ਆਈ ਤਾਜਾ ਵੱਡੀ ਖਬਰ

ਹਵਾਈ ਯਾਤਰਾ ਜ਼ਰੀਏ ਆਪਣੇ ਸਫਰ ਨੂੰ ਤੈਅ ਕਰਨਾ ਹਰ ਇੱਕ ਨੂੰ ਰੋਮਾਂਚਕ ਲੱਗਦਾ ਹੈ। ਆਪਣੇ ਯਾਤਰੀਆਂ ਨੂੰ ਆਕਰਸ਼ਤ ਕਰਨ ਦੇ ਲਈ ਵੱਖ-ਵੱਖ ਹਵਾਈ ਕੰਪਨੀਆਂ ਸਮੇਂ ਸਮੇਂ ‘ਤੇ ਬਹੁਤ ਸਾਰੇ ਆਫਰ ਦਿੰਦੀਆਂ ਹਨ ਤਾਂ ਜੋ ਉਹ ਵੱਧ ਤੋਂ ਵੱਧ ਲੋਕਾਂ ਨੂੰ ਹਵਾਈ ਯਾਤਰਾ ਲਈ ਪ੍ਰੇਰਿਤ ਕਰ ਸਕਣ। ਹਾਲ ਹੀ ਦੇ ਵਿੱਚ ਏਅਰ ਇੰਡੀਆ ਵੱਲੋਂ ਯਾਤਰੀਆਂ ਦੀਆਂ ਸੁਵਿਧਾਵਾਂ ਵਿੱਚ ਵਾਧਾ ਕਰਦੇ ਹੋਏ ਅਤੇ ਦੀਵਾਲੀ ਦਾ ਤੋਹਫ਼ਾ ਦਿੰਦੇ ਹੋਏ ਕੈਨੇਡਾ ਅਤੇ ਅਮਰੀਕਾ ਦੀਆਂ ਉਡਾਨਾਂ ਦੌਰਾਨ ਵਾਧੂ ਸਮਾਨ ਲੈ ਕੇ ਜਾਣ ਉੱਤੇ ਹੋਣ ਵਾਲੇ ਖ਼ਰਚੇ ਨੂੰ ਜ਼ੀਰੋ ਕਰ ਦਿੱਤਾ ਹੈ। ਇਸ ਖ਼ਬਰ ਨੇ ਯਾਤਰੀਆਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ। ਏਅਰ ਇੰਡੀਆ ਤੋਂ ਬਾਅਦ ਹੁਣ ਸਪਾਈਸ ਜੈੱਟ ਨੇ ਦੁਆਬੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਹੈ।

ਪੰਜਾਬ ਦੇ ਦੁਆਬਾ ਏਰੀਏ ‘ਚ ਬਣੇ ਆਦਮਪੁਰ ਏਅਰਪੋਰਟ ਤੋਂ ਸਪਾਈਸ ਜੈੱਟ ਹੁਣ ਮੁੰਬਈ ਨੂੰ ਸਿੱਧੀ ਨਵੀਂ ਫਲਾਈਟ ਸ਼ੁਰੂ ਕਰਨ ਜਾ ਰਿਹਾ ਹੈ। ਖੁਸ਼ਖਬਰੀ ਵਾਲੀ ਗੱਲ ਇਹ ਹੈ ਕਿ ਇਹ ਫ਼ਲਾਈਟ ਰੋਜ਼ਾਨਾ ਚਲੇਗੀ। ਫਲਾਈਟ ਨੰਬਰ ਐੱਸਜੀ 2402 ਸਵੇਰੇ 10:05 ਤੋਂ ਮੁੰਬਈ ਤੋਂ ਉੱਡ ਕੇ ਤਕਰੀਬਨ 3:30 ਘੰਟੇ ਦਾ ਸਫ਼ਰ ਤੈਅ ਕਰ ਕੇ ਦੁਪਹਿਰ 1:35 ‘ਤੇ ਆਦਮਪੁਰ ਏਅਰਪੋਰਟ ਉਪਰ ਪਹੁੰਚਿਆ ਕਰੇਗੀ।

ਇੱਥੇ ਅੱਧੇ ਘੰਟੇ ਦੇ ਆਰਾਮ ਤੋਂ ਬਾਅਦ ਫਲਾਈਟ ਨੰਬਰ ਐੱਸਜੀ 2403 ਦੁਪਹਿਰ 2:05 ਵਜੇ ਚੱਲ ਕੇ ਮੁੰਬਈ ਸ਼ਾਮੀਂ 5:25 ਉਪਰ ਤਕਰੀਬਨ 3:20 ਘੰਟੇ ਦਾ ਸਫ਼ਰ ਤੈਅ ਕਰਕੇ ਪਹੁੰਚੇਗੀ। ਸਪਾਈਸਜੈੱਟ ਵੱਲੋਂ ਆਦਮਪੁਰ ਏਅਰਪੋਰਟ ਤੋਂ ਮੁੰਬਈ ਲਈ ਇਹ ਉਡਾਣ 25 ਨਵੰਬਰ ਨੂੰ ਸ਼ੁਰੂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਪਾਈਸ ਜੈੱਟ ਵੱਲੋਂ ਆਦਮਪੁਰ ਏਅਰਪੋਰਟ ‘ਤੇ 20 ਨਵੰਬਰ ਤੋਂ ਦਿੱਲੀ ਲਈ ਉਡਾਨ ਸੇਵਾ

ਮੁੜ ਤੋਂ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ। ਆਦਮਪੁਰ-ਦਿੱਲੀ ਹਵਾਈ ਸੇਵਾ ਦਾ ਸਮਾਂ ਹਫ਼ਤੇ ਦੇ ਆਖ਼ਰੀ ਤਿੰਨ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਤੈਅ ਕੀਤਾ ਗਿਆ ਹੈ। ਪਰ ਆਦਮਪੁਰ ਤੋਂ ਜੈਪੁਰ ਨੂੰ ਜਾਂਦੀ ਹਵਾਈ ਉਡਾਣ ਅਜੇ ਤੱਕ ਦੁਬਾਰਾ ਸ਼ੁਰੂ ਨਹੀਂ ਕੀਤੀ ਗਈ। ਅਜਿਹੀ ਆਸ ਹੈ ਕਿ ਇਹ ਸੇਵਾ ਵੀ ਜਲਦ ਹੀ ਸ਼ੁਰੂ ਕੀਤੀ ਜਾ ਸਕਦੀ ਹੈ।


                                       
                            
                                                                   
                                    Previous Postਮਾਮਿਆਂ ਦੇ ਘਰੇ ਮੌਤ ਖਿੱਚ ਲਿਆਈ ਪੰਜ ਸਾਲ ਦੀ ਬਚੀ ਨੂੰ – ਏਦਾਂ ਮਿਲੀ ਮੌਤ ਨਿਕਲੀਆਂ ਸਭ ਦੀਆਂ ਧਾਹਾਂ
                                                                
                                
                                                                    
                                    Next Postਕਰਲੋ ਘਿਓ ਨੂੰ ਭਾਂਡਾ ਟਰੰਪ ਲਾਉਣ ਨੂੰ ਫਿਰ ਰਿਹਾ ਇਹ ਗੇਮ – ਸਾਰੀ ਦੁਨੀਆਂ ਹੋ ਰਹੀ ਹੈਰਾਨ
                                                                
                            
               
                             
                                                                            
                                                                                                                                             
                                     
                                     
                                    



