ ਵੱਲੋਂ ਹੀ ਚਮਕੌਰ ਸਿੰਘ ਨੂੰ ਕਿਹਾ ਗਿਆ ਕਿ ਜੇ ਆਪਾਂ ਇਕੱਠੇ ਜੀ ਨਹੀਂ ਸਕਦੇ, ਆਪਣਾ ਵਿਆਹ ਨਹੀਂ ਹੋ ਸਕਦਾ, ਪਰ ਆਪਾਂ ਦੋਵੇਂ ਮਰ ਤਾਂ ਸਕਦੇ ਹਾਂ।

ਇਸ ਲਈ ਅੱਧੀ ਦਵਾਈ ਤੂੰ ਪੀ ਕੇ ਅੱਧੀ ਬੋਤਲ ਮੈਨੂੰ ਵਾਪਸ ਕਰਦੇ ,ਉਹ ਦਵਾਈ ਮੈਂ ਪੀ ਲੈਣੀ ਹੈ। ਚਮਕੌਰ ਸਿੰਘ ਉਸਦੀਆਂ ਗੱਲਾਂ ਵਿੱਚ ਆ ਗਿਆ , ਅੱਧੀ ਬੋਤਲ ਦਵਾਈ ਦੀ ਪੀ ਕੇ ਅੱਧੀ ਉਸ ਨੂੰ ਦੇ ਦਿੱਤੀ। ਜਿਸ ਨੂੰ ਉਹ ਆਪਣੇ ਨਾਲ ਲੈ ਗਈ।ਇਸ ਤਰਾਂ ਹੀ ਚਮਕੌਰ ਸਿੰਘ ਦੀ ਹਾਲਤ ਵਿਗੜਨ ਕਾਰਨ ਉਸ ਨੂੰ ਮੋਗਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ।

ਜਿਥੇ ਉਸ ਦੀ ਮੌਤ ਹੋ ਗਈ । ਚਮਕੌਰ ਸਿੰਘ ਦੇ ਪਿਤਾ ਪਰਗਟ ਸਿੰਘ ਵੱਲੋਂ ਪੁਲਿਸ ਨੂੰ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਪੁਲੀਸ ਵੱਲੋਂ ਲਾਸ਼ ਕਬਜ਼ੇ ਵਿੱਚ ਲੈ ਕੇ ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲੜਕੀ ਤੇ ਉਸ ਦਾ ਪਰਿਵਾਰ ਫਰਾਰ ਦੱਸਿਆ ਜਾ ਰਿਹਾ ਹੈ।