BREAKING NEWS
Search

ਹੁਣੇ ਹੁਣੇ ਕਿਸਾਨਾਂ ਨੇ ਦਿੱਲੀ ਦੇ ਵਿਚ ਕਰਤਾ ਇਹ ਕੰਮ, ਪੁਲਸ ਨੂੰ ਪਈਆਂ ਭਾਜੜਾਂ ਹੋ ਗਿਆ ਅਲਰਟ ਜਾਰੀ

ਹੁਣੇ ਆਈ ਤਾਜਾ ਵੱਡੀ ਖਬਰ

ਕੇਂਦਰ ਵਲੋਂ ਜਾਰੀ ਕੀਤੇ ਗਏ ਨਵੇਂ ਖੇਤੀ ਕਨੂੰਨਾਂ ਦਾ ਕਿਸਾਨਾਂ ਵਲੋਂ ਲਗਾਤਾਰ ਵਿਰੋਧ ਜਾਰੀ ਹੈ। ਪੰਜਾਬ ਚ 2 ਮਹੀਨੇ ਪ੍ਰਦਰਸ਼ਨ ਧਰਨੇ ਲਗਾਉਣ ਤੋਂ ਬਾਅਦ ਹੁਣ ਕਿਸਾਨ ਦਿੱਲੀ ਦੇ ਵਲ੍ਹ ਕੂਚ ਕਰ ਗਏ ਹਨ ਅਤੇ ਦਿੱਲੀ ਦੇ ਬਾਡਰ ਤੇ ਧਰਨੇ ਲਗਾ ਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੀਆਂ ਮੰਗਾਂ ਕਰ ਰਹੇ ਹਨ। ਹੁਣ ਇੱਕ ਵੱਡੀ ਖਬਰ ਦਿਲੀ ਦੇ ਅੰਦਰੋਂ ਆ ਗਈ ਹੈ ਜਿਸ ਨਾਲ ਦਿੱਲੀ ਪੁਲਸ ਨੂੰ ਭਾਜੜਾਂ ਪੈ ਗਈਆਂ ਹਨ ਅਤੇ ਦਿੱਲੀ ਦੇ ਵਿਚ ਪੁਲਸ ਨੂੰ ਅਲਰਟ ਕਰ ਦਿੱਤਾ ਗਿਆ ਹੈ।

ਦਿੱਲੀ ਤੋਂ ਖਬਰ ਆ ਰਹੀ ਹੈ ਕੇ ਕਈ ਕਿਸਾਨ ਵੱਖ ਵੱਖ ਰਸਤਿਆਂ ਤੋਂ ਹੁੰਦੇ ਹੋਏ ਇੰਡੀਆ ਗੇਟ ਸੀ ਹੈ ਕ ਸਾ ਗ ਨ ਤੱਕ ਜਾ ਪਹੁੰਚੇ ਹਨ ਜਿਵੇਂ ਹੀ ਪੁਲਸ ਨੂੰ ਕਿਸਾਨਾਂ ਦੇ ਪਹੁੰਚਣ ਦਾ ਪਤਾ ਲੱਗਿਆ ਤਾਂ ਉਹਨਾਂ ਨੂੰ ਭਾਜੜਾਂ ਪੈ ਗਈਆਂ ਅਤੇ ਫੋਰਨ ਹੀ ਉਹਨਾਂ ਕਿਸਾਨਾਂ ਨੂੰ ਹਿਰਾਸਤ ਵਿਚ ਲੈ ਕੇ ਨਿਰੰਕਾਰੀ ਭਵਨ ਵਿਚ ਛੱਡ ਦਿੱਤਾ ਗਿਆ ਹੈ। ਪੁਲਸ ਨੇ ਇਸ ਘਟਨਾ ਦੇ ਤੁਰੰਤ ਬਾਅਦ ਦਿੱਲੀ ਦੇ ਵਿਚ ਅਲਰਟ ਜਾਰੀ ਕਰਕੇ ਆਉਣ ਜਾਣ ਵਾਲੇ ਰਸਤਿਆਂ ਦੇ ਉਪਰ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ।

ਤਾਂ ਜੋ ਕੋਈ ਵੀ ਕਿਸਾਨ ਦਿੱਲੀ ਵਿਚ ਦਾਖਲ ਨਾ ਹੋ ਸਕੇ ਦਿਲੀ ਦੇ ਵਿਚ ਹੁਣ ਜਿਹੜਾ ਵੀ ਕਿਸਾਨ ਇੰਟਰ ਹੋਵੇਗਾ ਉਸ ਨੂੰ ਨਿਰੰਕਾਰੀ ਭਵਨ ਵਿਚ ਛੱਡ ਦਿੱਤਾ ਜਾਵੇਗਾ ਤਾਂ ਜੋ ਕੋਈ ਪ੍ਰਦਰਸ਼ਨ ਨਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਪੁਲਸ ਦੇ ਦੁਆਰਾ ਦਿੱਲੀ ਦੇ ਗੁਰਦਵਾਰਿਆਂ ਤੇ ਵੀ ਨਿਗ੍ਹਾ ਰੱਖੀ ਜਾ ਰਹੀ ਹੈ ਕੇ ਕਿਸਾਨਾਂ ਨੇ ਗੁਰਦਵਾਰਿਆਂ ਵਿਚ ਵੀ ਪ-ਨਾ-ਹ ਨਾ ਲਈ ਹੋਵੇ। ਪੁਲਸ ਕਿਸੇ ਨੂੰ ਵੀ ਬਿਨਾਂ ਇਜਾਜਤ ਦਿੱਲੀ ਵਿਚ ਇੰਟਰ ਨਹੀਂ ਹੋਣ ਦੇਣਾ ਚਾਹੁੰਦੀ।

ਪੁਲਸ ਦੇ ਦੁਆਰਾ ਜੰਤਰ-ਮੰਤਰ, ਇੰਡੀਆ ਗੇਟ, ਵਿਜੇ ਚੌਕ, ਸੰਸਦ ਭਵਨ ਦੇ ਐੱਸ ਪਾਸ ਜਿਆਦਾ ਪੁਲਸ ਤਾਇਨਾਤ ਕਰਾਰ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਤਰਾਂ ਦੇ ਪ੍ਰਦਰਸ਼ਨ ਨੂੰ ਰੋਕਿਆ ਜਾ ਸਕੇ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕੇ ਉਹਨਾਂ ਨੂੰ ਸੂਚਨਾਵਾਂ ਮਿਲ ਰਹੀਆਂ ਹਨ ਕੇ ਕਿਸਾਨ ਹੁਣ ਛੋਟੀਆਂ ਟੋਲੀਆਂ ਬਣਾ ਕੇ ਦਿੱਲੀ ਦੇ ਵਿਚ ਇੰਟਰ ਹੋਣ ਦੀਆਂ ਕੋਸ਼ਿਸ਼ਾਂ ਕਰਨਗੇ।