BREAKING NEWS
Search

ਹੁਣੇ ਆਈ ਤਾਜਾ ਵੱਡੀ ਖਬਰ – ਕੈਪਟਨ ਲਗਾ ਆਪਣਾ ਇਹ ਵੱਡਾ ਵਾਅਦਾ ਪੂਰਾ ਕਰਨ ਹੋ ਜਾਵੋ ਕੈਂਮ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਸੂਬੇ ‘ਚ ਨੌਜਵਾਨਾਂ ਨੂੰ 70 ਕਰੋੜ ਰੁਪਏ ਦੇ ਸਮਾਰਟ ਫੋਨਾਂ ਨਾਲ ,,,,, ਖੁਸ਼ ਕਰਨ ਜਾ ਰਹੀ ਹੈ। ਸਾਲ 2018-19 ਦੇ ਬਜਟ ‘ਚ ਇਸ ਮਕਸਦ ਲਈ 10 ਕਰੋੜ ਰੁਪਏ ਰੱਖੇ ਗਏ ਸਨ। ਸੂਤਰਾਂ ਮੁਤਾਬਕ ਯੁਵਕ ਸੇਵਾਵਾਂ ਵਿਭਾਗ ਨੇ ਹੁਣ ਵਿੱਤ ਵਿਭਾਗ ਨੂੰ ਮੁਫਤ ਸਮਾਰਟ ਫੋਨਾਂ ਲਈ 60 ਕਰੋੜ ਰੁਪਏ ਦਾ ਹੋਰ ਬਜਟ ਰੱਖਣ ਦੀ ਮੰਗ ਭੇਜੀ ਹੈ, ਯਾਨੀ ਪੰਜਾਬ ਸਰਕਾਰ 70 ਕਰੋੜ ਰੁਪਏ ਦਾ ਪ੍ਰਬੰਧ ਕਰ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 18 ਤੋਂ 35 ਸਾਲ ਦੇ 50 ਲੱਖ ਨੌਜਵਾਨਾਂ ਨੂੰ ਮੁਫਤ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ। ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਐਲਾਨ ਕਰਦੇ ਹੋਏ ਕਿਹਾ ਸੀ ਕਿ ਸੱਤਾ ‘ਚ ਆਉਣ ਦੇ 100 ਦਿਨਾਂ ਅੰਦਰ ਹੀ 18 ਤੋਂ 35 ਸਾਲ ਦੇ ਨੌਜਵਾਨਾਂ ਨੂੰ ਸਮਾਰਟ ਫੋਨ ਦੇ ਦਿੱਤੇ ,,,,,, ਜਾਣਗੇ ਪਰ ਸੂਬੇ ਦੀ ਖਰਾਬ ਮਾਲੀ ਹਾਲਤ ਦਾ ਹਵਾਲਾ ਦਿੰਦੇ ਹੋਏ ਇਸ ‘ਚ ਇਕ ਸਾਲ ਤੋਂ ਵੱਧ ਦੀ ਦੇਰੀ ਹੋ ਗਈ।

ਮਾਘੀ ਤੋਂ ਮਿਲਣੇ ਸ਼ੁਰੂ ਹੋਣਗੇ ਮੁਫਤ ਸਮਾਰਟ ਫੋਨ :
ਹੁਣ ਕੈਪਟਨ ਸਰਕਾਰ ਵੱਲੋਂ ਮੁਫਤ ਸਮਾਰਟ ਫੋਨਾਂ ਦੀ ਵੰਡ ਜਨਵਰੀ 2019 ‘ਚ ਮਾਘੀ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ।ਜਾਣਕਾਰੀ ਮੁਤਾਬਕ ਸ਼ੁਰੂ ‘ਚ ਤਕਰੀਬਨ ਤਿੰਨ ਲੱਖ ਨੌਜਵਾਨਾਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ।

ਇਨ੍ਹਾਂ ‘ਚ 12ਵੀਂ ਤੋਂ ਬੀ. ਏ. ਤੱਕ ਦੇ ਵਿਦਿਆਰਥੀ ਸ਼ਾਮਲ ਹੋ ਸਕਦੇ ਹਨ।ਉਂਝ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਕੋਲ ਸਮਾਰਟ ਫੋਨਾਂ ਲਈ 30 ਲੱਖ ਨੌਜਵਾਨਾਂ ਨੇ ਰਜਿਸਟਰੇਸ਼ਨ ਕਰਾਇਆ ਸੀ।ਸੂਤਰਾਂ ਮੁਤਾਬਕ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਤੋਂ ਹੀ ਮੋਬਾਈਲ ਖਰੀਦੇ ਜਾਣ ਦੀ ਸੰਭਾਵਨਾ ਹੈ।ਕਿਹਾ ਜਾ,,,,,,  ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਲ ਹੀ ‘ਚ ਜਦੋਂ ਮੁੰਬਈ ‘ਚ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਮਿਲੇ ਸਨ ਤਾਂ ਅੰਬਾਨੀ ਨੇ ਮੁਫਤ ਸਰਵਿਸ ਦੇਣ ਦੀ ਗੱਲ ਕਹੀ ਸੀ।




error: Content is protected !!