BREAKING NEWS
Search

ਹੁਣੇ ਹੁਣੇ ਮਸ਼ਹੂਰ ਬੋਲੀਵੁਡ ਅਦਾਕਾਰ ਅਤੇ ਸਾਂਸਦ ਸੰਨੀ ਦਿਓਲ ਲਈ ਆਈ ਇਹ ਵੱਡੀ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਕਿਸਾਨੀ ਸੰਘਰਸ਼ ਨੂੰ ਲੈ ਕੇ ਸਿਆਸਤ ਉੱਪਰ ਵੀ ਗਹਿਰਾ ਅਸਰ ਹੋਇਆ ਹੈ। ਭਾਜਪਾ ਸਰਕਾਰ ਵੱਲੋਂ ਜਿੱਥੇ 3 ਖੇਤੀ ਕਾਨੂੰਨਾ ਵਿਚ ਸੋਧ ਕਰਕੇ ਲਾਗੂ ਕੀਤੇ ਗਏ ਇਹ ਤਿੰਨ ਵਿਵਾਦਤ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਜਿੱਥੇ ਬਹੁਤ ਸਾਰੇ ਗਾਇਕ ਅਤੇ ਅਦਾਕਾਰ ਇਸ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਖੜ੍ਹੇ ਹਨ। ਉਥੇ ਹੀ ਕਈ ਪੰਜਾਬੀ ਫ਼ਿਲਮੀ ਅਦਾਕਾਰ ਅਜਿਹੇ ਹਨ ਜੋ ਇਸ ਕਿਸਾਨੀ ਸੰਘਰਸ਼ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਕੁਝ ਫਿਲਮੀ ਕਲਾਕਾਰ ਇਸ ਕਿਸਾਨੀ ਸੰਘਰਸ਼ ਦੀ ਹਮਾਇਤ ਕਾਰਨ ਚਰਚਾ ਵਿੱਚ ਹਨ ਅਤੇ ਕੁਝ ਇਸ ਦੀ ਆਲੋਚਨਾ ਕਾਰਨ। ਹੁਣ ਸੂਬੇ ਅੰਦਰ ਹੋਈਆਂ ਨਗਰ ਨਿਗਮ , ਨਗਰ ਕੌਂਸਲ, ਅਤੇ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਭਾਜਪਾ ਨੂੰ ਗਹਿਰਾ ਝਟਕਾ ਲਗਾ ਹੈ। ਹੁਣ ਮਸ਼ਹੂਰ ਬਾਲੀਵੁੱਡ ਅਦਾਕਾਰ ਅਤੇ ਸਾਂਸਦ ਸੰਨੀ ਦਿਓਲ ਬਾਰੇ ਵੀ ਇਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਤੋਂ ਜਿੱਥੇ ਫ਼ਿਲਮੀ ਅਦਾਕਾਰ ਸੰਨੀ ਦਿਓਲ ਵੱਲੋਂ ਭਾਜਪਾ ਦੇ ਉਮੀਦਵਾਰ ਵਜੋਂ ਚੋਣ ਲੜੀ ਗਈ ਸੀ ਤੇ ਜਿੱਤ ਪ੍ਰਾਪਤ ਕੀਤੀ ਗਈ ਸੀ। ਉੱਥੇ ਹੀ ਉਹ ਆਪਣੇ ਚੋਣ ਹਲਕੇ ਤੋਂ ਕਾਫ਼ੀ ਲੰਮੇ ਸਮੇਂ ਤੱਕ ਗ਼ਾਇਬ ਰਹਿੰਦੇ ਹਨ।

ਕਿਸਾਨੀ ਸੰਘਰਸ਼ ਦੇ ਚੱਲਦੇ ਹੋਏ ਲੋਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ। ਇਹ ਹੀ ਕਾਰਨ ਰਿਹਾ ਹੈ ਭਾਜਪਾ ਨੂੰ ਗੁਰਦਾਸਪੁਰ ਦੇ ਵਿੱਚ ਵੀ ਹਾਰ ਦਾ ਮੂੰਹ ਦੇਖਣਾ ਪਿਆ ਹੈ। ਗੁਰਦਾਸਪੁਰ ਵਿੱਚ ਹੋਈਆਂ 2019 ਦੀਆਂ ਚੋਣਾਂ ਦੌਰਾਨ ਲੋਕਾਂ ਵੱਲੋਂ ਇਸ ਹਲਕੇ ਤੋਂ ਸਨੀ ਦਿਓਲ ਨੂੰ ਜਿੱਤ ਪ੍ਰਾਪਤ ਕਰਵਾਈ ਗਈ ਸੀ। ਤੇ ਇਸ ਹਲਕੇ ਤੋਂ ਕਾਂਗਰਸ ਦੇ ਸੀਨੀਅਰ ਪ੍ਰਧਾਨ ਸੁਨੀਲ ਜਾਖੜ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਪਰ ਕਿਸਾਨੀ ਸੰਘਰਸ਼ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ। ਭਾਜਪਾ ਦੇ ਕੀਤੇ ਜਾ ਰਹੇ ਵਿਰੋਧ ਦੇ ਕਾਰਨ ਹੀ ਇਸ ਹਲਕੇ ਵਿਚ ਕਾਂਗਰਸ ਹੁਣ ਜਿੱਤ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਗਈ ਹੈ।

ਨਗਰ ਕੌਂਸਲ ਦੀਨਾਨਗਰ ਤੋਂ 15 ਵਾਰਡਾਂ ਵਿਚੋਂ 14 ਸੀਟਾਂ ਉਪਰ ਕਾਂਗਰਸ ਜੇਤੂ ਰਹੀ ਹੈ, ਤੇ ਇੱਕ ਸੀਟ ਉਪਰ ਆਜ਼ਾਦ ਉਮੀਦਵਾਰ। ਨਗਰ ਕੌਂਸਲ ਧਾਰੀਵਾਲ ਵਿੱਚ ਵੀ 13 ਵਾਰਡਾਂ ਦੀਆਂ ਸੀਟਾਂ ਵਿੱਚੋਂ ਕਾਂਗਰਸ 9,ਅਤੇ ਆਜ਼ਾਦ 2, ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਸੀਟਾਂ ਪ੍ਰਾਪਤ ਕੀਤੀਆਂ ਗਈਆਂ ਹਨ। ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਵਿੱਚ 13 ਵਾਰਡਾਂ ਵਿੱਚੋਂ 12 ਕਾਂਗਰਸ, 1 ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿਚ ਪਾਈ ਹੈ। ਨਗਰ ਕੌਂਸਲ ਕਾਦੀਆਂ ਦੇ ਕੁੱਲ 15 ਵਾਰਡ ਵਿਚੋਂ 7 ਸ਼੍ਰੋਮਣੀ ਅਕਾਲੀ ਦਲ , 6 ਕਾਂਗਰਸ ਦੇ ਦੋ ਆਜ਼ਾਦ ਉਮੀਦਵਾਰ ਜਿੱਤੇ ਹਨ। ਬਟਾਲਾ ਨਗਰ ਨਿਗਮ ਵਿਚ ਕੁਲ 50 ਵਾਰਡਾਂ ਵਿਚੋਂ 36 ਵਿੱਚ ਕਾਂਗਰਸ ,6 ਸ਼੍ਰੋਮਣੀ ਅਕਾਲੀ ਦਲ , 3 ਆਮ ਆਦਮੀ ਪਾਰਟੀ, 4 ਭਾਜਪਾ, 1 ਆਜ਼ਾਦ ਉਮੀਦਵਾਰ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ ਹੈ।