BREAKING NEWS
Search

ਹੁਣੇ ਹੁਣੇ ਚੋਟੀ ਦੇ ਇਸ ਮਸ਼ਹੂਰ ਬੋਲੀਵੁਡ ਐਕਟਰ ਦੀ ਵਿਗੜੀ ਸਿਹਤ ਹਸਪਤਾਲ ਕਰਾਇਆ ਗਿਆ ਦਾਖਲ , ਹੋ ਰਹੀਆਂ ਦੁਆਵਾਂ

ਤਾਜ਼ਾ ਵੱਡੀ ਖਬਰ

ਇਸ ਸਮਾਜ ਦਾ ਵਰਤਾਰਾ ਕਈ ਤਰ੍ਹਾਂ ਦੇ ਵੱਖ ਵੱਖ ਕਾਰਕਾਂ ਉੱਪਰ ਨਿਰਭਰ ਕਰਦਾ ਹੈ। ਜਿੱਥੇ ਬਹੁਤ ਸਾਰੇ ਕਾਰਕ ਸ਼ਾਮਲ ਹੋ ਕੇ ਇਸ ਸੰਸਾਰ ਨੂੰ ਚਾਲੂ ਰੱਖਣ ਦੇ ਵਿੱਚ ਮਦਦ ਕਰਦੇ ਹਨ। ਵੱਖ ਵੱਖ ਖੇਤਰ ਜਿਨ੍ਹਾਂ ਦੇ ਰਾਹੀਂ ਮਨੁੱਖ ਇਕ ਦੂਜੇ ਦੇ ਨਾਲ ਜੁੜਿਆ ਹੁੰਦਾ ਹੈ ਅਤੇ ਉਸ ਖੇਤਰ ਦੇ ਜ਼ਰੀਏ ਹੀ ਉਹ ਆਪਣੇ ਆਪ ਨੂੰ ਅੱਗੇ ਲੈ ਜਾਣ ਵਿੱਚ ਸਹਾਈ ਹੁੰਦਾ ਹੈ। ਜਦੋਂ ਵੱਖ ਵੱਖ ਖੇਤਰਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਮਨੋਰੰਜਨ ਜਗਤ ਦਾ ਨਾਮ ਸਭ ਤੋਂ ਪਹਿਲਾ ਲਿਆ ਜਾਂਦਾ ਹੈ।

ਕਿਉਂਕਿ ਇਹ ਇੱਕ ਅਜਿਹਾ ਸੰਸਾਰ ਹੁੰਦਾ ਹੈ ਜਿਸ ਦੇ ਜ਼ਰੀਏ ਅਸੀਂ ਆਪਣੇ ਹਾਵ ਭਾਵ ਨੂੰ ਵਿਅਕਤ ਕਰਦੇ ਹੋਏ ਦੁਨੀਆਂ ਦੀ ਸੱਚਾਈ ਲੋਕਾਂ ਸਾਹਮਣੇ ਲੈ ਕੇ ਆਉਂਦੇ ਹਾਂ। ਇਸ ਜਗਤ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਮਸ਼ਹੂਰ ਸਖਸ਼ੀਅਤਾ ਜੋ ਆਪਣੀ ਅਦਾਕਾਰੀ ਦੇ ਜੌਹਰ ਸਦਕਾ ਲੋਕਾਂ ਦੀਆਂ ਚਹੇਤੀਆਂ ਬਣ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਭਾਵੇਂ ਹੁਣ ਕੁਝ ਲੋਕ ਫਿਲਮੀ ਚਕਾਚੌਂਧ ਤੋਂ ਦੂਰ ਰਹਿੰਦੇ ਹਨ ਪਰ ਫਿਰ ਵੀ ਉਨ੍ਹਾਂ ਦਾ ਜ਼ਿਕਰ ਕਿਤੇ ਨਾ ਕਿਤੇ ਹੋ ਹੀ ਜਾਂਦਾ ਹੈ। ਇਸ ਸਮੇਂ ਇਕ ਬੇਹੱਦ ਗੰਭੀਰ ਕਰ ਦੇਣ ਵਾਲੀ ਖਬਰ ਸੁਨਣ ਦੇ ਵਿਚ ਸਾਹਮਣੇ ਆ ਰਹੀ ਹੈ ਕਿ ਕਲਾਕਾਰ ਇੰਡਸਟਰੀ ਦੇ ਸੀਨੀਅਰ ਅਦਾਕਾਰ ਸਤੀਸ਼ ਕੌਸ਼ਿਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ।

ਇਸ ਗੱਲ ਦੀ ਪੁਸ਼ਟੀ ਉਹਨਾਂ ਵੱਲੋਂ ਖੁਦ ਕੀਤੀ ਗਈ ਹੈ। ਉਨ੍ਹਾਂ ਕੋਰੋਨਾ ਵਾਇਰਸ ਦੇ ਕਰਵਾਏ ਗਏ ਟੈਸਟ ਸਬੰਧੀ ਜਾਣਕਾਰੀ ਸਾਂਝੇ ਕਰਦੇ ਹੋਏ ਆਖਿਆ ਕਿ ਕਿਰਪਾ ਧਿਆਨ ਦੇਵੋ। ਮੇਰਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੇਟਿਵ ਆਇਆ ਹੈ। ਪਿਛਲੇ ਕੁਝ ਦਿਨਾਂ ਤੋਂ ਜੋ ਲੋਕ ਮੇਰੇ ਸੰਪਰਕ ਵਿਚ ਆਏ ਹਨ। ਮੈਂ ਉਨ੍ਹਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣਾ ਟੈਸਟ ਕਰਵਾ ਲੈਣ। ਮੈਂ ਘਰ ਵਿਚ ਕੁਆਰੰਟੀਨ ਹਾਂ। ਤੁਹਾਡੇ ਪਿਆਰ ਅਤੇ ਆਸ਼ੀਰਵਾਦ ਦੀ ਲੋੜ ਹੈ।

ਧੰਨਵਾਦ। ਪਰ ਜੇਕਰ ਇੱਕ ਨਿੱਜੀ ਅਖਬਾਰ ਦੀ ਖਬਰ ਅਨੁਸਾਰ ਮੰਨੀਏ ਤਾਂ ਸਤੀਸ਼ ਕੌਸ਼ਿਕ ਨੂੰ ਘਰ ਵਿੱਚ ਸਾਹ ਲੈਣ ਵਿਚ ਤਕਲੀਫ ਹੋ ਰਹੀ ਸੀ। ਜਿਸਦੇ ਚਲਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਹੋਣ ਦੀ ਸਲਾਹ ਦਿੱਤੀ। ਹੁਣ ਸਤੀਸ਼ ਕੌਸ਼ਿਕ ਕੋਕਿਲਾਬੇਨ ਅੰਬਾਨੀ ਹਸਪਤਾਲ ਦੇ ਵਿਚ ਜ਼ੇਰੇ ਇਲਾਜ ਹਨ ਅਤੇ ਉਹ ਉਦੋਂ ਤੱਕ ਇੱਥੇ ਰਹਿਣਗੇ ਜਦੋਂ ਤੱਕ ਉਹ ਠੀਕ ਨਹੀਂ ਹੋ ਜਾਂਦੇ।