BREAKING NEWS
Search

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਲਈ ਜਾਰੀ ਹੋਇਆ ਅਲਰਟ ਆਉਣ ਵਾਲੇ 24- 36 ਘੰਟਿਆਂ ਚ …..

ਆਈਹੁਣੇ ਹੁਣੇ ਤਾਜਾ ਵੱਡੀ ਖਬਰ  ਮੌਸ਼ਮ ਵਿਭਾਗ ਦੀ ਤਾਜਾ ਜਾਣਕਾਰੀ ਜਾਰੀ ਹੋਈ ਹੈ

ਅਲਰਟ ,ਧੁੰਆਂਖੀ,ਧੁੰਦ
ਸੂਬੇ ਦੇ ਜਿਆਦਾ ਹਿੱਸਿਆਂ ਚ ਹੁਣ ਤੱਕ ਠੀਕ-ਠਾਕ ਰਹੀ ਹਵਾ, ਆਉਣ ਵਾਲੇ 24 ਤੋਂ 36 ਘੰਟਿਆਂ ਦੌਰਾਨ ਪੂਰਬੀ ਹਵਾ ਦੀ ਵਾਪਸੀ ਨਾਲ ਅਸ਼ੁੱਧ ਹੋਣ ਵਾਲੀ ਹੈ।

ਵਾਤਾਵਰਨ ਚ ਮੌਜੂਦ ਧੂੰਆਂ ਤੇ ਪੂਰਬੀ ਹਵਾ ਨਾਲ ਵਧੀ ਹੋਈ ਨਮੀ ਮਿਲਕੇ ਧੂੰਏਂ ਤੇ ਧੁੰਦ ਦਾ ਕਾਕਟੇਲ ਬਣਾ ਦਿੰਦੇ ਹਨ, ਜਿਸਨੂੰ ਧੁੰਆਂਖੀ-ਧੁੰਦ ਕਿਹਾ ਜਾਂਦਾ ਹੈ। ਅਜਿਹੇ ਮਹੌਲ ਚ ਦੁਪਹਿਰ 3-4 ਵਜੇ ਹੀ ਸ਼ਾਮਾ ਪੈ ਜਾਂਦੀਆਂ ਹਨ। ਦੱਸਣਯੋਗ ਹੈ ਕਿ ਹੁਣ ਤੱਕ ਪੰਜਾਬ ਚ ਚੱਲਣ ਵਾਲ਼ੀ ਖੁਸ਼ਕ ਉੱਤਰ-ਪੱਛਮੀ ਹਵਾ ਨਾਲ ਧੂੰਏਂ ਦਾ ਨਿਕਾਸ ਹਰਿਆਣਾ ਤੇ ਦਿੱਲੀ ਵੱਲ ਹੁੰਦਾ ਰਿਹਾ।

ਮੀਂਹ
ਹਾਲਾਂਕਿ ਪੰਜਾਬ ਚ ਧੁੰਆਂਖੀ-ਧੁੰਦ ਦਾ ਇਹ ਦੌਰ ਪਿਛਲੇ ਵਰ੍ਹੇ ਵਾਂਗ ਲੰਮਾ ਨਹੀਂ ਚੱਲੇਗਾ। ਕਿਉਂਕਿ ਚੜ੍ਹਦੇ ਨਵੰਬਰ ਪਹਾੜਾਂ ਚ ਪੱਛਮੀ ਸਿਸਟਮ ਦੇ ਆਗਮਨ ਕਾਰਨ, ਸੂਬੇ ਚ ਇਕ-ਦੋ ਤੋ 3-4 ਨਵੰਬਰ ਤੱਕ ਮੀਂਹ ਦੀ ਉਮੀਦ ਰਹੇਗੀ, ਜਿਸ ਵਿੱਚ ਮੁੱਖ ਤੌਰ ‘ਤੇ ਉੱਤਰੀ ਜਿਲ੍ਹੇ ਹੋਣਗੇ। ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਤਰਨਤਾਰਨ, ਬਟਾਲਾ ਹਲਕੇ/ਦਰਮਿਆਨੇ ਮੀਂਹ ਦੀ ਉਮੀਦ ਰਹੇਗੀ।

ਸੂਬੇ ਦੇ ਬਾਕੀ ਇਲਾਕਿਆਂ ਚ ਵੀ ਹਲਕੀ ਕਾਰਵਾਈ ਦੀ ਉਮੀਦ ਰਹੇਗੀ। ਪਹਾੜੀ ਸੂਬਿਆਂ ਚ ਚੰਗੇ ਮੀਂਹ ਤੇ ਬਰਫਬਾਰੀ ਦੀ ਉਮੀਦ ਰਹੇਗੀ। ਇਸ ਕਾਰਵਾਈ ਸਦਕਾ, ਐਤਵਾਰ ਤੋਂ ਠੰਢੀਆਂ, ਸ਼ੁੱਧ ਉੱਤਰੀ ਪੱਛਮੀ ਹਵਾਂਵਾਂ ਦੀ ਵਾਪਸੀ ਹੋਵੇਗੀ ਤੇ ਦਿਨ ਚਿੱਟੀ ਧੁੱਪ ਨਾਲ ਸੁਹਾਵਣੇ ਤੇ ਸ਼ੁੱਧ ਰਹਿਣਗੇ।

ਰਾਤਾਂ ਦਾ ਪਾਰਾ ਸੀਜ਼ਨ ਚ ਪਹਿਲੀ ਵਾਰ 10° ਤੋਂ ਹੇਠਾਂ ਚਲਾ ਜਾਵੇਗਾ। ਦੀਵਾਲੀ ਸਮੇਂ ਵੀ ਸਾਫ ਤੇ ਸ਼ੁੱਧ ਵਾਤਾਵਰਨ ਦੀ ਉਮੀਦ ਹੈ, ਜਿਸ ਬਾਰੇ ਵਧੇਰੇ ਚਾਨਣਾ ਅਗਲੀ ਦਿਨੀਂ ਪਾਇਆ ਜਾਵੇਗਾ।ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ