ਆਈ ਤਾਜਾ ਵੱਡੀ ਖਬਰ 

ਵਿਸ਼ਵ ਦੇ ਇਤਿਹਾਸ ਵਿੱਚ ਜਦੋਂ ਵੀ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਉਸ ਦੇਸ਼ ਦਾ ਰੂਪ ਹੀ ਬਦਲ ਜਾਂਦਾ ਹੈ। ਅਜਿਹੀ ਸਰਕਾਰ ਦੇ ਆਉਣ ਸਾਰ ਹੀ ਦੇਸ਼ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਫੈਲ ਜਾਂਦੀ ਹੈ। ਬੀਤੇ ਸਾਲਾਂ ਦੌਰਾਨ ਵਿਗੜੇ ਹੋਏ ਸਾਰੇ ਕੰਮ ਕਾਜ ਸਹੀ ਹੋਣ ਲੱਗ ਪੈਂਦੇ ਹਨ। ਉਪਰੋਕਤ ਸਤਰਾਂ ਕਿਸੇ ਕਹਾਣੀ ਨੂੰ ਨਹੀਂ ਦਰਸਾਉਂਦੀਆਂ ਸਗੋਂ ਇਹ ਸੱਚ ਬਿਆਨ ਕਰ ਰਹੀਆਂ ਹਨ ਦੁਨੀਆਂ ਦੇ ਸਭ ਤੋਂ ਤਾਕਤਵਰ ਮੁਲਕ ਮੰਨੇ ਜਾਂਦੇ ਅਮਰੀਕਾ ਦਾ। ਪੂਰੇ ਸੰਸਾਰ ਨੂੰ ਇਸ ਗੱਲ ਦਾ ਇਲਮ ਹੋ ਚੁੱਕਾ ਹੈ

ਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਲਈ ਕਰਵਾਈਆਂ ਗਈਆਂ ਚੋਣਾਂ ਵਿੱਚ ਆਪਣੇ ਵਿਰੋਧੀ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾ ਕੇ ਡੇਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਨਵੇਂ ਰਾਸ਼ਟਰਪਤੀ ਬਣ ਚੁੱਕੇ ਹਨ। ਉਹਨਾਂ ਨੇ ਆਪਣਾ ਕਾਰਜਭਾਰ ਸੰਭਾਲਦੇ ਹੋਏ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰੇ ਕਰਨਾ ਸ਼ੁਰੂ ਕਰ ਦਿੱਤਾ ਹੈ। ਨਵੀਂ ਸਰਕਾਰ ਨੇ ਇਕ ਅਹਿਮ ਫੈਸਲਾ ਲਿਆ ਅਤੇ ਐੱਚ1ਬੀ ਵੀਜ਼ਾ ਧਾਰਕ ਮੁਲਾਜ਼ਮਾਂ ਦੇ ਐੱਚ-4 ਵੀਜ਼ਾ ਧਾਰਕ ਜੀਵਨ ਸਾਥੀਆਂ ਨੂੰ ਕੰਮ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ।

ਬਾਈਡਨ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦੇ ਨਾਲ ਪੂਰੇ ਅਮਰੀਕਾ ਦੇ ਐੱਚ-4 ਵੀਜ਼ਾ ਧਾਰਕਾਂ ਦੇ ਵਿਚ ਖ਼ੁਸ਼ੀ ਦੀ ਲਹਿਰ ਛਾਅ ਗਈ ਹੈ। ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਸਮੇਂ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਸੀ ਕਿ ਐੱਚ1ਬੀ ਵੀਜ਼ਾ ਧਾਰਕ ਮੁਲਾਜ਼ਮਾਂ ਦੇ ਐੱਚ-4 ਵੀਜ਼ਾ ਧਾਰਕ ਜੀਵਨ ਸਾਥੀਆਂ ਨੂੰ ਚਾਰ ਸਾਲ ਕੰਮ ਕਰਨ ਤੋਂ ਬਾਅਦ ਅਗਾਂਹ ਦਾ ਵੀਜ਼ਾ ਨਹੀਂ ਮਿਲੇਗਾ। ਪਰ ਹੁਣ ਇਹ ਸਾਰੀਆਂ ਅਟਕਲਾਂ ਸਾਫ਼ ਹੋ ਚੁੱਕੀਆਂ ਹਨ। ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ

ਐੱਚ-4 ਵੀਜ਼ਾ ਧਾਰਕਾਂ ਨੇ ਦੱਸਿਆ ਕਿ ਕਾਫੀ ਲੰਮੀ ਕਸ਼ਮਕਸ਼ ਤੋਂ ਬਾਅਦ ਹੀ ਉਨ੍ਹਾਂ ਨੇ ਹੁਣ ਰਾਹਤ ਦਾ ਸਾਹ ਲਿਆ ਹੈ। ਪਿਛਲੀ ਸਰਕਾਰ ਵੱਲੋੋਂ ਸਮੀਖਿਆ ਕਰਨ ਦੇ ਨਾਮ ਉਪਰ ਹੀ ਨਿਯਮਾਂ ਨੂੰ ਸੱਤ ਵਾਰ ਬਦਲਿਆ ਜਾ ਚੁੱਕਾ ਸੀ। ਸਾਬਕਾ ਟਰੰਪ ਸਰਕਾਰ ਵੱਲੋਂ ਆਪਣੇ ਲਏ ਗਏ ਫੈਸਲਿਆਂ ਨੂੰ ਸਹੀ ਠਹਿਰਾਉਂਦੇ ਹੋਏ ਆਖਿਆ ਗਿਆ ਸੀ ਕਿ ਇਹ ਐਲਾਨ ਦੇਸ਼ ਦੀ ਆਰਥਿਕਤਾ ਲਈ ਅਹਿਮ ਸਥਾਨ ਰੱਖਦਾ ਹੈ ਅਤੇ ਬਾਏ ਅਮੈਰੀਕਨ ਐਂਡ ਹਾਇਰ ਅਮੈਰੀਕਨ ਦੀ ਨੀਤੀ ਨੂੰ ਵੀ ਵਧਾਵਾ ਦਿੰਦਾ ਹੈ।

Home  ਤਾਜਾ ਖ਼ਬਰਾਂ  ਹੁਣੇ ਹੁਣੇ ਅਮਰੀਕਾ ਚ ਬਾਇਡਨ ਨੇ ਦੇ ਦਿੱਤਾ ਇਹ ਹੁਕਮ , ਲੋਕਾਂ ਚ ਛਾ ਗਈ ਖੁਸ਼ੀ ਦੀ ਲਹਿਰ -ਇੰਡੀਆ ਵਾਲਿਆਂ ਨੂੰ ਲਗ ਗਈਆਂ ਮੌਜਾਂ
                                                      
                              ਤਾਜਾ ਖ਼ਬਰਾਂ                               
                              ਹੁਣੇ ਹੁਣੇ ਅਮਰੀਕਾ ਚ ਬਾਇਡਨ ਨੇ ਦੇ ਦਿੱਤਾ ਇਹ ਹੁਕਮ , ਲੋਕਾਂ ਚ ਛਾ ਗਈ ਖੁਸ਼ੀ ਦੀ ਲਹਿਰ -ਇੰਡੀਆ ਵਾਲਿਆਂ ਨੂੰ ਲਗ ਗਈਆਂ ਮੌਜਾਂ
                                       
                            
                                                                   
                                    Previous Postਕੇਂਦਰ ਸਰਕਾਰ ਵਲੋਂ ਆਈ ਤਾਜਾ ਵੱਡੀ ਖਬਰ – ਹੁਣ  ਦਿੱਤਾ ਇਹ ਹੁਕਮ
                                                                
                                
                                                                    
                                    Next Postਮਸ਼ਹੂਰ ਬੋਲੀਵੁਡ ਐਕਟਰ ਅਨੂਪਮ ਖੇਰ ਬਾਰੇ ਆਈ ਇਹ ਵੱਡੀ ਖਬਰ ਸਾਰੇ ਪਾਸੇ ਹੋ ਗਈ ਚਰਚਾ
                                                                
                            
               
                             
                                                                            
                                                                                                                                             
                                     
                                     
                                    



