BREAKING NEWS
Search

ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਵਾਲੀ ਕਾਲਜ ਵਿਦਿਆਰਥਣ ਨੂੰ ਕਾਲਜ ਚੋਂ ਕੱਢਿਆ

ਖਬਰਾਂ ਤਾਜੀਆਂ ਤੇ ਸੱਚੀਆਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਇਕ ਵਿਦਿਆਰਥਣ ਨੂੰ ਕਾਲਜ ਵਿਚੋਂ ਸਿਰਫ ਇਸ ਲਈ ਕੱਢ ਦਿੱਤਾ ਗਿਆ,,,,, ਕਿਉਂਕਿ ਉਸ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਸੀ। ਇਤਿਹਾਸ ਦੀ ਪਹਿਲੇ ਸਾਲ ਦੀ ਵਿਦਿਆਰਥਣ ਮਾਲਨੀ ਉਤੇ ਦੋਸ਼ ਹਨ ਕਿ ਉਸ ਨੇ ਬਿਨਾਂ ਐਸਓਡੀ ਦੀ ਮਨਜ਼ੂਰੀ ਤੋਂ ਕਾਲਜ ਕੈਂਪਸ ਵਿਚ ਭਰਤ ਸਿੰਘ ਜਯੰਤੀ ਸਮਾਗਮ ਰੱਖਿਆ ਸੀ।

ਇਹ ਘਟਨਾ ਤਾਮਿਲਨਾਡੂ ਦੀ ਹੈ। ਤਾਮਿਲਨਾਡੂ ਦੇ ਕੋਇੰਬੇਟੂਰ ਗੌਰਮਿੰਟ ਆਰਟਸ ਕਾਲਜ ਦੀ ਇਸ,,,,  ਵਿਦਿਆਰਥਣ ਉਤੇ ਦੋਸ਼ ਹਨ ਕਿ ਉਸ ਨੂੰ ਮਨਜ਼ੂਰੀ ਨਾ ਦੇਣ ਦੇ ਬਾਵਜੂਦ ਉਸ ਨੇ ਸਮਾਗਮ ਕਰਵਾਇਆ ਤੇ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ।ਦਰਅਸਲ, ਜਦੋਂ ਮਾਲਨੀ ਨੇ ਪ੍ਰਿੰਸੀਪਲ ਤੋਂ ਇਜਾਜ਼ਤ ਮੰਗੀ ਤਾਂ ਉਨ੍ਹਾਂ ਨੇ ਨਾਂਹ ਕਰ ਦਿੱਤੀ ਤੇ ਵਿਭਾਗੀ ਪੱਧਰ ਉਤੇ ਗੱਲ ਕਰਨ ਲਈ ਕਿਹਾ। ਪਰ ਐਚਓਡੀ ਦੀ ਛੁੱਟੀ ਹੋਣ ਕਾਰਨ ਮਾਲਨੀ ਦੀ ਅਗਵਾਈ ਵਿਚ ਵਿਦਿਆਰਥੀਆਂ ਨੇ ਟਿਊਟਰ ਤੋਂ ਇਜਾਜ਼ਤ ਮੰਗੀ, ਪਰ ਉਸ ਨੇ ਵੀ ਹਾਮੀ ਨਾ ਭਰੀ।

ਉਦੋਂ ਤੱਕ ਵਿਦਿਆਰਥੀਆਂ ਨੇ ਪ੍ਰੋਗਰਾਮ ਸ਼ੁਰੂ ਕਰ ਦਿੱਤਾ। ਕਾਲਜ ਪ੍ਰਸ਼ਾਸਨ ਨੇ ਇਸ ਨੂੰ ਅਨੁਸ਼ਾਸਨਹੀਣਤਾ ਮੰਨਿਆ ਤੇ ਵਿਦਿਆਰਥਣ ਨੂੰ ਕਾਲਜ ਵਿਚੋਂ ਕੱਢ ਦਿੱਤਾ। ਕਾਲਜ ਦਾ ਕਹਿਣਾ ਹੈ ਕਿ ਮਾਲਨੀ ਨੇ ਕਾਲਜ ਕੈਂਪਸ ਦੀ ਸ਼ਾਂਤੀ ਭੰਗ ਕੀਤੀ ਹੈ। ਇਸ ਲਈ ਉਹ ਕਾਲਜ ਵਿਚ ਨਹੀਂ ਪੜ੍ਹ ਸਕਦੀ। ਹੁਣ ਇਸ ਮਾਮਲੇ ਵਿਚ 22 ਅਕਤੂਬਰ ਨੂੰ ,,,, ਮਾਲਨੀ ਤੋਂ ਪੁੱਛਗਿੱਛ ਕੀਤੀ ਜਾਵੇਗੀ। ਫਿਰ ਫੈਸਲਾ ਲਿਆ ਜਾਵੇਗਾ ਕਿ ਉਸ ਨੂੰ ਵਾਪਸ ਕਾਲਜ ਦਾਖਲੇ ਦੀ ਆਗਿਆ ਦੇਣੀ ਹੈ ਜਾਂ ਨਹੀਂ।