ਆਈ ਤਾਜਾ ਵੱਡੀ ਖਬਰ 

ਆਏ ਦਿਨ ਸਮਾਚਾਰ ਪੱਤਰਾਂ ਵਿਚ ਦੁਖ਼ਾਂਤ ਭਰੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਹਨ। ਜਿੱਥੇ ਕੋਰੋਨਾ ਦੀ ਮਾਰ ਨੇ ਸਮੂਹ ਇਨਸਾਨੀਅਤ ਦੀਆਂ ਜੜ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਓਥੇ ਹੀ ਮਹਾਨ ਹਸਤੀਆਂ ਦੇ ਇਸ ਦੁਨੀਆਂ ਤੋਂ ਰੁਖ਼ਸਤ ਹੋਣ ਦਾ ਸਿਲਸਿਲਾ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ ਜਿਸ ਨੇ ਲੋਕਾਂ ਨੂੰ ਮਾਯੂਸੀ ਦੇ ਆਲਮ ਵਿਚ ਰੱਖਿਆ ਹੋਇਆ ਹੈ। ਨਿਰੰਤਰ ਹੋ ਰਹੀਆਂ ਇਹ ਘਟਨਾਵਾਂ ਉਦਾਸੀ ਦਾ ਆਲਮ ਲੈ ਕੇ ਚਾਰੋਂ ਤਰਫ਼ ਫ਼ੈਲ ਜਾਂਦੀਆਂ ਹਨ।

ਅਤੇ ਜਦੋਂ ਇਨਸਾਨ ਇਨ੍ਹਾਂ ਵਿਚੋਂ ਉਭਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕੋਈ ਹੋਰ ਇਹੋ ਜਿਹੀ ਮਾੜੀ ਖ਼ਬਰ ਇਨਸਾਨ ਨੂੰ ਮੁੜ ਦੁਖਾਂਤ ਵਿਚ ਡੁੱਬਣ ਲਈ ਮਜ਼ਬੂਰ ਕਰ ਦਿੰਦੀ ਹੈ। ਅਜਿਹੀ ਹੀ ਇਕ ਦੁੱਖ ਭਰੀ ਖ਼ਬਰ ਬੰਗਾ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਕਾਂਗਰਸ ਦੇ ਮਸ਼ਹੂਰ ਸੀਨੀਅਰ ਆਗੂ ਮਦਨ ਮੋਹਨ ਸਿੰਘ ਗੁਣਾਚੌਰ ਦਾ ਦੇਹਾਂਤ ਹੋ ਗਿਆ। ਉਹ ਮਾਰਕੀਟ ਕਮੇਟੀ ਬੰਗਾ ਦੇ ਸਾਬਕਾ ਡਾਇਰੈਕਟਰ ਵੀ ਰਹੇ ਸਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਸਰਪੰਚ ਦੇ ਅਹੁਦੇ ‘ਤੇ ਰਹਿੰਦਿਆਂ ਪਿੰਡ ਦੀ ਭਲਾਈ ਲਈ ਕਈ ਕੰਮ ਕੀਤੇ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਦੇਸ਼ ਦੀ ਸੇਵਾ ਦੇ ਲਈ ਫੌਜ ਦੇ ਵਿੱਚ ਨੌਕਰੀ ਕੀਤੀ। ਸਰਦਾਰ ਮਨਮੋਹਨ ਸਿੰਘ ਕਾਂਗਰਸ ਸਰਕਾਰ ਦੇ ਸਮੇਂ ਵਿੱਚ ਮਦਨ ਮੋਹਨ ਨੇ ਵੱਖ ਵੱਖ ਅਹੁਦਿਆਂ ਤੇ ਕੰਮ ਕੀਤਾ। ਉਹ ਗੁਣਾਚੌਰ ਦੇ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਵੀ ਕਰਦੇ ਸਨ।

ਉਨ੍ਹਾਂ ਦੀ ਹੋਈ ਇਸ ਮੌਤ ਕਾਰਨ ਕਾਂਗਰਸ ਪਾਰਟੀ ਨੂੰ ਇਕ ਵੱਡਾ ਝਟਕਾ ਲੱਗਾ ਹੈ। ਸੂਝਵਾਨ ਅਤੇ ਸੀਨੀਅਰ ਸਿਆਸੀ ਆਗੂ ਦੀ ਹੋਈ ਇਸ ਮੌਤ ਕਾਰਨ ਸਮੂਹ ਸਿਆਸੀ ਪਾਰਟੀਆਂ ਵਿੱਚ ਸੋਗ ਦੀ ਲਹਿਰ ਹੈ।


                                       
                            
                                                                   
                                    Previous Postਪੰਜਾਬ: ਖੇਤੀ ਕਨੂੰਨ ਦੇ ਵਿਰੋਧ ਚ ਹੁਣੇ ਹੁਣੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਦਿਆਂ ਹੋਇਆ ਮੌਤ ਦਾ ਤਾਂਡਵ
                                                                
                                
                                                                    
                                    Next Postਮਸ਼ਹੂਰ ਬੋਲੀਵੁਡ  ਐਕਟਰ ਮਿਥੁਨ ਚੱਕਰਵਰਤੀ ਲਈ ਆਈ ਮਾੜੀ ਖਬਰ
                                                                
                            
               
                             
                                                                            
                                                                                                                                             
                                     
                                     
                                    




