BREAKING NEWS
Search

189 ਲੋਕਾਂ ਦੀ ਮੌਤ ਤੋਂ ਪਹਿਲਾਂ ਹੀ ਮੌਤ ਨੇ ਦਿਤੇ ਸਨ ਇਹ ਸੰਕੇਤ …..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਸੋਮਵਾਰ ਨੂੰ ਇੰਡੋਨੇਸ਼ੀਆ ‘ਚ ਲਾਇਨ ਏਅਰਲਾਈਨਜ਼ ਦਾ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ‘ਚ 189 ਲੋਕਾਂ ਦੀ ਮੌਤ ਹੋ ਗਈ। ਹਾਦਸੇ ਨੂੰ ਲੈ ਕੇ ਕਈ ਖੁਲਾਸੇ ਹੋ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਜਹਾਜ਼ ਪਹਿਲਾਂ ਹੀ ਤਕਨੀਕੀ ਸਮੱਸਿਆਵਾਂ ਨਾਲ ਜੂਝ ਰਿਹਾ ਸੀ। ਜਹਾਜ਼ ਦੇ ਤਕਨੀਕੀ ਲਾਗ ਦੇ ਮਿਲਣ ਮਗਰੋਂ ਪਤਾ ਲੱਗਾ ਹੈ ,,,,,ਕਿ ਜਹਾਜ਼ ਦਾ ਇਕ ਅਜਿਹਾ ਯੰਤਰ (ਟੂਲ) ਸੀ, ਜਿਸ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਅਤੇ ਪਾਇਲਟ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਸਾਥੀ ਪਾਇਲਟ ਨੂੰ ਵੀ ਦਿੱਤੀ ਸੀ। ਫਲਾਈਟ ਰਡਾਰ 24 ਦਾ ਡਾਟਾ ਦਿਖਾਉਂਦਾ ਹੈ ਕਿ ਜਹਾਜ਼ ਦੇ ਉਡਾਣ ਭਰਨ ਦੇ ਤਕਰੀਬਨ 2 ਮਿੰਟ ਦੇ ਅੰਦਰ ਹੀ ਉਸ ‘ਚ ਖਰਾਬੀ ਦੇ ਸੰਕੇਤ ਮਿਲੇ ਸਨ। ਸ਼ਾਇਦ ਮੌਤ ਨੇ ਪਹਿਲਾਂ ਹੀ ਸੰਕੇਤ ਦੇ ਦਿੱਤੇ ਸਨ ਪਰ ਬਦਕਿਸਮਤੀ ਨਾਲ ਇਸ ਹਾਦਸੇ ਨੂੰ ਟਾਲਿਆ ਨਾ ਜਾ ਸਕਿਆ।
PunjabKesari
ਜਹਾਜ਼ ‘ਚ ਖਰਾਬੀ ਦੇ ਸੰਕੇਤ ਮਿਲਣ ‘ਤੇ ਉਹ 2000 ਫੁੱਟ ‘ਤੇ ਪੁੱਜ ਗਿਆ ਸੀ।,,,,,, ਜਹਾਜ਼ 5000 ਫੁੱਟ ਚੜ੍ਹਨ ਤੋਂ ਪਹਿਲਾਂ 500 ਫੁੱਟ ਤੋਂ ਜ਼ਿਆਦਾ ਹੇਠਾਂ ਆਇਆ ਸੀ। ਜਹਾਜ਼ ਨੇ ਆਖਰੀ ਪਲਾਂ ‘ਚ ਸਪੀਡ ਹਾਸਲ ਕਰ ਲਈ ਸੀ। ਜਦ ਜਹਾਜ਼ ਦਾ ਸੰਪਰਕ ਟੁੱਟਿਆ ਤਾਂ ਉਹ 3650 ਫੁੱਟ ‘ਤੇ ਪੁੱਜ ਚੁੱਕਾ ਸੀ।
PunjabKesari
ਖੋਜ ਦਲ ਨੂੰ ਮਿਲੇ ਮਨੁੱਖੀ ਅਵਸ਼ੇਸ਼—
ਇੰਡੋਨੇਸ਼ੀਆ ਦੇ ਖੋਜ ਅਤੇ ਜਾਂਚ ਦਲ ਨੇ ਜਾਵਾ ਸਮੁੰਦਰ ‘ਚ ਉਸ ਥਾਂ ਤੋਂ ਮੰਗਲਵਾਰ ਨੂੰ ਮਨੁੱਖੀ ਅਵਸ਼ੇਸ਼ ਬਰਾਮਦ ਕੀਤੇ ਹਨ, ਜਿੱਥੇ ਲਾਇਨ ਏਅਰ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਖੋਜ ਦਲਾਂ ਨੇ ਮਨੁੱਖੀ ਅਵਸ਼ੇਸ਼ਾਂ ਨੂੰ ਇਕੱਠੇ ਕਰਕੇ 10 ਬੈਗ ਭਰੇ ਹਨ।,,,,,, ਉਨ੍ਹਾਂ ਨੇ ਦੱਸਿਆ ਕਿ ਡੀ. ਐੱਨ. ਏ. ਜਾਂਚ ਲਈ ਮਨੁੱਖੀ ਅਵਸ਼ੇਸ਼ਾਂ ਨੂੰ ਜਕਾਰਤਾ ਲਿਆਇਆ ਜਾਵੇਗਾ। ਇਸ ‘ਚ ਇਕ ਬੱਚੇ ਦੇ ਅਵਸ਼ੇਸ਼ ਵੀ ਸ਼ਾਮਲ ਹਨ।
PunjabKesari
ਮਲਬੇ ਨਾਲ ਭਰੇ 14 ਬੈਗ ਵੀ ਇਕੱਠੇ ਕੀਤੇ ਗਏ ਹਨ। ਇਨ੍ਹਾਂ ‘ਚ ਜੁੱਤੀਆਂ, ਕੱਪੜੇ ਅਤੇ ਪਰਸ ਸ਼ਾਮਲ ਹਨ। ,,,,,,ਅਧਿਕਾਰੀਆਂ ਨੇ ਕਿਹਾ ਕਿ ਅਸੀਂ ਜਹਾਜ਼ ਦਾ ਮੁੱਖ ਹਿੱਸਾ ਲੱਭ ਰਹੇ ਹਾਂ ਅਤੇ ਸਮੁੰਦਰ ‘ਚ ਤੈਰ ਰਹੀ ਹਰ ਚੀਜ਼ ਚੁੱਕ ਰਹੇ ਹਾਂ ਤਾਂ ਕਿ ਇਸ ਹਾਦਸੇ ਬਾਰੇ ਹੋਰ ਜਾਣਕਾਰੀ ਮਿਲ ਸਕੇ।