BREAKING NEWS
Search

ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਕਬੱਡੀ ਦਾ ਧਰੂ ਤਾਰਾ ਮੰਨੇ ਜਾਂਦੇ ਮਸ਼ਹੂਰ ਖਿਡਾਰੀ ਦੀ ਹੋਈ ਮੌਤ , ਕੱਲ੍ਹ ਹੋਵੇਗਾ ਸਸਕਾਰ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਪੰਜਾਬ ਵਿੱਚ ਜਿੱਥੇ ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਉਥੇ ਹੀ ਆਏ ਦਿਨ ਵਾਪਰਨ ਵਾਲੇ ਸੜਕ ਹਾਦਸਿਆਂ ਬਿਮਾਰੀਆਂ ਅਤੇ ਹੋਰ ਬਹੁਤ ਸਾਰੇ ਕਾਰਨਾਂ ਦੇ ਕਾਰਨ ਕਈ ਲੋਕਾਂ ਦੀ ਜਾਨ ਜਾ ਰਹੀ ਹੈ। ਇਸ ਸੰਸਾਰ ਤੋਂ ਜਾਣ ਵਾਲੇ ਇਨ੍ਹਾਂ ਲੋਕਾਂ ਦੇ ਪਰਿਵਾਰਾਂ ਵਿੱਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਗੱਲ ਕੀਤੀ ਜਾਵੇ ਵੱਖ-ਵੱਖ ਖੇਤਰਾਂ ਦੀ ਜਿਵੇਂ ਫ਼ਿਲਮੀ ਜਗਤ, ਖੇਡ ਜਗਤ, ਸੰਗੀਤ ਜਗਤ ਮਨੋਰੰਜਨ ਜਗਤ ਧਾਰਮਿਕ ਜਗਤ ਅਤੇ ਸਾਹਿਤ ਜਗਤ ਵਿਚੋਂ ਵੀ ਬਹੁਤ ਸਾਰੀਆਂ ਸਖ਼ਸ਼ੀਅਤਾਂ ਇੱਕ ਤੋਂ ਬਾਅਦ ਇਕ ਸਾਨੂੰ ਹਮੇਸ਼ਾ ਲਈ ਛੱਡ ਕੇ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੀਆ ਹਨ। ਉਨ੍ਹਾਂ ਦੀ ਕਮੀ ਵੱਖ-ਵੱਖ ਖੇਤਰਾਂ ਵਿੱਚ ਕਦੇ ਪੂਰੀ ਨਹੀਂ ਹੋ ਸਕਦੀ।

ਹੁਣ ਪੰਜਾਬ ਵਿੱਚ ਕਹਿਰ ਵਾਪਰਿਆ ਹੈ ਜਿਥੇ ਕਬੱਡੀ ਦਾ ਧਰੂ-ਤਾਰਾ ਮੰਨੇ ਜਾਂਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਹੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਕਾ ਖੇਹਰਿਆ ਵਾਲਾ ਕਬੱਡੀ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਦਿਲਾਂ ਦੀ ਧੜਕਨ ਵਾਲੇ ਇਸ ਨੌਜਵਾਨ ਖ਼ਿਡਾਰੀ ਦੇ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਖਬਰ ਨੂੰ ਸੁਣਦੇ ਹੀ ਖੇਡ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਖਿਡਾਰੀ ਨੇ ਜਿੱਥੇ ਪਾਕਿਸਤਾਨ ਵਿੱਚ ਵੀ ਭਾਰਤ ਦੀ ਕਪਤਾਨੀ ਕਰਕੇ ਧੁੰਮਾਂ ਪਾ ਕੇ ਆਪਣੀ ਵੱਖਰੀ ਪਹਿਚਾਣ ਬਣਾਈ। ਉਥੇ ਹੀ ਕਬੱਡੀ ਦੇ ਸਿਰ ਤੇ ਪੁਲਿਸ ਵਿੱਚ ਭਰਤੀ ਹੋ ਕੇ ਡੀ ਐਸ ਪੀ ਦੀ ਪਦਵੀ ਪ੍ਰਾਪਤ ਕੀਤੀ ਸੀ।

ਬਾਦਲ ਪਿੰਡ ਵਿਚ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਹਰਿਆਣੇ ਨਾਲ ਫਸੇ ਮੈਚ ਵਿਚ ਬਿਨਾਂ ਰੁੱਕੇ 12 ਦੇ 12 ਪੁਆਇੰਟ ਲੈ ਕੇ ਬੱਲੇ-ਬੱਲੇ ਕਰਵਾ ਕੇ ਬੈਸਟ ਰੇਡਰ ਹੋਣ ਦਾ ਮਾਣ ਪ੍ਰਾਪਤ ਕੀਤਾ ਅਤੇ ਬਾਰਾਂ ਸੌ ਰੁਪਏ ਦਾ ਸਪੈਸ਼ਲ ਇਨਾਮ ਮਿਲਿਆ ਸੀ। ਇਹ ਖਿਡਾਰੀ ਜਿਉਂ ਜਿਉਂ ਮੈਚ ਵਿਚ ਅੱਗੇ ਵਧਦਾ ਤਾਂ ਕਾਕਾ ਖੈਹਰਿਆ ਵਾਲਾ ਗੋਰੇ ਮੁੱਖ ਤੋਂ ਲਾਲੀ ਬਿਖੇਰਦਾ ਦਰਸ਼ਕਾਂ ਦੀ ਜਾਨ ਕੱਢ ਲੈਂਦਾ ਸੀ। ਤਕੜੇ ਸਰੀਰ ਦਾ ਮਾਲਕ ਇਹ ਖਿਡਾਰੀ ਲੋਕਾਂ ਦੇ ਦਿਲਾਂ ਵਿੱਚ ਵਸਦਾ ਸੀ ਅਤੇ ਕਬੱਡੀ ਦੇ ਹਰ ਵੱਡੇ ਤੋਂ ਵੱਡੇ ਖੇਡ ਮੇਲਿਆਂ ਦਾ ਸ਼ਿੰਗਾਰ ਬਣਦਾ ਸੀ।

ਕਬੱਡੀ ਦੇ ਪਿੜਾ ਵਿਚ ਉਂਗਲ ਖੜੀ ਕਰਕੇ ਜਦੋਂ ਇਹ ਖਿਡਾਰੀ ਨੰਬਰ ਲੈਂਦਾ ਸੀ ਤਾਂ ਦਰਸ਼ਕ ਅਸ਼-ਅਸ਼ ਕਰ ਉੱਠਦੇ ਸੀ। ਇਸ ਹੋਣਹਾਰ ਨੌਜਵਾਨ ਦਾ ਅੰਤਿਮ ਸੰਸਕਾਰ ਕਲ 2 ਜੂਨ ਨੂੰ ਦੋਰਾਹਾ ਸ਼ਹਿਰ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ। ਇਸ ਨੌਜਵਾਨ ਦੀ ਹੋਈ ਮੌਤ ਤੇ ਵੱਖ ਵੱਖ ਖਿਡਾਰੀਆਂ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।