BREAKING NEWS
Search

ਹੋ ਗਈ ਬੱਲੇ ਬੱਲੇ : ਵਿਦੇਸ਼ ਚ ਦੇਸੀ ਮੁੰਡਾ ਰਾਤੋ ਰਾਤ ਇਸ ਤਰਾਂ ਬਣ ਗਿਆ ਕਰੋੜਪਤੀ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿਚ ਜਿਥੇ ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਜਿਸ ਕਾਰਨ ਲੋਕਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਦੀ ਕਿਸਮਤ ਚਮਕਣ ਲੱਗੇ ਵੀ ਸਮਾਂ ਨਹੀਂ ਲੱਗਦਾ। ਸਿਆਣੇ ਵੀ ਸੱਚ ਹੀ ਕਹਿੰਦੇ ਹਨ ਕਿ ਜਦੋਂ ਵੀ ਉਹ ਉਪਰ ਵਾਲਾ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਇਹ ਕਹਾਵਤ ਬਹੁਤ ਬਾਰ ਸੱਚ ਹੋਈ ਹੈ। ਬਹੁਤ ਸਾਰੇ ਲੋਕਾਂ ਦੀ ਅਚਾਨਕ ਹੀ ਕਿਸਮਤ ਚਮਕ ਜਾਂਦੀ ਹੈ ਜਿਨ੍ਹਾਂ ਵੱਲੋਂ ਉਸ ਦੀ ਕਲਪਨਾ ਵੀ ਨਹੀਂ ਕੀਤੀ ਜਾਂਦੀ। ਆਏ ਦਿਨ ਹੀ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ। ਹੁਣ ਵਿਦੇਸ਼ ਵਿਚ ਦੇਸੀ ਮੁੰਡਾ ਰਾਤੋ-ਰਾਤ ਇਸ ਤਰਾਂ ਕਰੋੜਪਤੀ ਬਣ ਗਿਆ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦੁਬਈ ਤੋਂ ਸਾਹਮਣੇ ਆਈ ਹੈ। ਜਿੱਥੇ ਭਾਰਤ ਦੇ ਕੇਰਲ ਨਾਲ ਸਬੰਧ ਰੱਖਣ ਵਾਲੇ ਇਕ ਭਾਰਤੀ ਨਾਗਰਿਕ ਆਬੂਧਾਬੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਹੈ। ਜਿਸ ਨੂੰ ਲਾਟਰੀ ਦੀਆਂ ਟਿਕਟਾਂ ਖਰੀਦਣ ਦਾ ਸ਼ੌਂਕ ਹੈ ਅਤੇ ਉਹ ਪਿਛਲੇ ਤਿੰਨ ਸਾਲਾਂ ਤੋਂ ਅਜਿਹਾ ਕਰਦਾ ਰਿਹਾ ਸੀ। ਉਸ ਵੱਲੋਂ ਆਪਣੇ ਹੋਰ ਸਹਿਯੋਗੀਆਂ ਦੇ ਨਾਲ ਮਿਲ ਕੇ 10 ਵਿਅਕਤੀਆਂ ਵੱਲੋਂ 100 ਦਰਹਾਮ ਦਾ ਹਿੱਸਾ ਪਾ ਕੇ ਲਾਟਰੀ ਦੀ ਟਿਕਟ ਸੋਮਾਰਾਜਨ ਦੇ ਨਾਮ ਉਪਰ ਖਰੀਦੀ ਗਈ ਸੀ।

ਜਿਸ ਨੇ 20 ਮਿਲੀਅਨ ਦਰਹਾਮ ਜਾਣੀ ਕੇ 40 ਕਰੋੜ ਦਾ ਜੈਕਪਾਟ ਜਿੱਤਿਆ ਹੈ। ਜਿਸ ਕਾਰਨ ਉਹ ਬਹੁਤ ਜ਼ਿਆਦਾ ਖੁਸ਼ ਹੈ। ਹੁਣ ਇਹ ਸਾਰਾ ਪੈਸਾ ਸਾਰੇ ਦੋਸਤਾਂ ਵਿੱਚ ਬਰਾਬਰ ਵੰਡਿਆ ਜਾਵੇਗਾ। ਕਰੋਨਾ ਸੰਕਟ ਕਾਰਨ ਜਿੱਥੇ ਉਹਨਾਂ ਨੂੰ ਦੁਬਈ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਥੇ ਹੀ ਉਹ ਟੈਕਸੀ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਉਸ ਨੇ ਦੱਸਿਆ ਹੈ ਕਿ ਹੁਣ ਉਹ ਦੁਬਈ ਵਿੱਚ ਨਵੇਂ ਕਾਰੋਬਾਰ ਲਈ ਇਕ ਦੋਸਤ ਨਾਲ ਭਾਈਵਾਲੀ ਕਰ ਸਕਦਾ ਹੈ।

ਇਸ ਦੇ ਨਾਲ ਹੀ ਖੁਸ਼ੀ ਸਾਂਝੀ ਕਰਦੇ ਹੋਏ ਉਸ ਨੇ ਕਿਹਾ ਕਿ ਭਾਰਤ ਵਿੱਚ ਉਹ ਆਪਣੇ ਪਰਿਵਾਰ, ਕੇਰਲ ਵਿੱਚ ਰਹਿਣ ਵਾਲੀਆਂ ਭੈਣਾ ਨੂੰ ਭਾਰਤ ਵਿੱਚ ਜ਼ਮੀਨ ਖਰੀਦ ਕੇ ਦਵੇਗਾ। ਉਨ੍ਹਾਂ ਕਿਹਾ ਕਿ ਅਜੇ ਵੀ ਯਕੀਨ ਨਹੀਂ ਆ ਰਿਹਾ ਕਿ ਉਹ ਇੰਨੀ ਵੱਡੀ ਰਾਸ਼ੀ ਜਿੱਤ ਚੁੱਕਾ ਹੈ। ਉਸਨੇ ਦੱਸਿਆ ਕਿ ਉਹ ਆਪਣਾ ਇਹ ਪੈਸਾ ਆਪਣੀ ਪਤਨੀ ਅਤੇ ਬੇਟੇ ਨਿਰੰਜਣ ਨੂੰ ਭਾਰਤ ਭੇਜੇਗਾ।