BREAKING NEWS
Search

ਵਿਆਹ ਤੇ ਗਏ ਪ੍ਰੀਵਾਰ ਦੇ 3 ਬੱਚਿਆਂ ਨੂੰ ਮਿਲੀ ਖੇਡ ਖੇਡ ਚ ਇਸ ਤਰਾਂ ਤੜਫ ਤੜਫ ਕੇ ਮੌਤ, ਇਲਾਕੇ ਚ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਜਿਥੇ ਕਰੋਨਾ ਦੇ ਦੌਰ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਉਥੇ ਹੀ ਵਾਪਰਨ ਵਾਲੇ ਬਹੁਤ ਸਾਰੇ ਵੱਖ-ਵੱਖ ਹਾਦਸਿਆਂ ਵਿੱਚ ਲੋਕਾਂ ਦੀ ਜਾਨ ਜਾ ਰਹੀ ਹੈ। ਕੁਝ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਕੁਝ ਬੀਮਾਰੀਆਂ ਦਾ। ਜਦੋਂ ਬੱਚਿਆਂ ਨਾਲ ਵਾਪਰਨ ਵਾਲੀਆਂ ਮੰਦਭਾਗੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਬੱਚੇ ਜੋ ਹਰ ਘਰ ਦੀ ਜਾਨ ਹੁੰਦੇ ਹਨ। ਜਿਨ੍ਹਾਂ ਬਿਨਾਂ ਘਰ ਸੱਖਣਾ ਜਾਪਦਾ ਹੈ। ਅਣਜਾਣੇ ਵਿੱਚ ਹੀ ਅਗਰ ਉਹ ਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ ਤਾਂ, ਤਾਂ ਮਾਪਿਆਂ ਲਈ ਉਹ ਕਦੇ ਵੀ ਨਾ ਭੁੱਲਣ ਵਾਲਾ ਗ਼ਮ ਬਣ ਜਾਂਦਾ ਹੈ।

ਵਿਆਹ ਤੇ ਗਏ ਪਰਵਾਰ ਦੇ ਤਿੰਨ ਬੱਚਿਆਂ ਨੂੰ ਮਿਲੀ ਖੇਡ ਖੇਡ ਵਿੱਚ ਏਸ ਤਰ੍ਹਾਂ ਤੜਫ-ਤੜਫ ਕੇ ਮੌਤ ਜਿਸ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ। ਇਸ ਸਮੇਂ ਜਿਥੇ ਉੱਤਰ ਪ੍ਰਦੇਸ਼ ਦੇ ਵਿੱਚ ਕਰੋਨਾ ਦਾ ਕਹਿਰ ਬਰਸ ਰਿਹਾ ਹੈ ਉਥੇ ਹੀ ਤਿੰਨ ਬੱਚਿਆਂ ਦੇ ਇਕ ਘਟਨਾ ਦਾ ਸ਼ਿਕਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਐਤਵਾਰ ਨੂੰ ਕਸਬਾ ਅਲਾਵਲਪੁਰ ਵਾਸੀ ਰਾਸ਼ਿਦ ਅਤੇ ਉਸਦਾ ਭਰਾ ਸਾਜਿਦ ਆਪਣੇ ਪਰਿਵਾਰ ਸਮੇਤ ਕਾਰ ਵਿੱਚ ਸਵਾਰ ਹੋ ਕੇ ਕੋਤਵਾਲੀ ਦਾਤਾਗੰਜ ਖੇਤਰ ਦੇ ਮੁਹੱਲਾ ਵਾਸੀ ਕੈਸਰ ਅਲੀ ਦੀ ਧੀ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ ਸਨ। ਜਿਨ੍ਹਾਂ ਨਾਲ ਉਨ੍ਹਾਂ ਦੇ ਮਾਸੂਮ ਬੱਚੇ ਵੀ ਸ਼ਾਮਲ ਸਨ।

ਵਿਆਹ ਸਮਾਗਮ ਦੌਰਾਨ ਹੀ ਰਾਸ਼ਿਦ ਦੀਆਂ ਬੇਟੀਆਂ ਆਸਿਫ਼ਾ 3 ਸਾਲ ਤੇ ਮੰਤਸ਼ਾ 5 ਸਾਲ, ਸਾਜਿਦ ਦਾ ਇੱਕ ਪੁੱਤਰ 6 ਸਾਲਾ ਪੱਪੂ , ਇਹ ਤਿੰਨੋਂ ਬੱਚੇ ਹੀ ਕਾਰ ਵਿੱਚ ਖੇਡਣ ਲੱਗ ਗਏ ਅਤੇ ਖੇਡ ਖੇਡਦੇ ਵਿੱਚ ਇਨ੍ਹਾਂ ਬੱਚੀਆਂ ਵੱਲੋਂ ਕਾਰ ਨੂੰ ਅੰਦਰੋਂ ਬੰਦ ਕਰ ਲਿਆ ਗਿਆ। ਇਹ ਬੱਚੇ ਆਕਸੀਜਨ ਦੀ ਕਮੀ ਕਾਰਨ ਕਾਰ ਵਿਚ ਹੀ ਹੋਸ਼ ਹੋ ਗਏ। ਉਧਰ ਵਿਆਹ ਵਿੱਚ ਰੁੱਝੇ ਹੋਏ ਪਰਿਵਾਰ ਵਾਲਿਆਂ ਨੇ ਜਦੋਂ ਬੱਚਿਆਂ ਨੂੰ ਉਥੇ ਨਾ ਦੇਖਿਆ ਤਾਂ ਉਨ੍ਹਾਂ ਵੱਲੋਂ ਬੱਚਿਆਂ ਦੀ ਭਾਲ ਆਂਢ ਗੁਆਂਢ ਦੇ ਘਰਾਂ ਵਿੱਚ ਵੀ ਕੀਤੀ ਗਈ।

ਇਸ ਦੌਰਾਨ ਹੀ ਕਿਸੇ ਵੱਲੋਂ ਬੱਚਿਆਂ ਨੂੰ ਗੱਡੀ ਵਿੱਚ ਬੇਹੋਸ਼ ਦੇਖਿਆ ਗਿਆ ਅਤੇ ਬੱਚਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ 6 ਸਾਲਾਂ ਮਾਸੂਮ ਬੱਚੇ ਪੱਪੂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਅਤੇ ਬੱਚਿਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਜ਼ਿਲਾ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਨਾਲ ਵਿਆਹ ਵਾਲਾ ਮਾਹੌਲ ਸੋਗਮਈ ਹੋ ਗਿਆ।