BREAKING NEWS
Search

ਹਵਾਈ ਜਹਾਜ ਚ ਸਫ਼ਰ ਕਰਨ ਵਾਲਿਆਂ ਲਈ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦਾ ਕਰਕੇ ਦੁਨੀਆਂ ਤੇ ਹਰੇਕ ਪਾਸੇ ਨਵੇਂ ਨਵੇਂ ਨਿਜਮ ਦੇਖਣ ਨੂੰ ਮਿਲ ਰਹੇ ਹਨ। ਕਿਓਂ ਕੇ ਕੁਝ ਨਿਜਮ ਤਾਂ ਇਸ ਕਰਕੇ ਲਗਾਏ ਜਾ ਰਹੇ ਹਨ ਕੇ ਕੋਰੋਨਾ ਤੋਂ ਬਚਿਆ ਜਾ ਸਕੇ ਅਤੇ ਕੁਝ ਕ ਇਸ ਲਈ ਕੇ ਆਪਣੀ ਕਮਾਈ ਵਿਚ ਵਾਧਾ ਵੀ ਹੋ ਜਾਵੇ ਅਤੇ ਕੋਰੋਨਾ ਤੋਂ ਬਚਾ ਵੀ ਹੋ ਜਾਵੇ ਅਜਿਹੀ ਹੀ ਇੱਕ ਵੱਡੀ ਖਬਰ ਹਵਾਈ ਜਹਾਜ ਦਾ ਸਫ਼ਰ ਕਰਨ ਵਾਲਿਆਂ ਦੇ ਲਈ ਆ ਰਹੀ ਹੈ।

ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸਟਾਫ ਨਾਲ ਸਰੀਰਕ ਸੰਪਰਕ ਨੂੰ ਘੱਟ ਕਰਨ ਦੇ ਮਕਸਦ ਨਾਲ ਏਅਰ ਏਸ਼ੀਆ ਗਰੁੱਪ ਨੇ ਮੰਗਲਵਾਰ ਨੂੰ ਕਿਹਾ ਕਿ ਹਵਾਈ ਅੱਡਾ ਕਾਊਂਟਰਾਂ ‘ਤੇ ਚੈੱਕਇਨ ਕਰਾਉਣ ਵਾਲੇ ਮੁਸਾਫਰਾਂ ਕੋਲੋਂ ਉਹ ਫੀਸ ਵਸੂਲਣਾ ਸ਼ੁਰੂ ਕਰਨ ਜਾ ਰਿਹਾ ਹੈ।

ਯਾਤਰੀ ਜੋ ਏਅਰਲਾਈਨ ਦੀ ਵੈੱਬਸਾਈਟ, ਮੋਬਾਈਲ ਐਪ ਜਾਂ ਏਅਰਪੋਰਟ ਕਿਓਸਿਕ ਜ਼ਰੀਏ ਚੈੱਕਇਨ ਨਹੀਂ ਕਰਦੇ ਉਨ੍ਹਾਂ ਤੋਂ ਘਰੇਲੂ ਉਡਾਣਾਂ ਲਈ 20 ਮਲੇਸ਼ੀਆਈ ਰਿੰਗਗੀਟ ਯਾਨੀ 4.83 ਡਾਲਰ ਅਤੇ ਕੌਮਾਂਤਰੀ ਉਡਾਣਾਂ ਦੇ ਮਾਮਲੇ ‘ਚ 30 ਮਲੇਸ਼ੀਆਈ ਰਿੰਗਿਟ ਯਾਨੀ 7.24 ਡਾਲਰ ਫੀਸ ਲਈ ਜਾਵੇਗੀ। ਹਾਲਾਂਕਿ ਕੁਝ ਹੱਦ ਤੱਕ ਛੋਟ ਵੀ ਲਾਗੂ ਹੋਵੇਗੀ। ਏਅਰ ਏਸ਼ੀਆ ਗਰੁੱਪ ਦੇ ਪ੍ਰਮੁੱਖ ਸੰਚਾਲਨ ਅਧਿਕਾਰੀ ਜਾਵੇਦ ਮਲਿਕ ਨੇ ਕਿਹਾ ਕਿ ਫੀਸ ਹਵਾਈ ਯਾਤਰੀਆਂ ਨੂੰ ਡਿਜੀਟਲ ਤਕਨਾਲੋਜੀ ਦੇ ਇਸਤੇਮਾਲ ਲਈ ਉਤਸ਼ਾਹਤ ਕਰੇਗੀ।

ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸਟਾਫ ਨਾਲ ਸਰੀਰਕ ਸੰਪਰਕ ਨੂੰ ਘੱਟ ਕਰਨ ‘ਚ ਇਹ ਕਦਮ ਮਹੱਤਵਪੂਰਨ ਹੈ। ਗੌਰਤਲਬ ਹੈ ਕਿ ਯੂਰਪੀ ਕੰਪਨੀ ਰਾਇਨਅਰ ਹੋਲਡਿੰਗ ਵੱਲੋਂ ਚੈੱਕਇਨ ਲਈ ਚਾਰਜ ਕੀਤੇ ਜਾ ਰਹੇ 65.95 ਡਾਲਰ ਨਾਲੋਂ ਇਹ ਘੱਟ ਹੈ। ਉੱਥੇ ਹੀ, ਸੰਯੁਕਤ ਰਾਜ ਅਮਰੀਕਾ ਦੀ ਸਪਿਰਟ ਏਅਰਲਾਇੰਸ ਹਵਾਈ ਅੱਡੇ ‘ਤੇ ਬੋਰਡਿੰਗ ਪਾਸ ਪ੍ਰਿੰਟ ਕਰਨ ਲਈ 10 ਡਾਲਰ ਲੈਂਦੀ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |