ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਪੰਜਾਬ ਪਹੁੰਚੇ ਹੋਏ ਹਨ। ਅਗਲੇ ਇੱਕ ਹਫਤੇ ਤੱਕ ਉਹ ਲੁਧਿਆਣਾ ਵਿੱਚ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ਕਰਨਗੇ। ਇਹ ਫ਼ਿਲਮ ਬਟਵਾਰੇ ਅਤੇ ਰਿਫਿਊਜ਼ੀ ਕੈਂਪਾਂ ਤੋਂ ਪ੍ਰੇਰਿਤ ਹੈ ਅਤੇ
ਕੋਰੀਅਨ ਫਿ਼ਲਮ ‘Ode To My Father’ ਦੀ ਰੀਮੇਕ ਹੈ। ਫਿਲਮ ਦੀ ਸ਼ੂਟਿੰਗ ਫਾਈਨਲ ਫੇਜ਼ ਵਿੱਚ ਹੈ ,,,, ਜਿਸ ਲਈ ਸਲਮਾਨ ਅਤੇ ਫਿ਼ਲਮ ਦੀ ਟੀਮ ਪੰਜਾਬ ਪਹੁੰਚੀ ਹੈ। ਇਸ ਫ਼ਿਲਮ ਵਿੱਚ ਸਲਮਾਨ ਖਾਨ ਦੇ ਨਾਲ, ਕੈਟਰੀਨਾ ਖੈਫ, ਦਿਸ਼ਾ ਪਟਾਨੀ ਅਤੇ ਸੁਨੀਲ ਗਰੋਵਰ ਮੁੱਖ ਭੂਮਿਕਾਵਾਂ ਨਿਭਾ ਰਹੇ ਨੇ।
ਫਿਲਮ ‘ਭਾਰਤ’ ਅਗਲੇ ਸਾਲ ਈਦ ਮੌਕੇ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਇਹ ਫੋਟੋ ਸਲਮਾਨ ਦੀ ਮੁੰਬਈ ਏਅਰਪੋਰਟ ਦੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
