BREAKING NEWS
Search

ਹੁਣੇ ਹੁਣੇ ਅਮਰੀਕਾ ਚ ਲਗੇ ਲਾਸ਼ਾਂ ਦੇ ਢੇਰ 100 ਤੋਂ ਜਿਆਦਾ ਗੱਡੀਆਂ ਟਕਰੀਆਂ, ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਸਿਰਫ਼ ਭਾਰਤ ਹੀ ਨਹੀਂ ਵਿਦੇਸ਼ਾਂ ਚ ਵੀ ਅਜਿਹੇ ਸੜਕੀ ਹਾਦਸੇ ਵਾਪਰਦੇ ਨੇ ਜਿਸ ਤੋਂ ਲੋਕਾਂ ਨੂੰ ਆਪਣੀ ਜਾਣ ਗਵਾਣੀ ਪੈਂਦੀ ਹੈ। ਲਗਾਤਾਰ ਵਾਪਰਦੇ ਇਹਨਾਂ ਹਾਦਸਿਆਂ ਚ ਕਈ ਘਰ ਉੱਜੜ ਰਹੇ ਨੇ ਅਤੇ ਕਈਆਂ ਦੇ ਆਪਣੇ ਉਹਨਾਂ ਤੌ ਦੂਰ ਜਾ ਰਹੇ ਨੇ। ਇਹਨਾਂ ਹਾਦਸਿਆਂ ਦੇ ਪਿੱਛੇ ਗਲਤੀਆਂ ਸਾਡੀਆਂ ਆਪਣੀਆਂ ਨੇ ਜੋ ਅਸੀ ਇਹਨਾਂ ਹਾਦਸਿਆਂ ਦਾ ਆਏ ਦਿਨ ਸ਼ਿਕਾਰ ਹੁੰਦੇ ਹਾਂ। ਵਿਦੇਸ਼ ਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸਨੇ ਪੁਲਸ ਦੇ ਨਾਲ ਨਾਲ ਲੋਕਾਂ ਨੂੰ ਵੀ ਭਾਜੜਾਂ ਪਾਈਆਂ।

ਅਮਰੀਕਾ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਜਿੱਥੇ 100 ਗੱਡੀਆਂ ਆਪਸ ਚ ਜਾ ਟਕਰਾਈਆਂ ਅਤੇ ਕਈਆਂ ਨੂੰ ਆਪਣੀ ਜਾਨ ਤੋ ਹੱਥ ਧੋਨਾ ਪਿਆ,ਇਸ ਹਾਦਸੇ ਚ ਕਈ ਗੰਭੀਰ ਰੂਪ ਚ ਜ਼ਖਮੀ ਹੋਏ। ਅਮਰੀਕਾ ਦੇ ਟੈਕਸਾਸ ਚ ਇੱਕ ਘਟਨਾ ਵਾਪਰੀ, ਜਿੱਥੇ ਕਈ ਵਾਹਨ ਆਪਸ ਚ ਟਕਰਾ ਗਏ, ਡੱਲਾਸ ਤੋਂ 50 ਕਿਲੋਮੀਟਰ ਯੂਨਾਈਟਿਡ ਸਟੇਟ ਦੇ ਫੋਰਟ ਵਰਥ ਚ ਇਹ ਦਰਦਨਾਕ ਘਟਨਾ ਵਾਪਰੀ, ਇੱਥੇ 6 ਲੋਕਾਂ ਨੂੰ ਆਪਣੀ ਜਾਣ ਤੋਂ ਹੱਥ ਧੋਣਾ ਪਿਆ ਅਤੇ ਬਾਕੀ ਗੰਭੀਰ ਰੂਪ ਚ ਜ਼ਖਮੀ ਹੋ ਗਏ।

ਤੇਜ਼ ਮੀਂਹ ਪੈਣ ਦੀ ਵਜਿਹ ਨਾਲ ਓਥੇ ਕਈ ਵਾਹਨ ਆਪਸ ਚ ਇੱਕ ਦੂਜੇ ਨਾਲ ਟਕਰਾ ਗਏ। ਤੇਜ਼ ਰਫ਼ਤਾਰ ਦੀ ਵਜਿਹ ਨਾਲ ਇਹ ਹਾਦਸਾ ਵਾਪਰਿਆ ,ਮੀਂਹ ਪੈਣ ਦੀ ਵਜਿਹ ਨਾਲ ਸੜਕ ਗਿੱਲੀ ਸੀ ਅਤੇ ਇੱਕ ਤੌ ਬਾਅਦ ਇਕ ਵਾਹਨ ਇੱਕ ਦੂਜੇ ਨਾਲ ਟਕਰਾਉਂਦਾ ਗਿਆ। ਜਿਸਦੇ ਚਲਦੇ ਜਿੱਥੇ 6 ਲੋਕ ਮਰੇ ਗਏ ਉਥੇ ਹੀ ਕਈ ਗੰਭੀਰ ਰੂਪ ਚ ਜਖਮੀਂ ਹੋਏ। ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਨੇ, ਘਟਨਾ ਵਾਪਰਨ ਤੋਂ ਬਾਅਦ ਪੁਲਸ ਮੌਕੇ ਤੇ ਪਹੁੰਚੀ ਅਤੇ ਆਪਣੇ ਕੰਮ ਚ ਜੁੱਟ ਗਈ।

ਜਿਕਰਯੋਗ ਹੈ ਕਿ 100 ਗੱਡੀਆਂ ਦੇ ਆਪਸ ਚ ਟਕਰਾ ਜਾਣ ਤੌ ਬਾਅਦ ਸੜਕ ਤੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿਸੇ ਕਬਾੜ ਚ ਤੁਸੀ ਆ ਗਏ ਹੋਵੋ। ਪੂਰੀ ਸੜਕ ਦੇਖਣ ਚ ਕਬਾੜ ਲੱਗ ਰਹੀ ਸੀ, ਅਤੇ ਗੱਡੀਆਂ ਦਾ ਢੇਰ ਲੱਗਾ ਹੋਇਆ ਸੀ। ਦੂਜੇ ਪਾਸੇ ਫਾਇਰ ਵਿਭਾਗ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਅਜੇ ਵੀ ਮਲਬੇ ਹੇਠ ਦਬੇ ਹੋਏ ਨੇ ਜਿਹਨਾਂ ਨੂੰ ਬਾਹਰ ਕੱਢਣ ਲਈ ਯਤਨ ਕੀਤੇ ਜਾ ਰਹੇ ਨੇ, ਬਾਕੀ ਲੋਕਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ,ਜਿੱਥੇ ਉਹਨਾਂ ਦਾ ਇਲਾਜ਼ ਚਲ ਰਿਹਾ ਹੈ, ਉਧਰ ਹੀ ਬਚਾਅ ਕਾਰਜ ਵੀ ਸ਼ੁਰੂ ਕਰ ਦਿੱਤੇ ਗਏ ਨੇ।