BREAKING NEWS
Search

ਹੁਣੇ ਹੁਣੇ ਦਿਲਜਾਨ ਤੋਂ ਬਾਅਦ ਇਸ ਬਾਬਾ ਬੋਹੜ ਪੰਜਾਬੀ ਕਲਾਕਾਰ ਦੀ ਹੋਈ ਮੌਤ ਦੇਸ਼ ਵਿਦੇਸ਼ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਇਸ ਵਰ੍ਹੇ ਨੂੰ ਲੈ ਕੇ ਲੋਕਾਂ ਨੂੰ ਬਹੁਤ ਉਮੀਦਾਂ ਸਨ ਕਿ ਇਹ ਪਿਛਲੇ ਸਾਲ ਵਾਂਗ ਦੁੱਖਾਂ ਅਤੇ ਤਕਲੀਫਾਂ ਤੋਂ ਰਹਿਤ ਹੋਵੇਗਾ। ਕਿਉਂਕਿ ਪਿਛਲੇ ਵਰ੍ਹੇ ਨੇ ਦੁੱਖਾਂ ਅਤੇ ਤਕਲੀਫਾਂ ਤੋਂ ਇਲਾਵਾ ਇਸ ਸੰਸਾਰ ਦੇ ਲੋਕਾਂ ਨੂੰ ਕੁਝ ਨਹੀਂ ਦਿੱਤਾ। ਜਿਸ ਕਾਰਨ ਲੋਕਾਂ ਵੱਲੋਂ ਇਹ ਆਸ ਲਗਾਈ ਗਈ ਸੀ ਕਿ ਨਵੇਂ ਵਰ੍ਹੇ ਦੇ ਵਿਚ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਦਾ ਅੰਤ ਹੋਵੇਗਾ ਅਤੇ ਨਵਾਂ ਵਰ੍ਹਾ ਉਹਨਾਂ ਵਾਸਤੇ ਸੁੱਖ ਸਬੀਲੀ ਲੈ ਕੇ ਆਵੇਗਾ। ਪਰ ਇਹ ਸਾਲ ਵੀ ਪਿਛਲੇ ਸਾਲ ਵਾਂਗ ਹੀ ਦੁੱਖਾਂ ਦਾ ਭੰਡਾਰ ਆਪਣੇ ਨਾਲ ਲੈ ਕੇ ਆਇਆ

ਹੋਇਆ ਜਾਪਦਾ ਹੈ। ਕਿਉਂਕਿ ਰੋਜ਼ਾਨਾ ਹੀ ਸਾਨੂੰ ਦੁੱਖ ਭਰੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਅਤੇ ਇਕ ਹੋਰ ਅਜਿਹੀ ਖਬਰ ਸੁਣਨ ਨੂੰ ਮਿਲ ਰਹੀ ਹੈ ਜਿਸ ਵਿੱਚ ਭੰਗੜੇ ਦੇ ਉਸਤਾਦ ਅਤੇ ਸਿਰਮੌਰ ਸਿੱਖਿਆ ਸ਼ਾਸਤਰੀ ਪ੍ਰੋਫ਼ੈਸਰ ਇੰਦਰਜੀਤ ਸਿੰਘ ਅੱਜ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ। ਬੀਤੀ 12 ਮਾਰਚ ਨੂੰ ਜਲੰਧਰ ਸੜਕ ਹਾਦਸੇ ਦੇ ਵਿਚ ਉਨ੍ਹਾਂ ਦੇ ਸਿਰ ਉੱਪਰ ਸੱਟ ਲੱਗ ਗਈ ਸੀ ਜਿਸ ਕਾਰਨ ਉਹ ਬੇਹੋਸ਼ ਸਨ ਅਤੇ ਅੱਜ ਉਨ੍ਹਾਂ ਦਾ ਲੁਧਿਆਣਾ ਦੇ ਸੀਐਮਸੀ ਹਸਪਤਾਲ ਦੇ ਵਿੱਚ ਦੇਹਾਂਤ

ਹੋ ਗਿਆ। ਇਹ ਦੁਖਦਾਈ ਜਾਣਕਾਰੀ ਪੰਜਾਬ ਕਲਚਰਲ ਸੋਸਾਇਟੀ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਨਜ਼ਦੀਕੀ ਰਵਿੰਦਰ ਰੰਗੂਵਾਲ ਵੱਲੋਂ ਦਿੱਤੀ ਗਈ। ਪ੍ਰੋਫੈਸਰ ਇੰਦਰਜੀਤ ਸਿੰਘ ਦਾ ਹਾਲ ਚਾਲ ਪੁੱਛਣ ਵਾਸਤੇ ਉਨ੍ਹਾਂ ਦੇ ਸ਼ਾਗਿਰਦ ਮਲਕੀਤ ਸਿੰਘ ਗੋਲਡਨ ਸਟਾਰ ਅਤੇ ਲੋਕ ਗਾਇਕ ਸਰਬਜੀਤ ਚੀਮਾ ਹਸਪਤਾਲ ਵਿਖੇ ਆਏ ਸਨ। ਕਹਿਣ ਨੂੰ ਤਾਂ ਇੰਦਰਜੀਤ ਸਿੰਘ ਲਾਇਲਪੁਰ ਖਾਲਸਾ ਕਾਲਜ ਵਿਖੇ ਕਾਮਰਸ ਦੇ ਪ੍ਰੋਫੈਸਰ ਸਨ ਪਰ ਉਨ੍ਹਾਂ ਦੀ ਪਛਾਣ ਭੰਗੜੇ ਦੇ ਉਸਤਾਦ ਵਜੋਂ ਜਾਣੀ ਜਾਂਦੀ ਸੀ। ਜਿਨ੍ਹਾਂ ਨੇ ਮਲਕੀਤ ਸਿੰਘ,

ਸਰਬਜੀਤ ਚੀਮਾ, ਕੇ ਐਸ ਮੱਖਣ ਅਤੇ ਰੂਪ ਲਾਲ ਮਕਬੂਲ ਤੋਂ ਇਲਾਵਾ ਕਈ ਅਨਮੋਲ ਹੀਰਿਆਂ ਨੂੰ ਚਮਕਾਇਆ ਸੀ। ਪ੍ਰੋਫੈਸਰ ਇੰਦਰਜੀਤ ਸਿੰਘ ਗੁਰੂ ਨਾਨਕ ਖਾਲਸਾ ਕਾਲਜ ਸੁਖਚੈਨਆਣਾ ਫਗਵਾੜਾ ਅਤੇ ਜੀ ਜੀ ਐਨ ਖਾਲਸਾ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਰਹੇ ਇਸ ਤੋਂ ਇਲਾਵਾ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਜਿਸਟਰਾਰ ਵੀ ਰਹੇ। ਉਹਨਾਂ ਨੇ ਸਿਆਸਤ ਵਿੱਚ ਸਰਗਰਮ ਰਹਿੰਦਿਆਂ ਜਿਲ੍ਹਾ ਅਕਾਲੀ ਦਲ ਜਲੰਧਰ ਦੇ ਪ੍ਰਧਾਨ ਵੱਜੋਂ ਆਪਣੀਆਂ ਸੇਵਾਵਾਂ ਦਿੱਤੀਆਂ।