BREAKING NEWS
Search

ਹੁਣੇ ਹੁਣੇ ਪੰਜਾਬ ਦੇ ਇਸ ਚੋਟੀ ਦੇ ਰਾਜਨੀਤਕ ਆਗੂ ਦੀ ਹੋਈ ਅਚਾਨਕ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਇਕ ਪਾਸੇ ਦੇਸ਼ ਵਿੱਚ ਕੋਈ ਬਿਮਾਰੀ ਦੇ ਕਾਰਨ ਹਾਲਾਤ ਨਾਜ਼ੁਕ ਬਣੇ ਹੋਏ ਹਨ ਕਿਉਂਕਿ ਹਰ ਚੌਵੀ ਘੰਟਿਆਂ ਬਾਅਦ ਦੇਸ਼ ਵਿਚ ਲੱਖਾਂ ਦੀ ਗਿਣਤੀ ਵਿੱਚ ਕਰੋਨਾ ਦੇ ਕੇਸ ਦਰਜ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਦੂਜੇ ਪਾਸੇ ਦੇਸ਼ ਵਿਚ ਰਾਜਨੀਤਿਕ ਅਤੇ ਬਾਲੀਵੁੱਡ ਨਾਲ ਸਬੰਧਿਤ ਮੰਦਭਾਗੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਹੁਣ ਰਾਜਨੀਤਿਕ ਹਲਕਿਆਂ ਤੋਂ ਇਕ ਮਾੜੀ ਖਬਰ ਸਾਹਮਣੇ ਆ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਕ ਪ੍ਰਸਿਧ ਰਾਜਨੀਤਕ ਨੇਤਾ ਰਹਿ ਚੁੱਕੇ ਭਾਜਪਾ ਦੇ ਸਾਬਕਾ ਵਿਧਾਇਕ ਸਬੰਧੀ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ।

ਇਸ ਖਬਰ ਤੋਂ ਬਾਅਦ ਰਾਜਨੀਤਕ ਹਲਕਿਆਂ ਵਿਚ ਖਾਮੋਸ਼ੀ ਛਾ ਗਈ ਅਤੇ ਹਰ ਪਾਸੇ ਸੋਗ ਦੀ ਲਹਿਰ ਹੈ।ਦਰਅਸਲ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਸ਼ ਸਾਹਨੀ ਸਬੰਧੀ ਤੇ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਗਦੀਸ਼ ਸਾਹਨੀ ਇਕ ਪ੍ਰਸਿੱਧ ਰਾਜਨੀਤਿਕ ਆਗੂ ਹਨ। ਜਿਨ੍ਹਾਂ ਨੇ ਰਾਜਨੀਤੀ ਦੇ ਵਿਚ ਬਹੁਤ ਨਾਮਣਾ ਖੱਟਿਆ ਹੈ। ਪਰ ਹੁਣ ਅਚਾਨਕ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਜਗਦੀਸ਼ ਸਾਹਨੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਜ਼ੇਰੇ ਇਲਾਜ਼ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਹੁਣ ਉਹ ਬਿਮਾਰੀ ਦੇ ਚਲਦਿਆਂ ਜ਼ਿੰਦਗੀ ਅਤੇ ਮੌਤ ਦੀ ਜੰਗ ਵਿਚ ਹਾਰ ਚੁੱਕੇ ਹਨ ਅਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਦੱਸ ਦਈਏ ਕਿ ਜਗਦੀਸ਼ ਸਾਹਨੀ ਤਿੰਨ ਵਾਰ ਭਾਜਪਾ ਦੇ ਵਿਧਾਇਕ ਰਹਿ ਚੁੱਕੇ ਹਨ। ਪ੍ਰੰਤੂ 2012 ਵਿੱਚ ਜਗਦੀਸ਼ ਸਾਹਨੀ ਨੇ ਭਾਜਪਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।

ਇਸ ਤੋਂ ਇਲਾਵਾ ਉਨ੍ਹਾਂ ਦੇ ਵੱਲੋਂ ਵਿਧਾਨ ਸਭਾ ਚੋਣਾ ਲਈ ਟਿਕਟ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹ ਭਾਜਪਾ ਪਾਰਟੀ ਤੋਂ ਨਾਤਾ ਤੋੜ ਲਿਆ ਸੀ ਅਤੇ ਇਸ ਤੋਂ ਬਾਅਦ ਉਹ ਕਾਂਗਰਸ ਪਾਰਟੀ ਦੇ ਵਿਚ ਸ਼ਾਮਲ ਹੋ ਗਏ ਸਨ। ਪ੍ਰੰਤੂ ਹੁਣ ਉਨ੍ਹਾਂ ਸਬੰਧੀ ਇਸ ਮੰਦਭਾਗੀ ਖਬਰ ਤੋਂ ਬਾਅਦ ਹਰ ਪਾਸੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ। ਇਸ ਤੋ ਇਲਾਵਾ ਹਰ ਕੋਈ ਇਸ ਹਾਲਾਤ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ।