BREAKING NEWS
Search

ਹੁਣੇ ਹੁਣੇ ਇੰਡੀਆ ਚ ਮਚੀ ਤਰਥੱਲੀ ਸਕੂਲ ਅਣ ਮਿਥੇ ਸਮੇ ਲਈ ਕੀਤਾ ਬੰਦ – ਦੇਖੋ ਇਸ ਵੇਲੇ ਦੀ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ

ਉੱਤਰ ਪ੍ਰਦੇਸ਼ ਦੇ ਨੋਇਡਾ ‘ਚ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇੱਥੇ ਇੱਕ ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਪਤਾ ਲੱਗਿਆ ਹੈ ਕਿ ਇਸ ਵਿਅਕਤੀ ਨੇ ਪਾਜੀਟਿਵ ਪਾਏ ਜਾਣ ਤੋਂ ਪਹਿਲਾਂ ਆਪਣੇ ਬੱਚੇ ਦੀ ਜਨਮ ਦਿਨ ਦੀ ਪਾਰਟੀ ਦਿੱਤੀ ਸੀ। ਇਸ ਪਾਰਟੀ ‘ਚ ਸਕੂਲ ‘ਚ ਪੜ੍ਹਨ ਵਾਲੇ ਕੁਝ ਬੱਚੇ ਵੀ ਆਪਣੇ ਮਾਪਿਆਂ ਨਾਲ ਸ਼ਾਮਿਲ ਹੋਏ ਸਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਾਪਿਆਂ ਤੋਂ ਲੈ ਕੇ ਸਕੂਲ ਪ੍ਰਸ਼ਾਸਨ ‘ਚ ਤਰਥੱਲੀ ਮੱਚ ਗਈ ਹੈ। ਮਾਪਿਆਂ ਅਤੇ ਬੱਚਿਆਂ ਨੂੰ ਵੱਖ-ਵੱਖ ਰੱਖਿਆ ਗਿਆ ਹੈ। ਸਾਵਧਾਨੀ ਵਜੋਂ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਹੀ ਇਟਲੀ ਤੋਂ ਪਰਤੇ ਇੱਕ ਵਿਅਕਤੀ ‘ਚ ਕੋਰੋਨਾ ਵਾਇਰਸ ਪਾਏ ਜਾਣ ਦੀ ਪੁਸ਼ਟੀ ਹੋਈ ਸੀ। ਹੁਣ ਪਤਾ ਲੱਗਿਆ ਹੈ ਕਿ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਪਹਿਲਾਂ ਇਸ ਵਿਅਕਤੀ ਨੇ ਸੈਕਟਰ-15 ਦੇ ਇੱਕ ਕਮਿਊਨਿਟੀ ਕਲੱਬ ‘ਚ ਆਪਣੇ ਬੱਚੇ ਦੀ ਜਨਮ ਦਿਨ ਪਾਰਟੀ ਵੀ ਦਿੱਤੀ ਸੀ। ਮਾਮਲੇ ‘ਚ ਸਕੂਲ ਵੱਲੋਂ ਸਿਹਤ ਮੰਤਰਾਲੇ ਨੂੰ ਇੱਕ ਚਿੱਠੀ ਭੇਜੀ ਗਈ ਹੈ। ਇਸ ‘ਚ ਕਿਹਾ ਗਿਆ ਹੈ ਕਿ ਇਸ ਜਨਮ ਦਿਨ ਪਾਰਟੀ ‘ਚ ਕਈ ਬੱਚੇ ਆਪਣੇ ਮਾਪਿਆਂ ਨਾਲ ਸ਼ਾਮਿਲ ਹੋਏ ਸਨ। ਇਨ੍ਹਾਂ ‘ਚੋਂ ਕਈ ਬੱਚਿਆਂ ਨੂੰ ਵੱਖ ਰੱਖਿਆ ਗਿਆ ਹੈ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਨਾਲ ਲੱਗਦੇ ਨੋਇਡਾ ਦੇ ਇਸ ਪ੍ਰਾਈਵੇਟ ਸਕੂਲ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਬੱਚੇ ਨੇ ਆਪਣੀ ਕਲਾਸ ‘ਚ ਪੜ੍ਹਨ ਵਾਲੇ 5 ਬੱਚਿਆਂ ਨੂੰ ਪਰਿਵਾਰ ਸਮੇਤ ਪਾਰਟੀ ‘ਚ ਬੁਲਾਇਆ ਸੀ। ਖਬਰ ਮਿਲਦੇ ਹੀ ਸਿਹਤ ਵਿਭਾਗ ਦੀ ਇੱਕ ਟੀਮ ਸਕੂਲ ਪਹੁੰਚੀ ਹੈ। ਦੋ ਬੱਚਿਆਂ ਦੇ ਸੈਂਪਲ ਜਾਂਚ ਲਈ ਲੈਬ ‘ਚ ਭੇਜ ਦਿੱਤੇ ਗਏ ਹਨ। ਜਨਮ ਦਿਨ ਪਾਰਟੀ ‘ਚ ਕੁਲ 25 ਲੋਕ ਸ਼ਾਮਿਲ ਸਨ। ਇਨ੍ਹਾਂ ਸਾਰਿਆਂ ਦੇ ਸੈਂਪਲ ਲਏ ਗਏ ਹਨ।

ਜਨਮ ਦਿਨ ਪਾਰਟੀ ‘ਚ ਸ਼ਾਮਿਲ ਹੋਣ ਵਾਲੇ ਲੋਕਾਂ ਵਿੱਚੋਂ ਦੋ ਪਰਿਵਾਰ ਨੋਇਡਾ ਦੇ ਹਨ। ਹਾਲੇ ਤਕ ਇਨ੍ਹਾਂ ਦੇ ਸੈਂਪਲਾਂ ਦੀ ਰਿਪੋਰਟ ਨਹੀਂ ਆਈ ਹੈ। ਜਾਣਕਾਰੀ ਮੁਤਾਬਕ ਬੱਚੇ ਦਾ ਪਿਓ ਇਟਲੀ ਤੋਂ ਆਇਆ ਸੀ ਅਤੇ ਇਸ ਸਮੇਂ ਉਸ ਦਾ ਇਲਾਜ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਚੱਲ ਰਿਹਾ ਹੈ।

ਦੱਸ ਦੇਈਏ ਕਿ ਕੋਰੋਨਾ ਵਾਇਰਸ ਗੁਆਂਢੀ ਦੇਸ਼ ਚੀਨ ਸਮੇਤ 60 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਇਸ ਨਾਲ ਹੁਣ ਤਕ ਮੌਤਾਂ ਦੀ ਗਿਣਤੀ ਵੱਧ ਕੇ 3,125 ਹੋ ਗਈ ਹੈ। ਪੀੜਤ ਮਰੀਜ਼ਾਂ ਦੀ ਗਿਣਤੀ 90,930 ‘ਤੇ ਪਹੁੰਚ ਗਈ ਹੈ।