BREAKING NEWS
Search

ਹੁਣੇ ਸ਼ਾਮੀ ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਇਹ ਵੱਡਾ ਅਲਰਟ , ਹੋ ਜਾਵੋ ਤਿਆਰ

ਹੁਣੇ ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਮੌਸਮ ਦੇ ਬਾਰੇ ਵਿਚ ਆ ਰਹੀ ਹੈ। ਪੰਜਾਬ ਲੀ ਮੌਸਮ ਵਿਭਾਗ ਨੇ ਅੱਜ ਸ਼ਾਮੀ ਤਾਜਾ ਅਲਰਟ ਜਾਰੀ ਕੀਤਾ ਹੈ। ਜਲਦ ਹੋਵੇਗੀ ਮਾਨਸੂਨੀ ਬਰਸਾਤਾਂ ਦੀ ਵਾਪਸੀ: ਬੁੱਧਵਾਰ ਤੋਂ ਮਾਨਸੂਨ ਫਿਰ ਤੋਂ ਪੰਜਾਬ ਚ ਐਕਟਿਵ ਹੋਣ ਲਈ ਤਿਆਰ ਹੈ, ਹਾਲਾਂਕਿ ਸ਼ੁਰੂ ਚ ਬਰਸਾਤੀ ਗਤੀਵਿਧੀਆਂ ਕੁਝ ਹਿੱਸਿਆਂ ਤੱਕ ਸੀਮਤ ਰਹਿਣਗੀਆਂ। ਪਰ 27 ਅਗਸਤ ਤੋਂ ਸੂਬੇ ਦੇ ਜਿਆਦਾਤਰ ਹਿੱਸਿਆਂ ਚ ਚੰਗੀਆਂ ਬਰਸਾਤਾਂ ਦੀ ਉਮੀਦ ਹੈ।

ਇਸੇ ਦੌਰਾਨ ਮੱਧਮ ਦਰਜੇ ਦਾ “ਵੈਸਟਰਨ ਡਿਸਟਰਬੇਂਸ” ਵੀ ਪਹਾੜੀ ਸੂਬਿਆਂ ਨੂੰ ਪ੍ਰਭਾਵਿਤ ਕਰੇਗਾ। ਜਿਸ ਕਰਕੇ ਕੁਝ ਥਾਂਈਂ, ਖਾਸਕਰ ਫਾਜਿਲਕਾ, ਮੁਕਤਸਰ, ਫਰੀਦਕੋਟ, ਬਠਿੰਡਾ ਦੇ ਇਲਾਕਿਆਂ ਤੇ ਹਿਮਾਚਲ ਹੱਦ ਨਾਲ ਲਗਦੇ ਜਿਲਿਆਂ ਚ ਭਾਰੀ ਮੀਂਹ ਤੋਂ ਇਨਕਾਰ ਨਹੀਂ।

ਪਹਿਲੋਂ ਹੀ ਸਹਿਜ ਚੱਲ ਰਹੇ ਦਿਨ ਦੇ ਪਾਰੇ ਚ ਹੋਰ ਗਿਰਾਵਟ ਨਾਲ ਮੌਸਮ ਦੇ ਸੁਹਾਵਣਾ ਹੋਣ ਦੀ ਉਮੀਦ ਹੈ, ਰਾਤਾਂ ਨੂੰ ਹਲਕੀ ਠੰਢ ਲਾਜਮੀ ਹੈ। ਮਾਨਸੂਨ ਦਾ ਆਗਾਮੀ ਕ੍ਰਿਆਸ਼ੀਲ ਦੌਰ 28 ਅਗਸਤ ਤੱਕ ਜਾਰੀ ਰਹੇਗਾ, ਹਾਲਾਂਕਿ ਉਸਤੋਂ ਬਾਅਦ ਵੀ ਘਟੀ ਹੋਈ ਤੀਬਰਤਾ ਨਾਲ ਛਿਟਪੁਟ ਕਾਰਵਾਈਆਂ ਜਾਰੀ ਰਹਿਣ ਦੀ ਉਮੀਦ ਹੈ। ਪਿਛਲੇ ਕਈ ਦਿਨਾਂ ਤੋਂ ਵਗਦੀ ਪੂਰਬੀ ਨਾਲ ਲੰਘਦੇ ਚਿੱਟੇ ਬੱਦਲਾਂ ਤੇ ਚਿੱਟੀ ਧੁੱਪ ਦਰਮਿਆਨ, ਰਵਾਇਤੀ ਮਾਨਸੂਨੀ ਹਾਲਾਤ ਬਣੇ ਹੋਏ ਹਨ।-ਜਾਰੀ ਕੀਤਾ: 4:06pm, 25 ਅਗਸਤ, 2020
ਧੰਨਵਾਦ ਸਹਿਤ: ਪੰਜਾਬ ਦਾ ਮੌਸਮ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |