ਤਾਜਾ ਵੱਡੀ ਖਬਰ 

ਕੈਨੇਡਾ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ,ਜਿਸਨੇਂ ਉੱਥੇ ਵੱਸਣ ਵਾਲੇ  ਲੋਕਾਂ ਨੂੰ ਖੁਸ਼ਖਬਰੀ ਦਿੱਤੀ ਹੈ, ਉੱਥੇ ਦੇ ਬੱਚਿਆਂ, ਨਾਗਰਿਕਾਂ ਲਈ ਇਹ ਬੇਹੱਦ ਹੈਰਾਨ ਅਤੇ ਖੁਸ਼ ਕਰ ਦੇਣ ਵਾਲੀ ਖ਼ਬਰ ਹੈ। ਕਿਉਂਕਿ ਕਰੋਨਾ ਕਾਲ ਚ ਅਜਿਹਾ ਫੈਂਸਲਾ ਲੈਣਾ ਬੇਹੱਦ ਸਾਵਧਾਨੀ ਨੂੰ ਦਰਸਾਉਂਦਾ ਹੈ। ਇੱਕ ਪਾਸੇ ਵੈਸ਼ਵਿਕ ਮਹਾਂਮਾਰੀ ਆਪਣਾ ਕਹਿਰ ਬਰਸਾ ਰਹੀ, ਅਜਿਹੇ ਚ ਇਹ ਫੈਂਸਲਾ ਬੇਹੱਦ ਅਹਿਮ ਹੈ। ਸਰਕਾਰ ਦੇ ਇਸ ਫੈਂਸਲੇ ਦਾ ਕੁੱਝ ਨੇ ਸਵਾਗਤ ਕੀਤਾ ਹੈ, ਜਦਕਿ ਕੁੱਝ ਨੇ ਸਿਰੇ ਤੋਂ ਵਿਰੋਧ। ਕੁੱਝ ਪਰਿਵਾਰ ਇਸ ਫੈਂਸਲੇ ਨੂੰ ਮੰਨਣ ਨੂੰ ਤਿਆਰ ਨਹੀਂ।

ਸੂਬਾ ਸਰਕਾਰ ਟੋਰਾਂਟੋ- ਓਂਟਾਰੀਓ ਨੇ ਸਕੂਲੀ ਬੱਚਿਆਂ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਹੈ, ਦਰਅਸਲ ਇਹ ਐਲਾਨ ਇਹ ਹੈ ਕੀ ਸੋਮਵਾਰ ਤੋਂ ਕੁਝ ਸਕੂਲ ਦੁਬਾਰਾ ਖੋਲ੍ਹੇ ਜਾ ਸਕਦੇ ਨੇ, ਦੂਜੇ ਪਾਸੇ ਅੱਜੇ ਵੀ ਆਨਲਾਈਨ ਪੜਾਈ ਕੁੱਝ ਸਕੂਲਾਂ ਚ ਜਾਰੀ ਰਹੇਗੀ। ਇੱਥੇ ਇਹ ਦਸਣਾ ਬਣਦਾ ਹੈ ਕਿ ਦੱਖਣੀ ਪਬਲਿਕ ਹੈਲਥ ਯੂਨਿਟ ਦੇ ਬੱਚਿਆਂ ਨੂੰ ਹੁਣ ਮੁੜ ਜਮਾਤਾਂ ਲਗਾਉਣੀਆਂ ਪੈਣਗੀਆਂ,ਉਹ ਬੱਚੇ ਜਮਾਤਾਂ ਵਿੱਚ ਬੈਠ ਕੇ ਪੜ ਸਕਦੇ ਨੇ।ਇਹ ਸਾਰੇ ਬਿਆਨ ਸਿੱਖਿਆ ਮੰਤਰਾਲੇ ਦੇ ਵਲੋ ਜਾਰੀ ਹੋਏ ਹਨ।

ਦਸਣਯੋਗ ਹੈ ਕੀ 25 ਜਨਵਰੀ ਨੂੰ ਵਿਦਿਆਰਥੀ ਇਕ ਵਾਰ ਮੁੜ ਤੋਂ ਆਪਣੀ ਪਹਿਲਾਂ ਵਾਲੀ ਪੜਾਈ ਸ਼ੁਰੂ ਕਰ ਸਕਦੇ ਨੇ, ਪਰ ਉਹਨਾਂ ਨੂੰ ਹਰ ਇਕ ਹਿਦਾਇਤ ਦੀ ਪਾਲਣਾ ਕਰਨੀ ਪਵੇਗੀ, ਮਹਾਂਮਾਰੀ ਨੂੰ ਰੋਕਣ ਲਈ ਜੌ ਬੇਹੱਦ ਜਰੂਰੀ ਗਲਾਂ ਨੇ ਉਹਨਾਂ ਤੇ ਅਮਲ ਕਰਨਾ ਪਵੇਗਾ। ਕਿਸੇ ਵਲੋਂ ਵੀ ਜੇ ਹਿਦਾਇਤਾਂ ਦੀ ਪਾਲਣਾ ਨਾ ਕੀਤੀ ਗਈ ਤੇ ਉਸਤੇ ਕਾਰਵਾਈ ਵੀ ਹੋ ਸਕਦੀ ਹੈ।ਸਭ ਦੇ ਲਈ ਮਾਸਕ ਪਾਉਣਾ, ਬਾਰ ਬਾਰ ਹੱਥ ਧੋਣੇ, ਸਮਾਜਿਕ ਦੂਰੀ ਦੀ ਪਾਲਣਾ ਬੇਹੱਦ ਜ਼ਰੂਰੀ ਹੈ।

ਕਿੰਨਾਂ ਕਿੰਨਾਂ ਖੇਤਰਾਂ ਦੇ ਵਿਦਿਆਰਥੀ ਮੁੜ ਸਕੂਲ ਜਾਣਗੇ ਆਓ ਜ਼ਰਾ ਝਾਂਤ ਮਾਰ ਲੈਂਦੇ ਹਾਂ -ਰੈਨਫਰੀਊ ਕਾਊਂਟੀ ਤੇ ਜ਼ਿਲ੍ਹਾ ਹੈਲਥ ਯੁਨਿਟ , ਪੀਟਰਬਰੋਹ ਪਬਲਿਕ ਹੈਲਥ ਲੀਡਜ਼, ਗ੍ਰੀਨਵਿਲੇ ਅਤੇ ਲੈਂਡਮਾਰਕ ਜ਼ਿਲ੍ਹਾ ਹੈਲਥ ਯੁਨਿਟ ਕਿੰਗਸਟਨ, ਫਰੰਟਨੈਕ ਅਤੇ ਲੈਨੋਕਸ ਐਂਡ ਐਡਿੰਗਟਨ ਹੈਲਥ ਯੁਨਿਟ  ਹਾਸਟਿੰਗਸ ਐਂਡ ਪ੍ਰਿੰਸ ਐਡਵਰਡ ਕਾਊਂਟੀਜ਼ ਹੈਲਥ ਯੁਨਿਟ ਹਾਲੀਬੁਰਟਨ, ਕਾਵਾਰਥਾਸ ਪਾਈਨ ਰਿਜ ਜ਼ਿਲ੍ਹਾ ਹੈਲਥ ਯੁਨਿਟ ਦੂਸਰੇ ਪਾਸੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆ ਨੂੰ ਅਜੇ ਸਕੂਲ ਨਹੀਂ ਭੇਜਣਗੇ।ਲੋਕਾਂ ਦਾ ਸਾਫ਼ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਘਰ ਹੀ ਪੜਾਈ ਕਰਵਾਉਣਗੇ।


                                       
                            
                                                                   
                                    Previous Postਕਿਸਾਨ ਦੇ ਨਾਲ ਮੀਟਿੰਗ ਤੋਂ ਪਹਿਲਾਂ ਕੇਂਦਰ ਸਰਕਾਰ ਤੋਂ ਆਈ ਇਹ ਵੱਡੀ ਖਬਰ
                                                                
                                
                                                                    
                                    Next Postਮਸ਼ਹੂਰ ਬੋਲੀਵੁਡ ਐਕਟਰ ਸਲਮਾਨ ਖਾਨ ਨੇ ਪੱਗ ਬੰਨ ਕੇ ਲਿਖੀ ਅਜਿਹੀ ਗਲ੍ਹ ਸਾਰੇ ਪਾਸੇ ਹੋ ਗਈ ਚਰਚਾ
                                                                
                            
               
                            
                                                                            
                                                                                                                                            
                                    
                                    
                                    



