BREAKING NEWS
Search

ਹੁਣੇ ਹੁਣੇ ਆਈ ਖਬਰ ਨਾਲ ਦੁਨੀਆਂ ਤੇ ਹੋ ਗਈ ਹਾਹਾਕਾਰ ਰੱਬ ਭਲਾ ਕਰੇ ਹੁਣ ਤਾਂ

ਇਸ ਵੇਲੇ ਦੀ ਵੱਡੀ ਖਬਰ ਸੁਣ ਕੇ ਸਾਰੀ ਦੁਨੀਆ ਤੇ ਚਿੰਤਾ ਪੈ ਗਈ ਹੈ ਕੇ ਏਡੀ ਵੱਢੀ ਸ਼ਖਸ਼ੀਅਤ ਨੂੰ ਕਰੋਨਾ ਵਾਇਰਸ ਹੋ ਗਿਆ ਕੋਈ ਸੁਪਨੇ ਚ ਵੀ ਨਹੀਂ ਸੀ ਸੋਚ ਸਕਦਾ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਟੋਰਾਂਟੋ — ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਨੂੰ ਵੀ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋ ਗਈ ਹੈ। ਕੈਨੇਡਾ ਦੇ ਮੀਡੀਆ ਅਨੁਸਾਰ ਪ੍ਰਧਾਨ ਮੰਤਰੀ ਟਰੂਡੋ ਦੀ ਪਤਨੀ ਦੇ ਜਾਂਚ ਲਈ ਸੈਂਪਲ ਭੇਜੇ ਗਏ ਸਨ ਅਤੇ ਇਨ੍ਹਾਂ ਸੈਂਪਲ ਦੇ ਪਾਜ਼ਟਿਵ ਹੋਣ ਦੀ ਪੁਸ਼ਟੀ ਹੋ ਗਈ ਹੈ। ਇਸ ਦੇ ਨਾਲ ਹੀ ਡਾਕਟਰਾਂ ਦੀ ਸਲਾਹ ‘ਤੇ ਜਸਟਿਨ ਟਰੂਡੋ ਵੀ 14 ਦਿਨ ਆਇਸੋਲੇਸ਼ਨ ‘ਚ ਰਹਿਣਗੇ। 14 ਦਿਨ ਤੱਕ ਉਨ੍ਹਾਂ ਦੇ ਸੈਂਪਲ ਦੀ ਜਾਂਚ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਟਰੂਡੋ ਨੇ ਪਤਨੀ ਸੋਫੀ ਟਰੂਡੋ ‘ਚ ਕੋਰੋਨਾ ਦੇ ਲੱਛਣ ਦਿਖਣ ਤੋਂ ਬਾਅਦ ਘਰ ਤੋਂ ਹੀ ਕੰਮ ਕਰਨ ਅਤੇ ਵੱਖ ਰਹਿਣ ਦਾ ਐਲਾਨ ਕੀਤਾ ਸੀ।

ਬ੍ਰਿਟੇਨ ਤੋਂ ਪਰਤੀ ਸੀ ਸੋਫੀ
ਵੀਰਵਾਰ ਨੂੰ ਸੋਫੀ ਟਰੂਡੋ ‘ਚ ਫਲੂ ਦੇ ਲੱਛਣ ਦਿਖਣ ਦੇ ਬਾਅਦ ਉਨ੍ਹਾਂ ਦੇ ਸੈਂਪਲ ਟੈਸਟਿੰਗ ਲਈ ਭੇਜੇ ਗਏ ਸਨ। ਸਮਾਚਾਰ ਏਜੰਸੀ ਏ.ਐਫ.ਪੀ. ਨੇ ਜਾਣਕਾਰੀ ਦਿੱਤੀ ਸੀ ਕਿ ਸੋਫੀ ਵੀਰਵਾਰ ਨੂੰ ਬ੍ਰਿਟੇਨ ਦੇ ਇਕ ਪ੍ਰੋਗਰਾਮ ਤੋਂ ਪਰਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ‘ਚ ਫਲੂ ਵਰਗੇ ਲੱਛਣ ਦਿਖਾਈ ਦਿੱਤੇ ਸਨ। ਉਨ੍ਹਾਂ ਨੇ ਆਪਣੇ ਡਾਕਟਰ ਨੂੰ ਬੁਖਾਰ ਦੀ ਸ਼ਿ ਕਾ ਇ ਤ ਕੀਤੀ, ਇਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ ਅਤੇ ਟੈਸਟ ਲਈ ਸੈਂਪਲ ਲਏ ਸਨ।

ਪੀ.ਐਮ. ਆਫਿਸ ਦਾ ਬਿਆਨ
ਇਸ ਦੌਰਾਨ ਜਸਟਿਨ ਟਰੂਡੋ ਦੇ ਦਫਤਰ ਤੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਸਿਹਤ ਠੀਕ ਹੈ। ਉਹ ਸ਼ੁੱਕਰਵਾਰ ਨੂੰ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਨਗੇ। ਬਿਆਨ ਵਿਚ ਕਿਹਾ ਗਿਆ ਹੈ ਕਿ ਪੀ.ਐਮ. ‘ਚ ਕੋਰੋਨਾ ਦੇ ਲੱਛਣ ਨਹੀਂ ਦਿਖੇ ਹਨ। ਉਹ ਠੀਕ ਹਨ। ਸੁਰੱਖਿਆ ਲਈ ਡਾਕਟਰਾਂ ਨੇ ਪ੍ਰਧਾਨ ਮੰਤਰੀ ਨੂੰ 14 ਦਿਨ ਤੱਕ ਆਇਸੋਲੇਸ਼ਨ ਵਿਚ ਰਹਿਣ ਦੀ ਸਲਾਹ ਦਿੱਤੀ ਹੈ।